ਨਵੀਂ ਦਿੱਲੀ - ਭਾਰਤ ਦੇ ਤਿੰਨ ਵੱਡੇ ਬੈਂਕਾਂ, HDFC ਬੈਂਕ, ICICI ਬੈਂਕ ਅਤੇ ਭਾਰਤੀ ਸਟੇਟ ਬੈਂਕ (SBI) ਨੇ ਦੁਨੀਆ ਦੇ 25 ਸਭ ਤੋਂ ਵੱਡੇ ਬੈਂਕਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਗਲੋਬਲ ਡਾਟਾ ਦੀ ਰਿਪੋਰਟ ਅਨੁਸਾਰ, HDFC ਬੈਂਕ 13ਵੇਂ ਸਥਾਨ 'ਤੇ, ICICI ਬੈਂਕ 19ਵੇਂ ਅਤੇ SBI 24ਵੇਂ ਸਥਾਨ 'ਤੇ ਹੈ। 2024 ਦੀ ਚੌਥੀ ਤਿਮਾਹੀ (ਅਕਤੂਬਰ-ਦਸੰਬਰ) ਤੱਕ, HDFC ਬੈਂਕ ਦਾ ਮਾਰਕੀਟ ਕੈਪ 158.5 ਬਿਲੀਅਨ ਡਾਲਰ, ICICI ਬੈਂਕ ਦਾ 105.7 ਬਿਲੀਅਨ ਡਾਲਰ ਅਤੇ SBI ਦਾ 82.9 ਅਰਬ ਡਾਲਰ ਸੀ। ਇਹ ਭਾਰਤੀ ਬੈਂਕਾਂ ਦੀ ਮਜ਼ਬੂਤ ਵਿੱਤੀ ਸਥਿਤੀ ਅਤੇ ਗਲੋਬਲ ਬਾਜ਼ਾਰਾਂ ਵਿਚ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : QR Code ਅਸਲੀ ਹੈ ਜਾਂ ਨਕਲੀ ਕਿਵੇਂ ਪਛਾਣੀਏ? ਪੈਸੇ ਭੇਜਦੇ ਸਮੇਂ ਨਾ ਕਰੋ ਇਹ ਗਲਤੀ, ਹੋ ਜਾਓਗੇ ਕੰਗਾਲ!
ਰਿਪੋਰਟ 'ਚ ਦੱਸਿਆ ਗਿਆ ਕਿ ਭਾਰਤੀ ਬੈਂਕਾਂ ਦੀ ਸਥਿਤੀ ਮਜ਼ਬੂਤ ਬਣੀ ਹੋਈ ਹੈ। ਜਨਵਰੀ ਤੋਂ ਦਸੰਬਰ 2024 ਦੀ ਮਿਆਦ ਵਿੱਚ, ICICI ਬੈਂਕ ਦਾ ਮਾਰਕੀਟ ਕੈਪ ਸਾਲਾਨਾ ਆਧਾਰ 'ਤੇ 25.8 ਫੀਸਦੀ ਵਧ ਕੇ 105.7 ਅਰਬ ਡਾਲਰ ਹੋ ਗਿਆ ਹੈ। ਇਸ ਦੌਰਾਨ ਐਚਡੀਐਫਸੀ ਬੈਂਕ ਦਾ ਮਾਰਕੀਟ ਕੈਪ ਸਾਲਾਨਾ ਆਧਾਰ 'ਤੇ 1.6 ਫੀਸਦੀ ਵਧ ਕੇ 158.5 ਅਰਬ ਡਾਲਰ ਹੋ ਗਿਆ ਹੈ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਨੂੰ ਮਿਲਣਗੀਆਂ ਇਕੱਠੀਆਂ 42 ਦਿਨਾਂ ਦੀਆਂ ਛੁੱਟੀਆਂ
ਰਿਪੋਰਟ ਅਨੁਸਾਰ, ਦਸੰਬਰ 2024 ਦੇ ਅੰਤ ਤੱਕ ਦੁਨੀਆ ਦੇ ਚੋਟੀ ਦੇ 25 ਬੈਂਕਾਂ ਦਾ ਮਾਰਕੀਟ ਕੈਪ 27.1 ਪ੍ਰਤੀਸ਼ਤ ਸਾਲ-ਦਰ-ਸਾਲ ਵਧ ਕੇ 4.6 ਟ੍ਰਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ : ਰੱਦ ਹੋਣ ਜਾ ਰਿਹੈ 10 ਸਾਲ ਤੋਂ ਪੁਰਾਣਾ Aadhaar Card! ਸਰਕਾਰ ਨੇ ਜਾਰੀ ਕੀਤੀ ਵੱਡੀ ਜਾਣਕਾਰੀ
ਇਹ ਬੈਂਕ ਦੁਨੀਆ ਦਾ ਸਭ ਤੋਂ ਵੱਡਾ ਬੈਂਕ ਹੈ
ਜੇਪੀ ਮੋਰਗਨ ਚੇਜ਼ ਮਾਰਕਿਟ ਕੈਪ ਦੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਵੱਡਾ ਬੈਂਕ ਬਣਿਆ ਹੋਇਆ ਹੈ। 2024 ਦੀ ਚੌਥੀ ਤਿਮਾਹੀ ਦੇ ਅੰਤ ਤੱਕ, ਇਸਦਾ ਮਾਰਕੀਟ ਕੈਪ ਸਾਲ-ਦਰ-ਸਾਲ 37.2 ਪ੍ਰਤੀਸ਼ਤ ਵਧ ਕੇ 674.9 ਅਰਬ ਡਾਲਰ ਹੋ ਗਿਆ ਹੈ। ਇਸ ਦੌਰਾਨ ਗੋਲਡਮੈਨ ਸਾਕਸ ਦੇ ਮਾਰਕੀਟ ਕੈਪ 'ਚ 42.9 ਫੀਸਦੀ ਦਾ ਭਾਰੀ ਵਾਧਾ ਹੋਇਆ ਹੈ।
ਰਿਪੋਰਟ ਅਨੁਸਾਰ, ਯੂਐਸ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ਵਿੱਚ ਕਟੌਤੀ ਕਾਰਨ ਚੌਥੀ ਤਿਮਾਹੀ ਵਿੱਚ ਜ਼ਿਆਦਾਤਰ ਸਟਾਕ ਵਧੇ, ਜਦੋਂ ਕਿ ਟੈਰਿਫ ਨੂੰ ਲੈ ਕੇ ਚਿੰਤਾਵਾਂ ਕਾਰਨ ਹੋਰ ਖੇਤਰੀ ਬਾਜ਼ਾਰ ਦਬਾਅ ਹੇਠ ਰਹੇ।
ਇਹ ਵੀ ਪੜ੍ਹੋ : ਰੁਪਏ 'ਚ ਗਿਰਾਵਟ ਨਾਲ ਵਧੇਗੀ ਆਮ ਆਦਮੀ ਦੀ ਚਿੰਤਾ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Fact Check : ਮਹਾਕੁੰਭ ਦੇ ਮੌਕੇ 'ਤੇ 749 ਦਾ ਰੀਚਾਰਜ ਬਿਲਕੁਲ ਮੁਫ਼ਤ... ਪੜ੍ਹੋ ਪੂਰਾ ਸੱਚ
NEXT STORY