ਨਵੀਂ ਦਿੱਲੀ— ਵਿਸ਼ਵ ਦੀ ਸਭ ਤੋਂ ਵੱਡੀ ਦੋਪਹੀਆ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ 1 ਜਨਵਰੀ 2021 ਤੋਂ ਸਾਰੇ ਸਕੂਟਰ, ਮੋਟਰਸਾਈਕਲਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਲਾਗਤ ਵਧਣ ਦੇ ਮੱਦੇਨਜ਼ਰ ਇਹ ਕਰਨਾ ਪੈ ਰਿਹਾ ਹੈ।
ਹੀਰੋ ਮੋਟੋਕਾਰਪ ਨੇ ਕਿਹਾ ਕਿ ਸਟੀਲ, ਐਲੂਮੀਨੀਅਮ, ਪਲਾਸਟਿਕ ਅਤੇ ਹੋਰ ਕੀਮਤੀ ਧਾਤਾਂ ਦੀ ਲਾਗਤ 'ਚ ਨਿਰੰਤਰ ਵਾਧਾ ਹੋਣ ਕਾਰਨ ਕੀਮਤਾਂ 'ਚ ਅੰਸ਼ਕ ਤੌਰ 'ਤੇ ਵਾਧਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਬੀਜਿੰਗ, ਕੈਨਬਰਾ ਦੇ ਸਬੰਧਾਂ 'ਚ ਦਰਾੜ, WTO 'ਚ ਜਾਏਗਾ ਜੌਂ ਵਪਾਰ ਵਿਵਾਦ
ਸਪਲੈਂਡਰ ਤੋਂ ਲੈ ਕੇ ਐਕਸਟ੍ਰੀਮ 160 ਆਰ ਤੱਕ ਵੇਚਣ ਵਾਲੀ ਦੋਪਹੀਆ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਨੇ ਕਿਹਾ ਕਿ ਕੀਮਤਾਂ 'ਚ 1,500 ਰੁਪਏ ਤੱਕ ਦਾ ਵਾਧਾ ਕੀਤਾ ਜਾਵੇਗਾ। ਮਾਡਲਾਂ ਦੇ ਹਿਸਾਬ ਨਾਲ ਕੀਮਤਾਂ 'ਚ ਇਹ ਵਾਧਾ ਵੱਖ-ਵੱਖ ਹੋਵੇਗਾ।
ਇਹ ਵੀ ਪੜ੍ਹੋ- ਕਿਸਾਨਾਂ ਨੂੰ ਵੱਡੀ ਰਾਹਤ, ਖੰਡ ਬਰਾਮਦ ਸਬਸਿਡੀ ਨੂੰ ਮਿਲੀ ਹਰੀ ਝੰਡੀ
ਕੰਪਨੀ ਨੇ ਕਿਹਾ ਕਿ ਕਿਹੜੇ ਮਾਡਲ ਦੀ ਕੀਮਤ 'ਚ ਕਿੰਨਾ ਵਾਧਾ ਹੋਣ ਜਾ ਰਿਹਾ ਹੈ, ਇਸ ਸਬੰਧੀ ਡੀਲਰਾਂ ਨੂੰ ਸਮੇਂ ਸਿਰ ਜਾਣਕਾਰੀ ਦੇ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ, ਮਹਿੰਦਰਾ ਐਂਡ ਮਹਿੰਦਰਾ ਅਤੇ ਫੋਰਡ ਇੰਡੀਆ ਨੇ ਕਿਹਾ ਸੀ ਕਿ ਉਹ ਜਨਵਰੀ 2021 ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣਗੇ ਤਾਂ ਜੋ ਵੱਧ ਰਹੀ ਲਾਗਤ ਦਾ ਕੁਝ ਭਾਰ ਘੱਟ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਸੋਨੇ 'ਚ ਲਗਾਤਾਰ ਦੂਜੇ ਦਿਨ ਉਛਾਲ, ਚਾਂਦੀ 65 ਹਜ਼ਾਰ ਤੋਂ ਹੋਈ ਪਾਰ
ਚੀਨ ਨੂੰ ਲੱਗੇਗਾ ਝਟਕਾ, ਬਲੈਕਲਿਸਟ ਹੋ ਸਕਦੇ ਹਨ ਕਈ ਟੈਲੀਕਾਮ ਵਿਕਰੇਤਾ
NEXT STORY