ਨਵੀਂ ਦਿੱਲੀ - ਅਗਲੇ 10 ਸਾਲਾਂ ਵਿੱਚ ਭਾਰਤ ਵਿੱਚ ਅਰਬਪਤੀ ਉੱਦਮੀਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਣ ਦੀ ਸੰਭਾਵਨਾ ਹੈ। ਇਹ ਵਾਧਾ 2020 ਤੱਕ ਚੀਨ ਵਿੱਚ ਅਰਬਪਤੀਆਂ ਦੀ ਗਿਣਤੀ ਵਿੱਚ ਹੋਏ ਤਿੱਖੇ ਵਾਧੇ ਦੇ ਸਮਾਨ ਹੋਵੇਗਾ। ਇੱਕ ਤਾਜ਼ਾ UBS ਰਿਪੋਰਟ ਅਨੁਸਾਰ ਸ਼ਹਿਰੀਕਰਨ, ਡਿਜੀਟਲਾਈਜ਼ੇਸ਼ਨ, ਨਿਰਮਾਣ ਸਮਰੱਥਾਵਾਂ ਦਾ ਵਿਸਥਾਰ ਅਤੇ ਊਰਜਾ ਤਬਦੀਲੀ ਲਈ ਤਿਆਰੀ ਇਸ ਆਰਥਿਕ ਵਿਕਾਸ ਨੂੰ ਅੱਗੇ ਵਧਾਏਗੀ।
ਇਹ ਵੀ ਪੜ੍ਹੋ : 31 ਦਸੰਬਰ ਤੱਕ ਨਹੀਂ ਕੀਤਾ ਇਹ ਕੰਮ ਤਾਂ ਲੱਗੇਗਾ 10,000 ਰੁਪਏ ਦਾ ਜੁਰਮਾਨਾ
ਰਿਪੋਰਟ ਅਨੁਸਾਰ ਪਿਛਲੇ ਦਹਾਕੇ ਵਿੱਚ ਭਾਰਤ ਵਿੱਚ ਅਰਬਪਤੀਆਂ ਦੀ ਗਿਣਤੀ ਦੁੱਗਣੀ ਤੋਂ ਵੱਧ ਕੇ 185 ਹੋ ਗਈ ਹੈ, ਜੋ 123% ਦੇ ਵਾਧੇ ਨੂੰ ਦਰਸਾਉਂਦੀ ਹੈ। ਇਸ ਸਮੇਂ ਦੌਰਾਨ ਇਨ੍ਹਾਂ ਅਰਬਪਤੀਆਂ ਦੀ ਕੁੱਲ ਸੰਪਤੀ ਤਿੰਨ ਗੁਣਾ ਵਧ ਕੇ 905.6 ਅਰਬ ਅਮਰੀਕੀ ਡਾਲਰ ਹੋ ਗਈ ਹੈ। ਭਾਰਤ ਵਿੱਚ ਪਰਿਵਾਰਕ ਕਾਰੋਬਾਰ ਇਸ ਆਰਥਿਕ ਤਬਦੀਲੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ 108 ਜਨਤਕ ਤੌਰ 'ਤੇ ਸੂਚੀਬੱਧ ਪਰਿਵਾਰਕ ਕਾਰੋਬਾਰ ਹਨ, ਜੋ ਇਸ ਸ਼੍ਰੇਣੀ ਵਿਚ ਦੇਸ਼ ਨੂੰ ਦੁਨੀਆ ਵਿਚ ਤੀਜੇ ਸਥਾਨ 'ਤੇ ਰੱਖਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਕਾਰੋਬਾਰ ਪੀੜ੍ਹੀਆਂ ਤੋਂ ਚਲਾਏ ਜਾ ਰਹੇ ਹਨ ਅਤੇ ਅਰਬਪਤੀਆਂ ਦੀ ਮਲਕੀਅਤ ਹਨ।
ਇਹ ਵੀ ਪੜ੍ਹੋ : Public Holiday: 12 ਦਸੰਬਰ ਨੂੰ ਬੰਦ ਰਹਿਣਗੇ ਬੈਂਕ, ਸਕੂਲ ਤੇ ਸਰਕਾਰੀ ਦਫ਼ਤਰ, ਜਾਣੋ ਕਾਰਨ
