ਪੁਣੇ- ਕਹਿੰਦੇ ਨੇ ਮੁਸ਼ਕਲਾਂ ਚਾਹੇ ਕਿੰਨੀਆਂ ਵੀ ਵੱਡੀਆਂ ਕਿਉਂ ਨਾ ਹੋਣ, ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ। ਭਾਰਤ ਦੇ ਇਕ ਜਵਾਨ ਨੇ ਇਹ ਜਜ਼ਬਾ ਵਿਖਾਇਆ। ਡਿਊਟੀ ਦੌਰਾਨ ਹਾਦਸੇ 'ਚ ਅਧਰੰਗ ਦਾ ਸ਼ਿਕਾਰ ਹੋਏ 37 ਸਾਲਾ ਸੇਵਾਮੁਕਤ ਫੌਜੀ ਨੇ ਮੂੰਹ 'ਚ ਬੁਰਸ਼ ਰੱਖ ਕੇ ਤਸਵੀਰ ਬਣਾ ਕੇ ਹਿੰਮਤ, ਮਿਹਨਤ ਅਤੇ ਲਗਨ ਨਾਲ ਕੁਝ ਵੀ ਕਰਨ ਦੀ ਮਿਸਾਲ ਕਾਇਮ ਕੀਤੀ ਹੈ। ਮ੍ਰਿਦੁਲ ਘੋਸ਼ ਨੇ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਪੁਣੇ 'ਚ 'ਪੈਰਾਪਲਜਿਕ ਰਿਹੈਬਲੀਟੇਸ਼ਨ ਸੈਂਟਰ' (ਪੀ. ਆਰ. ਸੀ) 'ਚ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੂੰ ਆਪਣੇ ਮੂੰਹ 'ਚ ਬੁਰਸ਼ ਰੱਖ ਕੇ ਬਣਾਈ ਉਨ੍ਹਾਂ ਦੀ ਤਸਵੀਰ ਭੇਟ ਕੀਤੀ।
ਵ੍ਹੀਲਚੇਅਰ 'ਤੇ ਬੈਠੇ ਘੋਸ਼ ਨੇ ਕਿਹਾ ਕਿ ਮੈਨੂੰ ਆਪਣੇ ਫੌਜ ਮੁਖੀ ਦੀ ਤਸਵੀਰ ਬਣਾਉਣ 'ਤੇ ਮਾਣ ਮਹਿਸੂਸ ਹੋ ਰਿਹਾ ਹੈ। ਹਾਲਾਂਕਿ ਮੈਂ ਸੇਵਾਮੁਕਤ ਹੋ ਗਿਆ ਹਾਂ ਪਰ ਹਥਿਆਰਬੰਦ ਬਲਾਂ ਨਾਲ ਮੇਰਾ ਰਿਸ਼ਤਾ ਅਤੇ ਲਗਾਅ ਕਦੇ ਵੀ ਘੱਟ ਨਹੀਂ ਹੋਵੇਗਾ। ਘੋਸ਼ ਨੇ ਕਿਹਾ ਕਿ ਉਹ 2010 'ਚ ਡਿਊਟੀ ਦੌਰਾਨ ਇਕ ਹਾਦਸੇ 'ਚ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ, ਜਿਸ ਕਾਰਨ ਉਹ ਹਵਾਈ ਫ਼ੌਜ ਤੋਂ ਸੇਵਾਮੁਕਤ ਹੋ ਗਿਆ ਸੀ। ਉਹ 2015 ਵਿਚ ਪੀ. ਆਰ. ਸੀ ਵਿਚ ਆਇਆ ਅਤੇ ਪੇਂਟਿੰਗ ਪ੍ਰਤੀ ਆਪਣੇ ਜਜ਼ਬੇ ਦਾ ਪਤਾ ਲੱਗਿਆ, ਜਦਕਿ ਇਸ ਕਲਾ 'ਚ ਉਸ ਦਾ ਕੋਈ ਪੁਰਾਣਾ ਇਤਿਹਾਸ ਨਹੀਂ ਸੀ।
ਘੋਸ਼ ਨੇ ਕਿਹਾ ਕਿ ਇੱਥੇ ਆਉਣ ਤੋਂ ਬਾਅਦ ਮੈਂ ਮੂੰਹ ਨਾਲ ਤਸਵੀਰ ਬਣਾਉਣ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਇਸ ਨੂੰ ਕੇਂਦਰ ਵਿਚ 6 ਹੋਰ ਸਾਥੀ ਸਿਪਾਹੀਆਂ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ। ਫੌਜ ਮੁਖੀ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਦ੍ਰਿਵੇਦੀ ਨੇ ਮੰਗਲਵਾਰ ਨੂੰ ਪੁਣੇ ਦੇ ਕਿਰਕੀ ਰੇਂਜ ਹਿੱਲਜ਼ ਸਥਿਤ ਪੀ. ਆਰ. ਸੀ. ਦਾ ਦੌਰਾ ਕੀਤਾ। ਘੋਸ਼ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਦੀ ਗੱਲ ਹੈ ਕਿ ਉਨ੍ਹਾਂ ਨੂੰ ਫ਼ੌਜ ਮੁਖੀ ਨੂੰ ਮਿਲਣ ਅਤੇ ਉਨ੍ਹਾਂ ਦੀ ਤਸਵੀਰ ਭੇਂਟ ਕਰਨ ਦਾ ਮੌਕਾ ਮਿਲਿਆ।
ਘੋਸ਼ ਨੇ ਕਿਹਾ ਕਿ ਮੈਂ ਸਾਡੇ ਕੈਂਪਸ 'ਚ ਉਨ੍ਹਾਂ ਦੀ ਮੌਜੂਦਗੀ ਦੀ ਖੁਸ਼ੀ 'ਚ ਇਹ ਕਲਾਕ੍ਰਿਤੀ ਬਣਾਈ ਹੈ। ਇਸ ਤਸਵੀਰ ਨੂੰ ਪੂਰਾ ਕਰਨ ਵਿਚ ਮੈਨੂੰ 7 ਤੋਂ 8 ਦਿਨ ਲੱਗੇ। ਇਹ ਕੇਂਦਰ ਉਨ੍ਹਾਂ ਰੱਖਿਆ ਕਰਮੀਆਂ ਦੇ ਮੁੜਵਸੇਬੇ ਲਈ ਜਾਣਿਆ ਜਾਂਦਾ ਹੈ, ਜਿਨ੍ਹਾਂ ਨੂੰ ਦੇਸ਼ ਦੀ ਸੇਵਾ ਕਰਦੇ ਸਮੇਂ ਰੀੜ੍ਹ ਦੀ ਹੱਡੀ ਵਿਚ ਸੱਟ ਲੱਗ ਚੁੱਕੀ ਹੈ। ਇੱਥੇ ਉਨ੍ਹਾਂ ਦੀ ਉੱਚਿਤ ਦੇਖਭਾਲ ਕੀਤੀ ਜਾਂਦੀ ਹੈ ਅਤੇ ਜ਼ਿੰਦਗੀ ਜਿਊਣ ਦੇ ਉਦੇਸ਼ ਨਾਲ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਮੇਰਠ ਯੂਨੀਵਰਸਿਟੀ ਨੂੰ ਦਿੱਲੀ ਤੋਂ ਭੇਜੀਆਂ ਜਾਅਲੀ ਨਿਕਲੀਆਂ ਕਾਨੂੰਨ ਦੀਆਂ 13 ਡਿਗਰੀਆਂ
NEXT STORY