ਨਵੀਂ ਦਿੱਲੀ– ਵਾਹਨ ਡੀਲਰਾਂ ਦੀ ਸੰਸਥਾ ਫਾਡਾ ਨੇ ਕਿਹਾ ਕਿ ਭਾਰਤ ’ਚ ਹਾਰਲੇ ਡੇਵਿਡਸਨ ਦੀ ਆਪ੍ਰੇਟਿੰਗ ਦੇ ਬੰਦ ਹੋਣ ਨਾਲ ਬ੍ਰਾਂਡ ਦੀਆਂ 35 ਡੀਲਰਸ਼ਿਪ ’ਚ 2,000 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੋਣਾ ਪਵੇਗਾ। ਹਾਰਲੇ ਡੇਵਿਡਸਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਦੇਸ਼ ’ਚ ਵਿਕਰੀ ਅਤੇ ਨਿਰਮਾਣ ਕੰਮਾਂ ਨੂੰ ਬੰਦ ਕਰ ਰਹੀ ਹੈ। ਉਸ ਨੇ ਅਮਰੀਕਾ ਦੇ ਰੈਗੁਲੇਟਰ ਐੱਸ. ਈ. ਸੀ. ਨੂੰ ਦੱਸਿਆ ਕਿ ਆਪ੍ਰੇਟਿੰਗ ਬੰਦ ਕਰਨ ਨਾਲ ਸਬੰਧਤ ਦਫਤਰ ’ਚ ਲਗਭਗ 70 ਕਰਮਚਾਰੀਆਂ ਦੀ ਕਮੀ ਹੋਵੇਗੀ।
ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਸ ਐਸੋਸੀਏਸ਼ਨ (ਫਾਡਾ) ਨੇ ਕਿਹਾ ਕਿ ਨੌਕਰੀਆਂ ਦੇ ਨੁਕਸਾਨ ਤੋਂ ਇਲਾਵਾ ਅਮਰੀਕੀ ਬਾਈਕ ਨਿਰਮਾਤਾ ਦੇ ਬਾਹਰ ਨਿਕਲਣ ਨਾਲ ਦੇਸ਼ ’ਚ ਬ੍ਰਾਂਡ ਦੇ ਡੀਲਰ ਹਿੱਸੇਦਾਰਾਂ ਨੂੰ 130 ਕਰੋੜ ਰੁਪਏ ਤੱਕ ਦਾ ਨੁਕਸਾਨ ਹੋਵੇਗਾ। ਫਾਡਾ ਦੇ ਪ੍ਰਧਾਨ ਵਿੰਕੇਸ਼ ਗੁਲਾਟੀ ਨੇ ਕਿਹਾ ਕਿ ਹਾਰਲੇ ਡੇਵਿਡਸਨ ਨੇ ਆਪਣੇ ਕਿਸੇ ਵੀ ਡੀਲਰ ਹਿੱਸੇਦਾਰੀ ਨੂੰ ਇਸ ਦੇ ਬੰਦ ਹੋਣ ਦੀ ਯੋਜਨਾ ਬਾਰੇ ਸੂਚਿਤ ਨਹੀਂ ਕੀਤਾ ਹੈ ਅਤੇ ਡੀਲਰਾਂ ਨੂੰ ਹਾਲੇ ਤੱਕ ਕੋਈ ਅਧਿਕਾਰਕ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।
ਝੋਨੇ ਦੀ MSP 'ਤੇ ਖਰੀਦ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ
NEXT STORY