ਬਿਜ਼ਨੈੱਸ ਡੈਸਕ : ਹਿੰਦੂਜਾ ਗਰੁੱਪ ਦੀ ਕੰਪਨੀ ਹਿੰਦੂਜਾ ਗਲੋਬਲ ਸਲਿਊਸ਼ਨ (HGS) 'ਤੇ ਕਰੀਬ 2,500 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਦੋਸ਼ ਲੱਗਾ ਹੈ। ਇਨਕਮ ਟੈਕਸ ਵਿਭਾਗ ਨੇ ਕਰੀਬ 9 ਮਹੀਨਿਆਂ ਤੱਕ ਚੱਲੀ ਜਾਂਚ ਤੋਂ ਬਾਅਦ ਅੰਦਰੂਨੀ ਰਿਪੋਰਟ 'ਚ ਇਹ ਦੋਸ਼ ਲਾਇਆ ਗਿਆ ਹੈ।
9 ਮਹੀਨਿਆਂ ਦੀ ਜਾਂਚ ਤੋਂ ਬਾਅਦ ਅੰਦਰੂਨੀ ਰਿਪੋਰਟ
ਇਕ ਰਿਪੋਰਟ ਮੁਤਾਬਕ ਇਨਕਮ ਟੈਕਸ ਵਿਭਾਗ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਸਬੰਧਤ ਅੰਦਰੂਨੀ ਰਿਪੋਰਟ ਸੌਂਪ ਦਿੱਤੀ ਹੈ। ਵਿਭਾਗ ਪਿਛਲੇ 9 ਮਹੀਨਿਆਂ ਤੋਂ ਮਾਮਲੇ ਦੀ ਜਾਂਚ ਕਰ ਰਿਹਾ ਸੀ। ਜਾਂਚ ਦੌਰਾਨ ਇਨਕਮ ਟੈਕਸ ਵਿਭਾਗ ਨੇ ਪਾਇਆ ਕਿ ਐੱਚਜੀਐੱਸ ਨੇ ਟੈਕਸਾਂ ਤੋਂ ਬਚਣ ਲਈ ਘਾਟੇ ਵਿਚ ਚੱਲ ਰਹੀ ਇਕਾਈ ਦਾ ਰਲੇਵਾਂ ਕੀਤਾ, ਜਦੋਂਕਿ ਸਿਹਤ ਸੰਭਾਲ ਕਾਰੋਬਾਰ ਨੂੰ ਮੁਨਾਫ਼ੇ ਵਿਚ ਵੰਡਿਆ ਗਿਆ।
ਇਹ ਵੀ ਪੜ੍ਹੋ : ਘੱਟ ਸਕਦੀ ਹੈ EMI! ਦੀਵਾਲੀ ਤੋਂ ਪਹਿਲਾਂ ਤੋਹਫ਼ਾ ਦੇ ਸਕਦੈ RBI
ਇਸ ਸੌਦੇ ਨਾਲ ਜੁੜਿਆ ਹੋਇਆ ਹੈ ਮਾਮਲਾ
ਹਿੰਦੂਜਾ ਗਲੋਬਲ ਸਲਿਊਸ਼ਨਜ਼ ਨੇ ਆਪਣਾ ਹੈਲਥਕੇਅਰ ਕਾਰੋਬਾਰ Betaine BV ਦੀ ਪੂਰੀ ਮਲਕੀਅਤ ਵਾਲੀਆਂ ਸਹਾਇਕ ਕੰਪਨੀਆਂ ਨੂੰ ਵੇਚ ਦਿੱਤਾ ਸੀ, ਜੋ ਬੇਅਰਿੰਗ ਪ੍ਰਾਈਵੇਟ ਇਕੁਇਟੀ ਏਸ਼ੀਆ ਨਾਲ ਜੁੜਿਆ ਫੰਡ ਹੈ। ਇਸ ਨੂੰ ਬਾਅਦ ਵਿਚ ਹਿੰਦੂਜਾ ਗਲੋਬਲ ਸਲਿਊਸ਼ਨਜ਼ ਦੀ ਡਿਜੀਟਲ ਮੀਡੀਆ ਅਤੇ ਸੰਚਾਰ ਕਾਰੋਬਾਰੀ ਇਕਾਈ NXT ਡਿਜੀਟਲ ਨਾਲ ਮਿਲਾਇਆ ਗਿਆ। ਇਨਕਮ ਟੈਕਸ ਵਿਭਾਗ ਦਾ ਕਹਿਣਾ ਹੈ ਕਿ NXT ਡਿਜੀਟਲ ਘਾਟੇ 'ਚ ਚੱਲ ਰਹੀ ਕੰਪਨੀ ਸੀ ਅਤੇ ਇਹ ਰਲੇਵਾਂ ਸਿਰਫ਼ ਟੈਕਸ ਬਚਾਉਣ ਲਈ ਕੀਤਾ ਗਿਆ ਸੀ।
