ਬਿਜ਼ਨੈੱਸ ਡੈਸਕ : ਦੇਸ਼ ਦੇ ਵੱਡੇ ਨਿੱਜੀ ਬੈਂਕਾਂ ਵਿੱਚੋਂ ਇੱਕ, HDFC ਬੈਂਕ ਇਸ ਸਮੇਂ ਵੱਡੇ ਡਿਫਾਲਟਰਾਂ ਕਾਰਨ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਟ੍ਰਾਂਸਯੂਨੀਅਨ CIBIL (TransUnion CIBIL) ਵੱਲੋਂ ਫਰਵਰੀ 2026 ਤੱਕ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, HDFC ਬੈਂਕ ਦੇ ਕੁੱਲ 54,315 ਕਰੋੜ ਰੁਪਏ ਵੱਡੇ ਡਿਫਾਲਟਰਾਂ ਕੋਲ ਫਸੇ ਹੋਏ ਹਨ। ਬੈਂਕ ਵੱਲੋਂ ਇਨ੍ਹਾਂ ਬਕਾਇਆ ਪੈਸਿਆਂ ਦੀ ਵਸੂਲੀ ਲਈ ਵੱਖ-ਵੱਖ ਅਦਾਲਤਾਂ ਵਿੱਚ 4,914 ਕੇਸ ਚੱਲ ਰਹੇ ਹਨ।
ਇਹ ਵੀ ਪੜ੍ਹੋ : 100-200-500 ਦੇ ਨੋਟਾਂ ਨੂੰ ਲੈ ਕੇ ਵੱਡਾ ਅਪਡੇਟ, RBI ਨੇ ਤਿਆਰ ਕੀਤਾ ਮਾਸਟਰ ਪਲਾਨ
ਇਹ ਹਨ ਬੈਂਕ ਦੇ ਸਭ ਤੋਂ ਵੱਡੇ ਡਿਫਾਲਟਰ
ਬੈਂਕ ਨੂੰ ਸਭ ਤੋਂ ਵੱਡਾ ਝਟਕਾ ਦਿੱਲੀ ਦੀ ਕੰਪਨੀ ਫੀਡਬੈਕ ਐਨਰਜੀ ਡਿਸਟ੍ਰੀਬਿਊਸ਼ਨ (Feedback Energy Distribution) ਅਤੇ ਇਸ ਨਾਲ ਜੁੜੀ ਫਰਮ ਫੀਡਬੈਕ ਇਨਫਰਾ ਨੇ ਦਿੱਤਾ ਹੈ, ਜਿਨ੍ਹਾਂ ਸਿਰ ਕੁੱਲ 1,876 ਕਰੋੜ ਰੁਪਏ ਦਾ ਬਕਾਇਆ ਹੈ। ਇਨ੍ਹਾਂ ਕੰਪਨੀਆਂ ਨੇ ਬੈਂਕ ਤੋਂ ਕੁੱਲ 17 ਲੋਨ ਲਏ ਸਨ ਅਤੇ ਹੁਣ ਇਹ ਦਿਵਾਲੀਆ ਪ੍ਰਕਿਰਿਆ ਦਾ ਸਾਹਮਣਾ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਦੂਜੇ ਨੰਬਰ 'ਤੇ ਤਾਮਿਲਨਾਡੂ ਦੀ ਸ੍ਰੀ ਰੰਗਰਾਜ ਇਸਪਾਤ ਇੰਡਸਟਰੀਜ਼ (Sree Rengaraj Ispat Industries) ਹੈ, ਜਿਸ ਨੇ 10 ਕਰਜ਼ਿਆਂ ਰਾਹੀਂ 1,764 ਕਰੋੜ ਰੁਪਏ ਦੇਣੇ ਹਨ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
ਹੋਰ ਪ੍ਰਮੁੱਖ ਡਿਫਾਲਟਰ ਕੰਪਨੀਆਂ ਦੀ ਸੂਚੀ:
ਰਿਵਰਬੈਂਕ ਡਿਵੈਲਪਰਸ (ਕੋਲਕਾਤਾ): 1,572 ਕਰੋੜ ਰੁਪਏ
ਕਾਰਵੀ ਸਟਾਕ ਬ੍ਰੋਕਿੰਗ: 1,558 ਕਰੋੜ ਰੁਪਏ