ਭਾਰਤੀ ਉੱਦਮੀ ਨਵੀਂ ਅਰਥਵਿਵਸਥਾ ਦੇ ਉੱਭਰ ਰਹੇ ਮੌਕੇ ਜਿਵੇਂ ਰਵਾਇਤੀ ਕਾਰੋਬਾਰਾਂ ਤੋਂ ਲੈ ਕੇ ਨਵੀਨਤਾ-ਆਧਾਰਿਤ ਸੈਕਟਰ ਭਾਵ ਫਾਰਮਾਸਿਊਟੀਕਲ, ਐਡਟੈਕ, ਫਿਨਟੈਕ, ਅਤੇ ਫੂਡ ਡਿਲਿਵਰੀ ਤੱਕ ਦੇ ਉੱਭਰ ਰਹੇ ਮੌਕਿਆਂ ਦਾ ਫਾਇਦਾ ਉਠਾ ਰਹੇ ਹਨ। ਰਿਪੋਰਟ ਅਨੁਸਾਰ, NSE ਨਿਫਟੀ 500 ਸੂਚਕਾਂਕ ਪਿਛਲੇ ਦਹਾਕੇ ਵਿੱਚ ਅਮਰੀਕੀ ਡਾਲਰ ਦੇ ਰੂਪ ਵਿੱਚ 109% ਵਧਿਆ ਹੈ, ਜੋ ਭਾਰਤੀ ਅਰਬਪਤੀਆਂ ਦੀ ਵਧਦੀ ਖੁਸ਼ਹਾਲੀ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : SBI Vacancy: ਕੀ ਤੁਸੀਂ ਵੀ ਬਣਨਾ ਚਾਹੁੰਦੇ ਹੋ SBI ਕਲਰਕ ? ਜਾਣੋ ਅਰਜ਼ੀ ਦੇਣ ਦੀ ਤਾਰੀਖ਼ ਸਮੇਤ ਹੋਰ ਵੇਰਵੇ
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਿਵੇਂ-ਜਿਵੇਂ ਭਾਰਤ ਆਰਥਿਕ ਵਿਕਾਸ ਦੇ ਰਾਹ 'ਤੇ ਅੱਗੇ ਵਧਦਾ ਹੈ, ਆਉਣ ਵਾਲੇ ਸਾਲਾਂ ਵਿਚ ਅਰਬਪਤੀ ਉੱਦਮੀਆਂ ਦੀ ਗਿਣਤੀ ਵਿਚ ਹੋਰ ਵਾਧਾ ਹੋਵੇਗਾ। ਇਹ ਨਾ ਸਿਰਫ਼ ਭਾਰਤ ਦੀ ਆਰਥਿਕ ਸਮਰੱਥਾ ਨੂੰ ਉਜਾਗਰ ਕਰਦਾ ਹੈ, ਸਗੋਂ ਵਿਸ਼ਵ ਪੱਧਰ 'ਤੇ ਇਸ ਦੇ ਵਧਦੇ ਪ੍ਰਭਾਵ ਦਾ ਪ੍ਰਮਾਣ ਵੀ ਹੈ।
ਇਹ ਵੀ ਪੜ੍ਹੋ : Paytm ਸ਼ੇਅਰਾਂ 'ਚ ਉਛਾਲ, ਸਟਾਕ 52 ਹਫਤੇ ਦੇ ਉੱਚੇ ਪੱਧਰ 'ਤੇ ਪਹੁੰਚਿਆ... ਇਸ ਡੀਲ ਦੀ ਖਬਰ ਤੋਂ ਨਿਵੇਸ਼ਕ ਉਤਸ਼ਾਹਿਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Gpay ਦਾ Blue Tick ਤੁਹਾਨੂੰ ਕਰ ਸਕਦਾ ਹੈ ਕੰਗਾਲ, ਹੈਰਾਨ ਕਰ ਦੇਵੇਗੀ ਤੁਹਾਨੂੰ ਇਹ ਖ਼ਬਰ
NEXT STORY