ਨਵੀਂ ਦਿੱਲੀ – ਹੀਰੋ ਫਿਊਚਰ ਐਨਰਜੀਜ਼ (ਐੱਚ. ਐੱਫ. ਆਈ.) ਨੇ ਕਰਨਾਟਕ ਦੇ ਚਿਤਰਦੁਰਗ ’ਚ 29 ਮੈਗਾਵਾਟ ਦੇ ਸੌਰ ਪ੍ਰਾਜੈਕਟ ਸ਼ੁਰੂ ਕੀਤਾ ਹੈ। ਕੰਪਨੀ ਨੇ ਕਿਹਾ ਕਿ ਸੌਰ ਪ੍ਰਾਜੈਕਟ ਤੋਂ ਸਾਲਾਨਾ 3.3 ਕਰੋੜ ਯੂਨਿਟ ਹਰਿਤ ਊਰਜਾ ਪੈਦਾ ਹੋਣ ਦੀ ਉਮੀਦ ਹੈ। ਇਸ ਨਾਲ ਕਾਰਬਨ ਡਾਈਆਕਸਾਈਡ (ਸੀ ਓ2) ਨਿਕਾਸੀ ’ਚ 31,624 ਟਨ ਦੀ ਕਮੀ ਆਏਗੀ।
ਹੀਰੋ ਫਿਊਚਰ ਐਨਰਜੀਜ਼ ਦੇ ਗਲੋਬਲ ਮੁੱਖ ਕਾਰਜਪਾਲਕ ਅਧਿਕਾਰੀ ਸ਼੍ਰੀਵਤਸਨ ਅਈਅਰ ਨੇ ਕਿਹਾ,‘ਇਹ ਪ੍ਰਾਜੈਕਟ ਇਕ ਹੋਰ ਮੀਲ ਦਾ ਪੱਥਰ ਹੈ, ਜੋ ਕਰਨਾਟਕ ’ਚ ਸਡੇ ਕਦਮਾਂ ਦਾ ਵਿਸਥਾਰ ਕਰਦੀ ਹੈ ਅਤੇ ਉਦਯੋਗਿਕ ਕਾਰਬਨ ਉਤਪਾਦਨ ਘਟਾਉਣ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਇਸ ਰਾਹੀਂ ਸਾਡਾ ਮਕਸਦ ਕਾਰੋਬਾਰਾਂ ਅਤੇ ਭਾਈਚਾਰਿਆਂ ਨੂੰ ਮਜ਼ਬੂਤ ਬਣਾਉਣਾ ਹੈ ਅਤੇ ਆਪਣੇ ਕਮਰਸ਼ੀਅਲ ਅਤੇ ਉਦਯੋਗਿਕ ਗਾਹਕਾਂ ਲਈ ਉਨ੍ਹਾਂ ਦੇ ਸ਼ੁੱਧ ਰੂਪ ਨਾਲ ਜ਼ੀਰੋ ਨਿਕਾਸੀ ਦੀ ਯਾਤਰਾ ’ਚ ਇਕ ਸਾਂਝੇਦਾਰ ਦੇ ਰੂਪ ’ਚ ਕੰਮ ਕਰਨਾ ਹੈ।’
ਟਾਟਾ ਸਟੀਲ ਵੱਲੋਂ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ, ਸ਼ਤਾਬਦੀ ਸਮਾਗਮ 'ਚ ਸਾਬਕਾ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਕੀਤਾ ਯਾਦ
NEXT STORY