ਨਵੀਂ ਦਿੱਲੀ — ਵਿੱਤੀ ਸਮੱਸਿਆ ਨਾਲ ਜੂਝ ਰਹੀ ਜਨਤਕ ਖੇਤਰ ਦੀ ਬੀ. ਐੱਸ. ਐੱਨ. ਐੱਲ. ਨੇ ਆਪਣੇ ਕੰਪਨੀ ਗਾਹਕਾਂ ਤੋਂ ਬਕਾਏ ਦੀ ਵਸੂਲੀ ਲਈ ਹਮਲਾਵਰ ਤਰੀਕੇ ਨਾਲ ਕਦਮ ਚੁੱਕਣ ਦੀ ਯੋਜਨਾ ਬਣਾਈ ਹੈ। ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਇਹ ਕਦਮ ਅਜਿਹੇ ਸਮੇਂ ਉਠਾ ਰਹੀ ਹੈ, ਜਦੋਂ ਕੰਪਨੀ ਵਿੱਤੀ ਹਾਲਤ ਨੂੰ ਲੈ ਕੇ ਖਾਸੇ ਦਬਾਅ ’ਚ ਹੈ ਅਤੇ ਇਸ ਦੇ ਕਾਰਣ ਉਸਨੇ ਇਸ ਸਾਲ ਦੂਜੀ ਵਾਰ ਕਰਮਚਾਰੀਆਂ ਦੀ ਤਨਖਾਹ ਭੁਗਤਾਨ ’ਚ ਦੇਰੀ ਕੀਤੀ ਹੈ। ਬੀ. ਐੱਸ. ਐੱਨ. ਐੱਲ. ਨੇ ਕਰਮਚਾਰੀਆਂ ਦੀ ਜੁਲਾਈ ਮਹੀਨੇ ਦੀ ਤਨਖਾਹ 5 ਅਗਸਤ ਨੂੰ ਜਾਰੀ ਕੀਤੀ ਸੀ। ਬੀ. ਐੱਸ. ਐੱਨ. ਐੱਲ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਪੀ. ਕੇ. ਪੁਰਵਾਰ ਨੇ ਕਿਹਾ, ‘‘ਸਾਡਾ ਕੰਪਨੀ ਗਾਹਕਾਂ ’ਤੇ ਬਕਾਇਆ ਹੈ ਜੋ 3000 ਕਰੋਡ਼ ਰੁਪਏ ਤੋਂ ਜ਼ਿਆਦਾ ਹੈ। ਅਸੀਂ ਇਸ ਦੀ ਵਸੂਲੀ ਲਈ ਹਮਲਾਵਰ ਤਰੀਕੇ ਨਾਲ ਕਦਮ ਉਠਾ ਰਹੇ ਹਾਂ। ਇਸ ਦਿਸ਼ਾ ’ਚ ਸਾਨੂੰ ਸਫਲਤਾ ਵੀ ਮਿਲ ਰਹੀ ਹੈ।’’ ਪੁਰਵਾਰ ਨੇ ਕਿਹਾ ਕਿ ਪੂਰੀ ਬਕਾਇਆ ਰਾਸ਼ੀ ਵਸੂਲੀ ਦੀ ਸਮਾਂ ਹੱਦ ਦੱਸਣਾ ਮੁਸ਼ਕਿਲ ਹੈ ਪਰ ਕੰਪਨੀ ਨੂੰ ਅਗਲੇ 2-3 ਮਹੀਨਿਆਂ ’ਚ ਉਸ ’ਚ ਤੋਂ ਵੱਡੀ ਰਾਸ਼ੀ ਦੀ ਵਸੂਲੀ ਦੀ ਉਮੀਦ ਹੈ। ਕੰਪਨੀ ਨੂੰ 2018-19 ’ਚ ਲਗਭਗ 14,000 ਕਰੋਡ਼ ਰੁਪਏ ਦੇ ਘਾਟੇ ਦਾ ਅੰਦਾਜ਼ਾ ਹੈ। ਉਸ ਨੂੰ 2017-18 ’ਚ 7993 ਕਰੋਡ਼ ਰੁਪਏ ਦਾ ਘਾਟਾ ਹੋਇਆ ਸੀ।
ਕੰਪਨੀ ਦੀ ਇਹ ਹੈ ਯੋਜਨਾ
ਕੰਪਨੀ ਕਿਰਾਏ ਤੋਂ ਵਧੀ ਹੋਈ ਕਮਾਈ ਪ੍ਰਾਪਤ ਕਰਨ ਦੀ ਉਮੀਦ ਕਰ ਰਹੀ ਹੈ। ਇਸ ਸਾਲ ਬੀ. ਐੱਸ. ਐੱਨ. ਐੱਲ. ਦੀ ਕਿਰਾਏ ਤੋਂ ਲਗਭਗ 1000 ਕਰੋਡ਼ ਰੁਪਏ ਦੀ ਕਮਾਈ ’ਤੇ ਨਜ਼ਰ ਹੈ। ਪਿਛਲੀ ਵਾਰ ਇਹ 200 ਕਰੋਡ਼ ਰੁਪਏ ਸੀ। ਇਸ ਯੋਜਨਾ ਤਹਿਤ ਮੌਜੂਦਾ ਇਮਾਰਤਾਂ ਦੀ ਜ਼ਿਆਦਾ-ਤੋਂ-ਜ਼ਿਆਦਾ ਵਰਤੋਂ ਅਤੇ ਜ਼ਿਆਦਾ ਜਗ੍ਹਾ ਨੂੰ ਪਟੇ ’ਤੇ ਦੇਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਬੀ. ਐੱਸ. ਐੱਨ. ਐੱਲ. ਸਾਲਾਨਾ ਲਗਭਗ 200 ਕਰੋਡ਼ ਰੁਪਏ ਤੱਕ ਬਚਾਉਣ ਨੂੰ ਲੈ ਕੇ ‘ਆਊਟਸੋਰਸ’ ਕੀਤੇ ਗਏ ਕੰਮਾਂ ਨੂੰ ਦਰੁਸਤ ਕਰਨ ’ਤੇ ਵੀ ਕੰਮ ਕਰ ਰਹੀ ਹੈ। ਕੰਪਨੀ ਦੀ ਮਹੀਨਾਵਾਰੀ ਕਮਾਈ ਅਤੇ ਖਰਚਾ (ਸੰਚਾਲਨ ਖ਼ਰਚ ਅਤੇ ਤਨਖਾਹ) ’ਚ 800 ਕਰੋਡ਼ ਰੁਪਏ ਦਾ ਫਰਕ ਹੈ।
ਸਰਕਾਰ ਦੀ ਤਿਆਰੀ : ਠੇਕੇਦਾਰੀ ’ਤੇ ਹੋਣ ਵਾਲੇ ਨਿਰਮਾਣ ’ਚ ਹੋਵੇਗਾ 100 ਫੀਸਦੀ ਵਿਦੇਸ਼ੀ ਨਿਵੇਸ਼!
NEXT STORY