ਨਵੀਂ ਦਿੱਲੀ— ਭਾਰਤ ਦੇ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ, ਐੱਚ. ਡੀ. ਐੱਫ. ਸੀ. ਬੈਂਕ ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਵਿਆਜ ਦਰਾਂ ਘਟਾ ਦਿੱਤੀਆਂ ਹਨ। ਐੱਫ. ਡੀ. ਦਰਾਂ 'ਚ ਕੀਤੀ ਗਈ ਕਟੌਤੀ ਅੱਜ ਭਾਵ 15 ਅਕਤੂਬਰ ਤੋਂ ਪ੍ਰਭਾਵੀ ਹੋ ਗਈ ਹੈ।
ਬੈਂਕ ਨੇ ਇਕ ਸਾਲ ਅਤੇ ਦੋ ਸਾਲਾਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ। ਬਾਕੀ 'ਤੇ ਵਿਆਜ ਦਰਾਂ ਨੂੰ ਬਦਲਿਆ ਨਹੀਂ ਗਿਆ ਹੈ।
ਨਿੱਜੀ ਖੇਤਰ ਦੇ ਐੱਚ. ਡੀ. ਐੱਫ. ਸੀ. ਬੈਂਕ ਨੇ ਇਕ ਸਾਲ ਵਾਲੀ ਐੱਫ. ਡੀ. 'ਤੇ ਵਿਆਜ ਦਰ 0.20 ਫੀਸਦੀ ਘਟਾ ਦਿੱਤੀ ਹੈ। ਉੱਥੇ ਹੀ, ਦੋ ਸਾਲ ਵਾਲੀ ਐੱਫ. ਡੀ. 'ਤੇ ਵਿਆਜ ਦਰ 'ਚ 0.10 ਫੀਸਦੀ ਦੀ ਕਟੌਤੀ ਕੀਤੀ ਗਈ ਹੈ।
ਹੁਣ ਇਕ ਸਾਲ ਵਾਲੀ ਐੱਫ. ਡੀ. 'ਤੇ ਸਿਰਫ 4.9 ਫੀਸਦੀ ਵਿਆਜ ਮਿਲੇਗਾ, ਜਦੋਂ ਕਿ ਦੋ ਸਾਲ ਵਾਲੀ 'ਤੇ ਇਹ ਦਰ 5 ਫੀਸਦੀ ਰਹਿ ਗਈ ਹੈ। ਬੈਂਕ ਨੇ ਦੋ ਸਾਲ ਤੋਂ ਉਪਰ ਅਤੇ 10 ਸਾਲਾਂ ਵਿਚਕਾਰ ਪੂਰੀ ਹੋਣ ਵਾਲੀਆਂ ਐੱਫ. ਡੀਜ਼. 'ਤੇ ਵਿਆਜ ਦਰਾਂ 'ਚ ਤਬਦੀਲੀ ਨਹੀਂ ਕੀਤੀ ਹੈ। 2 ਸਾਲ ਤੋਂ ਉਪਰ ਅਤੇ 3 ਸਾਲ ਵਿਚਕਾਰ ਵਾਲੀ ਐੱਫ. ਡੀ. 'ਤੇ ਵਿਆਜ ਦਰ 5.15 ਫੀਸਦੀ ਹੀ ਹੈ, ਜਦੋਂ ਕਿ 3 ਸਾਲ ਤੋਂ ਵੱਧ ਅਤੇ 5 ਸਾਲ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਵਿਆਜ ਦਰ 5.30 ਫੀਸਦੀ ਅਤੇ 5 ਸਾਲ ਤੋਂ ਉਪਰ ਅਤੇ 10 ਸਾਲ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਵਿਆਜ ਦਰ 5.50 ਫੀਸਦੀ ਹੈ। ਇਸ ਤੋਂ ਪਹਿਲਾਂ ਐੱਚ. ਡੀ. ਐੱਫ. ਸੀ. ਬੈਂਕ ਨੇ 25 ਅਗਸਤ ਨੂੰ ਐੱਫ. ਡੀ. 'ਤੇ ਵਿਆਜ ਦਰਾਂ ਦੀ ਸਮੀਖਿਆ ਕੀਤੀ ਸੀ।
1930 ਪਿੱਛੋਂ ਪੂਰਾ ਵਿਸ਼ਵ ਮੰਦੀ ਦੇ ਦੌਰ 'ਚ, ਪੜ੍ਹਾਈ ਦਾ ਨੁਕਸਾਨ ਗੰਭੀਰ: ਵਿਸ਼ਵ ਬੈਂਕ
NEXT STORY