ਜਲੰਧਰ (ਵਰੁਣ) : ਰੇਰੂ ਪਿੰਡ ਵਿਚ ਚੋਰਾਂ ਨੇ ਇਕ ਆੜ੍ਹਤੀ ਦੇ ਘਰ ਵਿਚ ਦਾਖਲ ਹੋ ਕੇ ਲੱਖਾਂ ਦਾ ਕੈਸ਼ ਅਤੇ ਗਹਿਣੇ ਚੋਰੀ ਕਰ ਲਏ। ਚੋਰ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ, ਜੋ ਆਪਣੀ ਪਿੱਠ ’ਤੇ ਘਰ ਤੋਂ ਹੀ ਚੋਰੀ ਕੀਤੀ ਐੱਲ. ਈ. ਡੀ. ਲਿਜਾਂਦੇ ਦਿਖਾਈ ਦੇ ਰਹੇ ਹਨ।
ਜਾਣਕਾਰੀ ਅਨੁਸਾਰ ਆੜ੍ਹਤੀ ਆਪਣੇ ਪਰਿਵਾਰ ਨਾਲ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿਚ ਇਕ ਲੋਹੜੀ ਦੇ ਸਮਾਗਮ ਵਿਚ ਗਿਆ ਹੋਇਆ ਸੀ। ਉਨ੍ਹਾਂ ਨੂੰ ਗੁਆਂਢੀਆਂ ਦਾ ਫੋਨ ਆਇਆ ਕਿ ਉਨ੍ਹਾਂ ਦੇ ਘਰ ਦਾ ਤਾਲਾ ਟੁੱਟਿਆ ਹੋਇਆ ਹੈ। ਚੋਰਾਂ ਨੇ ਘਰ ਦਾ ਤਾਲਾ ਤੋੜ ਕੇ ਗੁਆਂਢੀਆਂ ਦੇ ਗੇਟ ’ਤੇ ਲਗਾ ਦਿੱਤਾ ਸੀ ਤਾਂ ਕਿ ਆਵਾਜ਼ ਆਉਣ ’ਤੇ ਗੁਆਂਢੀ ਬਾਹਰ ਨਾ ਨਿਕਲ ਸਕਣ। ਚੋਰਾਂ ਨੇ ਘਰ ਦਾ ਚੱਪਾ-ਚੱਪਾ ਛਾਣ ਕੇ 2.70 ਲੱਖ ਰੁਪਏ ਕੈਸ਼, ਸੋਨੇ ਦੀ ਮੁੰਦਰੀ, ਚੇਨ ਆਦਿ ਚੋਰੀ ਕਰ ਲਏ। ਉਹ ਆਪਣੇ ਨਾਲ ਕੰਧ ’ਤੇ ਲੱਗੀ ਐੱਲ. ਈ. ਡੀ. ਵੀ ਲੈ ਗਏ।
ਇਹ ਵੀ ਪੜ੍ਹੋ : ਕੰਗਨਾ ਦੀ 'ਐਮਰਜੈਂਸੀ' 'ਤੇ ਬੰਗਲਾਦੇਸ਼ 'ਚ ਲੱਗਾ ਬੈਨ, ਭਾਰਤ ਨਾਲ ਰਿਸ਼ਤੇ ਵਿਗੜਨ ਕਾਰਨ ਲਿਆ ਫ਼ੈਸਲਾ
ਜਾਣਕਾਰੀ ਦਿੰਦਿਆਂ ਆੜ੍ਹਤੀ ਨੇ ਦੱਸਿਆ ਕਿ ਉਨ੍ਹਾਂ ਆਪਣੇ ਘਰ ਵਿਚ ਕੋਈ ਕੰਮ ਕਰਵਾਉਣਾ ਸੀ, ਜਿਸ ਲਈ ਉਨ੍ਹਾਂ ਚੋਰੀ ਹੋਏ ਪੈਸੇ ਜੋੜੇ ਹੋਏ ਸਨ। ਆੜ੍ਹਤੀ ਨੇ ਪੁਲਸ ਥਾਣੇ ਵਿਚ ਮਾਮਲਾ ਦਰਜ ਕਰਵਾਇਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਫ਼ਵਾਹਾਂ ਫੈਲਾਉਣ ਵਾਲਿਆਂ ਦੀ ਹੁਣ ਨਹੀਂ ਹੋਵੇਗੀ ਖ਼ੈਰ ! ਸਖ਼ਤ ਕਾਰਵਾਈ ਦੀ ਤਿਆਰੀ 'ਚ ਪੰਜਾਬ ਪੁਲਸ
NEXT STORY