ਪਿਛਲੇ ਸਾਲ ਕੀਤਾ ਗਿਆ ਸੀ ਸਰਵੇ
ਰਿਪੋਰਟ ਵਿਚ ਆਮਦਨ ਕਰ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜਾਂਚ ਪੂਰੀ ਹੋ ਗਈ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਰਲੇਵੇਂ ਦਾ ਮਕਸਦ ਸਿਰਫ ਟੈਕਸ ਬਚਾਉਣਾ ਸੀ। ਇਸ ਕਾਰਨ GAAR ਤਹਿਤ 1,500 ਕਰੋੜ ਰੁਪਏ ਅਤੇ 1,000 ਕਰੋੜ ਰੁਪਏ ਦੇ ਪੂੰਜੀ ਲਾਭ ਦੀ ਮੰਗ ਕੀਤੀ ਗਈ ਹੈ। ਆਮਦਨ ਕਰ ਵਿਭਾਗ ਨੇ ਨਵੰਬਰ 2023 ਵਿਚ ਇਸ ਸਬੰਧ ਵਿਚ ਕੰਪਨੀ ਦੇ ਕੰਪਲੈਕਸ ਦਾ ਸਰਵੇਖਣ ਕੀਤਾ ਸੀ।
ਕੰਪਨੀ ਦੀ ਪ੍ਰਤੀਕਿਰਿਆ
ਕੰਪਨੀ ਦਾ ਕਹਿਣਾ ਹੈ ਕਿ ਉਸ ਨੂੰ ਅਜਿਹਾ ਕੋਈ ਨੋਟਿਸ ਨਹੀਂ ਮਿਲਿਆ ਹੈ। ਕੰਪਨੀ ਦਾ ਮੰਨਣਾ ਹੈ ਕਿ ਜਿਸ ਰਲੇਵੇਂ ਦੀ ਗੱਲ ਕੀਤੀ ਜਾ ਰਹੀ ਹੈ, ਉਹ ਪੂਰੀ ਤਰ੍ਹਾਂ ਨਿਯਮਾਂ ਅਤੇ ਕਾਨੂੰਨਾਂ ਦੇ ਮੁਤਾਬਕ ਹੈ। ਰਲੇਵੇਂ ਨੂੰ ਲੈ ਕੇ ਪਿਛਲੇ ਸਾਲ ਆਮਦਨ ਕਰ ਵਿਭਾਗ ਦੇ ਸਰਵੇਖਣ 'ਚ ਸਵਾਲ ਉਠਾਏ ਗਏ ਸਨ। ਕੰਪਨੀ ਨੇ ਉਨ੍ਹਾਂ ਨੂੰ ਢੁਕਵਾਂ ਜਵਾਬ ਦਿੱਤਾ ਸੀ ਅਤੇ ਜ਼ਰੂਰੀ ਦਸਤਾਵੇਜ਼ ਪੇਸ਼ ਕੀਤੇ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਕੰਪਨੀ ਨੂੰ ਕੋਈ ਡਿਮਾਂਡ ਨੋਟਿਸ ਨਹੀਂ ਮਿਲਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PNB Alert: ਕੀ ਤੁਹਾਡਾ ਵੀ ਹੈ ਪੰਜਾਬ ਨੈਸ਼ਨਲ ਬੈਂਕ ਵਿੱਚ ਖਾਤਾ? ਕੰਮ ਜਲਦੀ ਕਰੋ, ਨਹੀਂ ਤਾਂ ਹੋ ਜਾਵੇਗਾ ਬੰਦ!
NEXT STORY