ਨਵੀਂ ਦਿੱਲੀ- ਵੇਦਾਂਤਾ ਗਰੁੱਪ ਦੀ ਕੰਪਨੀ ਹਿੰਦੁਸਤਾਨ ਜ਼ਿੰਕ ਲਿ. (HZL) ਦਾ ਚਾਲੂ ਵਿੱਤੀ ਸਾਲ 2024-25 ਦੀ ਦੂਜੀ ਤਿਮਾਹੀ 'ਚ ਏਕੀਕ੍ਰਿਤ ਸ਼ੁੱਧ ਲਾਭ 34.5 ਫੀਸਦੀ ਵਧ ਕੇ 2,327 ਕਰੋੜ ਰੁਪਏ ਹੋ ਗਿਆ ਹੈ। ਪਿਛਲੇ ਵਿੱਤੀ ਸਾਲ 2023-24 ਦੀ ਦੂਜੀ (ਜੁਲਾਈ-ਸਤੰਬਰ) ਤਿਮਾਹੀ ਵਿੱਚ ਕੰਪਨੀ ਦਾ ਸ਼ੁੱਧ ਲਾਭ 1,729 ਕਰੋੜ ਰੁਪਏ ਸੀ। HZL ਨੇ BSE ਨੂੰ ਦਿੱਤੀ ਫਾਈਲਿੰਗ 'ਚ ਕਿਹਾ ਕਿ ਜੁਲਾਈ-ਸਤੰਬਰ ਤਿਮਾਹੀ 'ਚ ਕੰਪਨੀ ਦੀ ਆਮਦਨ ਵਧ ਕੇ 8,522 ਕਰੋੜ ਰੁਪਏ ਹੋ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 7,014 ਕਰੋੜ ਰੁਪਏ ਸੀ।
ਦੂਜੀ ਤਿਮਾਹੀ 'ਚ ਕੰਪਨੀ ਨੇ ਜ਼ਿੰਕ, ਸੀਸਾ ਅਤੇ ਹੋਰ ਸੈਗਮੈਂਟਸ ਤੋਂ 6,403 ਕਰੋੜ ਰੁਪਏ ਅਤੇ ਚਾਂਦੀ ਤੋਂ 1,550 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੌਰਾਨ ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਸ਼ੁੱਕਰਵਾਰ ਨੂੰ ਹੋਈ ਆਪਣੀ ਬੈਠਕ 'ਚ ਸੇਰੈਂਟਿਕਾ ਰੀਨਿਊਏਬਲ ਇੰਡੀਆ ਪ੍ਰਾਈਵੇਟ ਲਿਮਟਿਡ (ਐੱਸ.ਆਰ.ਆਈ.ਪੀ.ਐੱਲ.) ਜਾਂ ਇਸ ਦੇ ਸਹਿਯੋਗੀਆਂ 'ਚ ਘੱਟੋ-ਘੱਟ 26 ਫੀਸਦੀ ਹਿੱਸੇਦਾਰੀ ਲਈ 327 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ।
SRIPL ਦੀ ਸਥਾਪਨਾ ਇੱਕ ਬਿਜਲੀ ਵੰਡ ਸਮਝੌਤੇ ਦੇ ਤਹਿਤ ਹਿੰਦੁਸਤਾਨ ਜ਼ਿੰਕ ਦੀ ਲੰਬੇ ਸਮੇਂ ਦੀ ਬਿਜਲੀ ਲੋੜ ਨੂੰ ਪੂਰਾ ਕਰਨ ਲਈ ਨਵਿਆਉਣਯੋਗ ਊਰਜਾ ਪਾਵਰ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਕੀਤੀ ਗਈ ਸੀ। ਹਿੰਦੁਸਤਾਨ ਜ਼ਿੰਕ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਏਕੀਕ੍ਰਿਤ ਜ਼ਿੰਕ ਉਤਪਾਦਕ ਅਤੇ ਤੀਜਾ ਸਭ ਤੋਂ ਵੱਡਾ ਚਾਂਦੀ ਉਤਪਾਦਕ ਹੈ। ਕੰਪਨੀ 40 ਤੋਂ ਵੱਧ ਦੇਸ਼ਾਂ ਨੂੰ ਸਪਲਾਈ ਕਰਦੀ ਹੈ। ਭਾਰਤ ਵਿੱਚ ਪ੍ਰਾਇਮਰੀ ਜ਼ਿੰਕ ਮਾਰਕੀਟ ਵਿੱਚ ਇਸਦੀ ਹਿੱਸੇਦਾਰੀ ਲਗਭਗ 75 ਪ੍ਰਤੀਸ਼ਤ ਹੈ।
ਜ਼ੀ ਐਂਟਰਟੇਨਮੈਂਟ ਦਾ ਸ਼ੁੱਧ ਲਾਭ ਸਤੰਬਰ ਤਿਮਾਹੀ 'ਚ 70 ਫੀਸਦੀ ਵਧ ਕੇ 209.4 ਕਰੋੜ ਰੁਪਏ
NEXT STORY