ਨਵੀਂ ਦਿੱਲੀ—ਅਰਥਵਿਵਸਥਾ 'ਚ ਸੁਸਤੀ ਦੇ ਦੌਰਾਨ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਦੇਸ਼ ਦੇ ਨੌ ਪ੍ਰਮੁੱਖ ਸ਼ਹਿਰਾਂ 'ਚ ਘਰਾਂ ਦੀ ਵਿਕਰੀ 30 ਫੀਸਦੀ ਘੱਟ ਕੇ 64,000 ਇਕਾਈ ਰਹਿ ਗਈ। ਪ੍ਰਾਪਰਟਾਈਗਰ ਦੀ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ ਦੇ ਪਹਿਲੇ ਨੌ ਮਹੀਨੇ 'ਚ ਰਿਹਾਇਸ਼ੀ ਸੰਪਤੀਆਂ ਦੀ ਵਿਕਰੀ 13 ਫੀਸਦੀ ਘੱਟ ਕੇ 2,28,220 ਇਕਾਈ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 2,63,294 ਇਕਾਈ ਰਹੀ ਸੀ। ਨਿਊਜ਼ ਕਾਰਪ ਸਮਰਥਿਤ ਕੰਪਨੀ ਨੇ ਰੀਅਲ ਇਨਸਾਈਟ ਤੀਜੀ ਤਿਮਾਹੀ' ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਕਤੂਬਰ-ਦਸੰਬਰ ਦੇ ਦੌਰਾਨ ਨੌ ਪ੍ਰਮੁੱਖ ਸ਼ਹਿਰਾਂ 'ਚ ਘਰਾਂ ਦੀ ਵਿਕਰੀ 30 ਫੀਸਦੀ ਘਟੀ ਹੈ। ਹਾਲਾਂਕਿ ਇਸ ਦੌਰਾਨ ਸਰਕਾਰ ਵਲੋਂ ਘਰ ਖਰੀਦਾਰਾਂ ਦੀ ਧਾਰਨਾ 'ਚ ਸੁਧਾਰ ਲਈ ਕਈ ਕਦਮ ਚੁੱਕੇ ਗਏ। ਰਿਪੋਰਟ ਮੁਤਾਬਕ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਨੌ ਪ੍ਰਮੁੱਖ ਸ਼ਹਿਰਾਂ 'ਚ ਘਰਾਂ ਦੀ ਵਿਕਰੀ 64,034 ਇਕਾਈ ਰਹੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 91,464 ਇਕਾਈ ਰਹੀ ਸੀ। ਪ੍ਰੋਪਰਟਾਈਗਰ ਨੇ ਹਾਲ ਹੀ 'ਚ ਨਿਊਜ਼ ਕਾਰਪ ਅਤੇ ਉਸ ਦੇ ਆਸਟ੍ਰੇਲੀਆ ਗਰੁੱਪ ਦੀ ਕੰਪਨੀ ਆਰ.ਈ.ਏ. ਤੋਂ ਸੱਤ ਕਰੋੜ ਡਾਲਰ ਦਾ ਫੰਡ ਜੁਟਾਇਆ ਹੈ। ਇਹ ਕੰਪਨੀ ਅਹਿਮਦਾਬਾਦ, ਬੰਗਲੁਰੂ, ਚੇਨਈ, ਗੁਰੂਗ੍ਰਾਮ, ਹੈਦਰਾਬਾਦ, ਕੋਲਕਾਤਾ, ਮੁੰਬਈ, ਪੁਣੇ ਅਤੇ ਨੋਇਡਾ ਦੇ ਸੰਪਤੀ ਬਾਜ਼ਾਰ ਦੇ ਅੰਕੜੇ ਜੁਟਾਉਂਦੀ ਹੈ।
ਥੋਕ ਮੁਦਰਾਸਫੀਤੀ ਦਸੰਬਰ 'ਚ ਵਧ ਕੇ 2.59 ਫੀਸਦੀ 'ਤੇ
NEXT STORY