ਨਵੀਂ ਦਿੱਲੀ — ਜੰਮੂ-ਕਸ਼ਮੀਰ ਤੋਂ ਭਾਰਤ ਸਮੇਤ ਦੁਨੀਆਭਰ ’ਚ ਸੇਬ ਦੀ ਸਪਲਾਈ ਹੁੰਦੀ ਹੈ ਪਰ ਜਿਵੇਂ ਕਿ ਪਤਾ ਹੈ ਕਿ ਜੰਮੂ-ਕਸ਼ਮੀਰ ’ਚ ਆਰਟੀਕਲ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਹਟਾਏ ਜਾਣ ਤੋਂ ਪਹਿਲਾਂ ਧਾਰਾ 144 ਲਾਗੂ ਸੀ। ਅਜਿਹੇ ’ਚ ਕਸ਼ਮੀਰੀ ਸੇਬ ਦੀ ਸਪਲਾਈ ਪ੍ਰਭਾਵਿਤ ਹੋਣ ਦੀਆਂ ਖਬਰਾਂ ਆ ਰਹੀਆਂ ਸਨ ਪਰ ਹਕੀਕਤ ’ਚ ਅਜਿਹਾ ਨਹੀਂ ਹੈ।
ਇਸ ਮਾਮਲੇ ਸਬੰਧੀ ਆਜ਼ਾਦਪੁਰ ਚੈਂਬਰ ਆਫ ਫਰੂਟ ਐਂਡ ਵੈਜੀਟੇਬਲ ਐਸੋਸੀਏਸ਼ਨ ਦੇ ਪ੍ਰਧਾਨ ਆਰ. ਐੱਸ. ਕ੍ਰਿਪਲਾਨੀ ਦਾ ਕਹਿਣਾ ਹੈ ਕਿ ਕਸ਼ਮੀਰ ਤੋਂ ਸੇਬ ਦੀ ਜ਼ਿਆਦਾਤਰ ਆਮਦ 15 ਅਗਸਤ ਤੋਂ ਬਾਅਦ ਹੁੰਦੀ ਹੈ। ਇਸ ਤੋਂ ਪਹਿਲਾਂ ਕਸ਼ਮੀਰ ਦੇ ਸੇਬ ਦੀ ਹਜ਼ਰਤ ਬਲੀ ਵੈਰਾਇਟੀ ਆਉਂਦੀ ਹੈ। ਕ੍ਰਿਪਲਾਨੀ ਮੁਤਾਬਕ 6 ਅਤੇ 7 ਅਗਸਤ ਨੂੰ ਸੇਬ ਦੀ ਆਮਦ ’ਚ ਥੋੜ੍ਹੀ ਕਮੀ ਦਿਸੀ ਸੀ ਪਰ 9 ਅਗਸਤ ਨੂੰ ਸੇਬ ਦੀ ਇਸ ਕਿਸਮ ਦੀ ਆਮਦ ਦੁਬਾਰਾ ਸ਼ੁਰੂ ਹੋ ਗਈ।
ਹਿਮਾਚਲੀ ਸੇਬ ਨੇ ਸੰਭਾਲਿਆ ਬਾਜ਼ਾਰ
ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਤੋਂ ਕਾਫ਼ੀ ਮਾਤਰਾ ’ਚ ਸੇਬ ਆ ਰਿਹਾ ਹੈ। ਸ਼ਾਇਦ ਉਥੇ ਫਸਲ ਚੰਗੀ ਹੋਈ ਹੈ। ਅਜਿਹੇ ’ਚ ਦਿੱਲੀ ਐੱਨ. ਸੀ. ਆਰ. ’ਚ ਸੇਬ ਦੀ ਸਪਲਾਈ ਦਾ ਕੋਈ ਅਸਰ ਨਹੀਂ ਦਿਸ ਰਿਹਾ ਹੈ। ਹਾਲਾਂਕਿ ਜੇਕਰ ਬਾਅਦ ’ਚ ਕਸ਼ਮੀਰ ਦੇ ਹਾਲਾਤ ਵਿਗੜਦੇ ਹਨ ਤਾਂ ਉਥੋਂ ਆਉਣ ਵਾਲੇ ਕੁਆਲਿਟੀ ਸੇਬ ਦੀ ਆਮਦ ਪ੍ਰਭਾਵਿਤ ਹੋ ਸਕਦੀ ਹੈ। ਅਜਿਹੇ ’ਚ ਸੇਬ ਦੀਆਂ ਕੀਮਤਾਂ ਵਧਣਾ ਵੀ ਲਾਜ਼ਮੀ ਹੈ। ਯਾਨੀ ਹਿਮਾਚਲੀ ਸੇਬਾਂ ਨੇ ਬਾਜ਼ਾਰ ਨੂੰ ਸੰਭਾਲਿਆ ਹੋਇਆ ਹੈ।
ਮਾਰਕੀਟ ’ਚ ਸੇਬ ਦੀ ਕੀਮਤ
ਦਿੱਲੀ ਦੀ ਹੋਲਸੇਲ ਮਾਰਕੀਟ ’ਚ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੇਬ ਮਿਲ ਰਿਹਾ ਹੈ। ਹਿਮਾਚਲ ਤੋਂ ਆਉਣ ਵਾਲੇ ਸੇਬ ਦੀ ਕੀਮਤ 40 ਤੋਂ 80 ਰੁਪਏ ਪ੍ਰਤੀ ਕਿਲੋ ਹੈ, ਜਦੋਂ ਕਿ ਕਸ਼ਮੀਰ ਤੋਂ ਆਉਣ ਵਾਲੇ ਹਜ਼ਰਤ ਬਲੀ ਸੇਬ ਦੀ ਕੀਮਤ 30 ਤੋਂ 40 ਰੁਪਏ ਪ੍ਰਤੀ ਕਿਲੋ ਹੈ। ਉਥੇ ਹੀ ਕਸ਼ਮੀਰੀ ਆਲੂ ਬੁਖਾਰਾ ਦੀ ਕੀਮਤ 20 ਤੋਂ 35 ਰੁਪਏ ਪ੍ਰਤੀ ਕਿਲੋ ਦਰਮਿਆਨ ਹੈ।
BSNL ਨੂੰ ਡੁੱਬਣ ਤੋਂ ਬਚਾਉਣ ਲਈ ਜ਼ਰੂਰੀ ਹੈ 3,000 ਹਜ਼ਾਰ ਕਰੋੜ ਦੀ ਬਕਾਇਆ ਵਸੂਲੀ
NEXT STORY