ਬਿਜ਼ਨੈੱਸ ਡੈਸਕ - ਗਲੋਬਲ ਬੇਭਰੋਸਗੀਆਂ ਅਤੇ ਪੱਛਮੀ ਏਸ਼ੀਆ ’ਚ ਜਾਰੀ ਤਣਾਅ ਦਰਮਿਆਨ ਨਿਵੇਸ਼ ਦੇ ਰਵਾਇਤੀ ਸਮੀਕਰਨ ਬਦਲਦੇ ਨਜ਼ਰ ਆ ਰਹੇ ਹਨ। ਜਿੱਥੇ ਪਹਿਲਾਂ ਸੰਕਟ ਦੇ ਸਮੇਂ ਨਿਵੇਸ਼ਕ ਸੋਨੇ ਨੂੰ ਸਭ ਤੋਂ ਸੁਰੱਖਿਅਤ ਬਦਲ ਮੰਨਦੇ ਸਨ, ਉੱਥੇ ਹੀ ਹੁਣ ਅਮਰੀਕੀ ਡਾਲਰ ਦੀ ਮਜ਼ਬੂਤੀ ਨੇ ਸੋਨੇ ਦੀ ਚਮਕ ਨੂੰ ਫਿੱਕਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ
ਸੋਨੇ ’ਚ 40 ਸਾਲ ਦੀ ਵੱਡੀ ਗਿਰਾਵਟ
ਜੰਗ ਸ਼ੁਰੂ ਹੋਣ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ ’ਚ ਸੋਨੇ ਦੀਆਂ ਕੀਮਤਾਂ ’ਚ ਪਹਿਲਾਂ ਉਛਾਲ ਦੇਖਣ ਨੂੰ ਮਿਲਿਆ ਪਰ ਬਾਅਦ ’ਚ ਇਸ ’ਚ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ। ਜਾਣਕਾਰੀ ਅਨੁਸਾਰ, ਸੋਨਾ ਆਪਣੇ ਸਭ ਤੋਂ ਉੱਚੇ ਪੱਧਰ ਤੋਂ ਲੱਗਭਗ 15 ਫੀਸਦੀ ਤੱਕ ਟੁੱਟ ਚੁੱਕਾ ਹੈ, ਜਿਸ ਨਾਲ ਹਾਲ ਹੀ ’ਚ ਨਿਵੇਸ਼ ਕਰਨ ਵਾਲੇ ਕਈ ਨਿਵੇਸ਼ਕਾਂ ਨੂੰ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : Gold-Platinum ਨੂੰ ਲੈ ਕੇ ਸਰਕਾਰ ਨੇ ਲਾਗੂ ਕੀਤੇ ਸਖ਼ਤ ਨਿਯਮ; ਕੀਮਤਾਂ 'ਚ ਆ ਸਕਦਾ ਹੈ ਭਾਰੀ ਉਛਾਲ!
