ਮੁੰਬਈ— ਨਿੱਜੀ ਖੇਤਰ ਦੇ ਦਿੱਗਜ ਬੈਂਕ ਐੱਚ. ਡੀ. ਐੱਫ. ਸੀ. ਬੈਂਕ ਨੇ ਕਰਜ਼ ਦਰਾਂ 'ਚ ਕਮੀ ਕਰ ਦਿੱਤੀ ਹੈ। ਬੈਂਕ ਨੇ ਐੱਮ. ਸੀ. ਐੱਲ. ਆਰ. ਦਰਾਂ 'ਚ 0.20 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ।
ਇਹ ਕਟੌਤੀ ਤੁਰੰਤ ਪ੍ਰਭਾਵ ਨਾਲ ਲਾਗੂ ਵੀ ਹੋ ਗਈ ਹੈ। ਇਸ ਨਾਲ ਐੱਚ. ਡੀ. ਐੱਫ. ਸੀ. ਬੈਂਕ ਦਾ ਐੱਮ. ਸੀ. ਐੱਲ. ਆਰ. ਹੁਣ 7.10 ਫੀਸਦੀ ਤੋਂ 7.65 ਫੀਸਦੀ ਦੀ ਰੇਂਜ ਵਿਚਕਾਰ ਹੋ ਗਿਆ ਹੈ।
ਬੈਂਕ ਵੱਲੋਂ ਕਰਜ਼ ਦਰਾਂ 'ਚ ਇਸ ਕਟੌਤੀ ਨਾਲ ਬੈਂਕ ਨਾਲ ਜੁੜੇ ਕਰਜ਼ਦਾਰਾਂ ਦੀ ਕਿਸ਼ਤ ਦੀ ਰਾਸ਼ੀ 'ਚ ਕਮੀ ਹੋਵੇਗੀ, ਨਾਲ ਹੀ ਪਹਿਲਾਂ ਨਾਲੋਂ ਕਰਜ਼ ਸਸਤਾ ਮਿਲੇਗਾ। ਬੈਂਕ ਦੇ ਇਕ ਦਿਨ ਵਾਲੇ ਐੱਮ. ਸੀ. ਐੱਲ. ਆਰ. ਦੀ ਦਰ ਹੁਣ ਘੱਟ ਕੇ 7.10 ਫੀਸਦੀ ਹੋ ਗਈ ਹੈ ਅਤੇ ਇਕ ਸਾਲ ਵਾਲੇ ਐੱਮ. ਸੀ. ਐੱਲ. ਆਰ. ਦੀ ਦਰ 7.45 ਫੀਸਦੀ, ਜਦੋਂ ਤਿੰਨ ਸਾਲ ਵਾਲੇ ਐੱਮ. ਸੀ. ਐੱਲ. ਆਰ. ਦੀ ਦਰ 7.65 ਫੀਸਦੀ ਰਹਿ ਗਈ ਹੈ। ਬੈਂਕ ਹਰ ਮਹੀਨੇ ਕਰਜ਼ ਦਰਾਂ ਦੀ ਸਮੀਖਿਆ ਕਰਦੇ ਹਨ। ਪਿਛਲੇ ਮਹੀਨੇ ਐੱਚ. ਡੀ. ਐੱਫ. ਸੀ. ਬੈਂਕ. ਨੇ ਇਸ 'ਚ 0.05 ਫੀਸਦੀ ਤੱਕ ਦੀ ਕਮੀ ਕੀਤੀ ਸੀ।
ਕਿਸਾਨਾਂ ਦੇ 22 ਹਜ਼ਾਰ ਕਰੋੜ ਦੇਣ ਲਈ ਖੰਡ ਕੀਮਤਾਂ 'ਚ ਹੋ ਸਕਦੈ ਇੰਨਾ ਵਾਧਾ
NEXT STORY