ਟਾਈਕੂਨਸ ਅਵੰਤੀ ਪ੍ਰੋਜੈਕਟਸ (ਮੁੰਬਈ): 1,085 ਕਰੋੜ ਰੁਪਏ
ਇੰਡੀਅਨ ਟੈਕਨੋਮੈਕ (ਹਿਮਾਚਲ ਪ੍ਰਦੇਸ਼/ਦਿੱਲੀ): 1,024 ਕਰੋੜ ਰੁਪਏ
ਡੈਵੂ ਮੋਟਰਜ਼ ਇੰਡੀਆ (ਨੋਇਡਾ): 1,023 ਕਰੋੜ ਰੁਪਏ (14 ਲੋਨ)
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ
ਇਸ ਤੋਂ ਇਲਾਵਾ ਗੁਪਤਾ ਪਾਵਰ ਇਨਫਰਾਸਟਰੱਕਚਰ (976 ਕਰੋੜ), ਤ੍ਰਿਧਾਤੂ ਵੈਂਚਰਸ (903 ਕਰੋੜ), ਕੈਮਸਨ ਬਾਇਓ ਟੈਕਨੋਲੋਜੀਜ਼ (854 ਕਰੋੜ) ਅਤੇ CMI ਲਿਮਟਿਡ (758 ਕਰੋੜ) ਵਰਗੀਆਂ ਕੰਪਨੀਆਂ ਵੀ ਇਸ ਸੂਚੀ ਵਿੱਚ ਸ਼ਾਮਲ ਹਨ।
ਇਹ ਸਾਰੀਆਂ ਕੰਪਨੀਆਂ ਫਿਲਹਾਲ ਦਿਵਾਲੀਆ ਜਾਂ ਲਿਕਵਿਡੇਸ਼ਨ (liquidation) ਦੀ ਪ੍ਰਕਿਰਿਆ ਅਧੀਨ ਹਨ।
ਇਹ ਵੀ ਪੜ੍ਹੋ : Gold-Platinum ਨੂੰ ਲੈ ਕੇ ਸਰਕਾਰ ਨੇ ਲਾਗੂ ਕੀਤੇ ਸਖ਼ਤ ਨਿਯਮ; ਕੀਮਤਾਂ 'ਚ ਆ ਸਕਦਾ ਹੈ ਭਾਰੀ ਉਛਾਲ!
ਨਿੱਜੀ ਬੈਂਕਾਂ ਦੀ ਸਥਿਤੀ ਜੇਕਰ ਦੂਜੇ ਨਿੱਜੀ ਬੈਂਕਾਂ ਨਾਲ ਤੁਲਨਾ ਕੀਤੀ ਜਾਵੇ ਤਾਂ HDFC ਬੈਂਕ ਤੀਜੇ ਸਥਾਨ 'ਤੇ ਹੈ। ICICI ਬੈਂਕ ਦੇ ਸਭ ਤੋਂ ਵੱਧ 2.78 ਲੱਖ ਕਰੋੜ ਰੁਪਏ ਵੱਡੇ ਡਿਫਾਲਟਰਾਂ ਕੋਲ ਫਸੇ ਹੋਏ ਹਨ। ਐਕਸਿਸ ਬੈਂਕ (Axis Bank) ਦੇ ਡਿਫਾਲਟਰਾਂ ਦਾ ਬਕਾਇਆ 66,338 ਕਰੋੜ ਰੁਪਏ ਹੈ।
ਦੱਸਣਯੋਗ ਹੈ ਕਿ 'ਵੱਡੇ ਡਿਫਾਲਟਰ' ਉਨ੍ਹਾਂ ਨੂੰ ਮੰਨਿਆ ਜਾਂਦਾ ਹੈ ਜਿਨ੍ਹਾਂ ਸਿਰ 1 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੁੰਦਾ ਹੈ ਅਤੇ ਬੈਂਕ ਉਨ੍ਹਾਂ ਖਿਲਾਫ ਅਦਾਲਤੀ ਕਾਰਵਾਈ ਕਰ ਰਹੇ ਹੁੰਦੇ ਹਨ। HDFC ਬੈਂਕ ਕੋਲ ਅਜਿਹੀਆਂ 7 ਕੰਪਨੀਆਂ ਹਨ ਜਿਨ੍ਹਾਂ ਨੇ 1,000 ਕਰੋੜ ਰੁਪਏ ਤੋਂ ਵੱਧ ਦਾ ਡਿਫਾਲਟ ਕੀਤਾ ਹੈ।
ਇਹ ਵੀ ਪੜ੍ਹੋ : ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਕੱਚੇ ਤੇਲ ਅਤੇ ਡਾਲਰ-ਰੁਪਏ ਦੀ ਚਾਲ ’ਤੇ RBI ਨੇ ਬਦਲਿਆ ਰੁਖ
NEXT STORY