ਇਹ ਵੀ ਪੜ੍ਹੋ : ਸੋਨਾ ਖ਼ਰੀਦਣ ਵਾਲਿਆਂ ਲਈ ਵੱਡੀ ਖ਼ਬਰ: ਗਾਹਕ ਖ਼ੁਦ ਕਰ ਸਕਣਗੇ ਅਸਲੀ ਗਹਿਣੇ ਦੀ ਪਰਖ਼, ਜਾਣੋ ਨਿਯਮ
ਕਿਉਂ ਬਦਲ ਰਿਹਾ ਹੈ ਨਿਵੇਸ਼ ਦਾ ਟ੍ਰੈਂਡ
2025 ’ਚ ਲੱਗਭਗ 10 ਫੀਸਦੀ ਡਿੱਗਣ ਤੋਂ ਬਾਅਦ 2026 ’ਚ ਅਮਰੀਕੀ ਡਾਲਰ ’ਚ ਫਿਰ ਤੇਜ਼ੀ ਆਈ ਹੈ ਅਤੇ ਮਾਰਚ ਤੱਕ ਇਸ ’ਚ 2 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ। ਮਜ਼ਬੂਤ ਡਾਲਰ ਕਾਰਨ ਨਿਵੇਸ਼ਕਾਂ ਦਾ ਝੁਕਾਅ ਹੁਣ ਸੋਨੇ ਦੀ ਬਜਾਏ ਡਾਲਰ ਅਤੇ ਉਸ ਨਾਲ ਜੁੜੇ ਨਿਵੇਸ਼ ਬਦਲਾਂ ਵੱਲ ਵਧ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਅਤੇ ਗਲੋਬਲ ਮਹਿੰਗਾਈ ਨੇ ਡਾਲਰ ਨੂੰ ਮਜ਼ਬੂਤੀ ਦਿੱਤੀ ਹੈ। ਇਸ ਤੋਂ ਇਲਾਵਾ, ਉੱਚੀਆਂ ਵਿਆਜ ਦਰਾਂ ਵੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ, ਕਿਉਂਕਿ ਡਾਲਰ ਆਧਾਰਿਤ ਨਿਵੇਸ਼ ’ਚ ਰਿਟਰਨ ਮਿਲ ਰਿਹਾ ਹੈ, ਜਦਕਿ ਸੋਨਾ ਕੋਈ ਵਿਆਜ ਨਹੀਂ ਦਿੰਦਾ।
ਇਹ ਵੀ ਪੜ੍ਹੋ : ਈਰਾਨ ਜੰਗ ਦੇ ਵਿਚਕਾਰ ਮਿਲੀ ਵੱਡੀ ਸਫਲਤਾ ; ਭਾਰਤ ਦੇ ਰੇਗਿਸਤਾਨ ਨੇ ਉਗਲਿਆ 'ਕਾਲਾ ਸੋਨਾ'
ਇਹ ਵੀ ਪੜ੍ਹੋ : ਮਹੀਨੇ ਦੇ ਪਹਿਲੇ ਦਿਨ ਲੱਗ ਗਏ ਝਟਕੇ , ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ
ਸੋਨੇ ਦੀ ਮੰਗ ’ਤੇ ਅਸਰ
ਡਾਲਰ ਮਜ਼ਬੂਤ ਹੋਣ ਨਾਲ ਹੋਰਨਾਂ ਦੇਸ਼ਾਂ ਲਈ ਸੋਨਾ ਖਰੀਦਣਾ ਮਹਿੰਗਾ ਹੋ ਗਿਆ ਹੈ, ਜਿਸ ਨਾਲ ਇਸ ਦੀ ਮੰਗ ’ਚ ਗਿਰਾਵਟ ਆਈ ਹੈ। ਇਸ ਦਾ ਸਿੱਧਾ ਅਸਰ ਅੰਤਰਰਾਸ਼ਟਰੀ ਬਾਜ਼ਾਰ ’ਚ ਸੋਨੇ ਦੀਆਂ ਕੀਮਤਾਂ ’ਤੇ ਪਿਆ ਹੈ। ਹਾਲਾਂਕਿ, ਮੌਜੂਦਾ ਸਮੇਂ ’ਚ ਸੋਨਾ ਦਬਾਅ ’ਚ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਆਰਥਿਕ ਸੰਕਟ, ਗਲੋਬਲ ਅਸਥਿਰਤਾ ਅਤੇ ਕਰੰਸੀ ਦੀ ਕਮਜ਼ੋਰੀ ਦੇ ਸਮੇਂ ਸੋਨਾ ਅਜੇ ਵੀ ਇਕ ਸੁਰੱਖਿਅਤ ਨਿਵੇਸ਼ ਬਣਿਆ ਰਹੇਗਾ।
ਇਹ ਵੀ ਪੜ੍ਹੋ : ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਭਾਰੀ ਗਿਰਾਵਟ ਤੋਂ ਬਾਅਦ Gold-Silver ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ, ਜਾਣੋ ਵਜ੍ਹਾ
NEXT STORY