ਨਵੀਂ ਦਿੱਲੀ- ਘਰਾਂ ਦੀਆਂ ਕੀਮਤਾਂ 'ਚ ਵਾਧੇ ਦੇ ਮਾਮਲੇ 'ਚ ਹੈਦਰਾਬਾਦ ਦੁਨੀਆ 'ਚ 128ਵੇਂ ਸਥਾਨ 'ਤੇ ਹੈ। ਨਾਈਟ ਫ੍ਰੈਂਕ ਇੰਡੀਆ ਦੀ ਸੋਮਵਾਰ ਨੂੰ ਜਾਰੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਸੂਚੀ 'ਚ ਤੁਰਕੀ ਦਾ ਸ਼ਹਿਰ ਇਜਮਿਰ ਪਹਿਲੇ ਸਥਾਨ 'ਤੇ ਹੈ। ਇਥੇ ਮਕਾਨਾਂ ਦੇ ਭਾਅ 4.8 ਫੀਸਦੀ ਵਧੇ ਹਨ। ਉਸ ਤੋਂ ਬਾਅਦ 33.5 ਫੀਸਦੀ ਦੇ ਵਾਧੇ ਦੇ ਨਾਲ ਨਿਊਜ਼ੀਲੈਂਡ ਦੇ ਵੇਲਿੰਗਟਨ ਦਾ ਸਥਾਨ ਹੈ।
ਦੁਨੀਆ ਦੇ 150 ਸ਼ਹਿਰਾਂ 'ਚ ਘਰਾਂ ਦੀਆਂ ਕੀਮਤਾਂ 'ਚ ਵਾਧੇ ਦਾ ਅੰਕੜਾ
ਨਾਈਟ ਫ੍ਰੈਂਕ ਦੀ ਰਿਪੋਰਟ 'ਸੰਸਾਰਕ ਰਿਹਾਇਸ਼ੀ ਸ਼ਹਿਹਾਂ ਦਾ ਸੂਚਕਾਂਕ ਤੀਜੀ ਤਿਮਾਹੀ-2021' 'ਚ ਕਿਹਾ ਗਿਆ ਹੈ ਕਿ 2021 ਦੀ ਤੀਜੀ ਤਿਮਾਹੀ 'ਚ ਸੰਸਾਰਕ ਪੱਧਰ 'ਤੇ 150 ਸ਼ਹਿਰਾਂ 'ਚ ਘਰਾਂ ਦੀ ਕੀਮਤ ਸਲਾਨਾ ਆਧਾਰ 'ਤੇ ਔਸਤਨ 10.6 ਫੀਸਦੀ ਵਧੇ ਹਨ।
ਇਹ 2005 ਦੀ ਪਹਿਲੀ ਤਿਮਾਹੀ ਤੋਂ ਬਾਅਦ ਕੀਮਤਾਂ 'ਚ ਸਭ ਤੋਂ ਤੇਜ਼ ਵਾਧਾ ਹੈ। ਸਾਲਾਨਾ ਆਧਾਰ 'ਤੇ ਕੀਮਤਾਂ 'ਚ ਢਾਈ ਫੀਸਦੀ ਦੇ ਵਾਧੇ ਨਾਲ ਹੈਦਰਾਬਾਦ 128ਵੇਂ ਸਥਾਨ 'ਤੇ ਹੈ।
ਚੇਨਈ 2.2 ਫੀਸਦੀ ਦੇ ਵਾਧੇ ਦੇ ਨਾਲ ਸੂਚੀ 'ਚ 131ਵੇਂ, ਕੋਲਕਾਤਾ 1.5 ਫੀਸਦੀ ਦੇ ਵਾਧੇ ਨਾਲ 135ਵੇਂ ਅਤੇ ਅਹਿਮਦਾਬਾਦ 0.4 ਫੀਸਦੀ ਦੇ ਵਾਧੇ ਦੇ ਨਾਲ 139ਵੇਂ ਸਥਾਨ 'ਤੇ ਹੈ। ਮੁੰਬਈ ਸੂਚੀ 'ਚ 146ਵੇਂ ਸਥਾਨ 'ਤੇ ਹੈ। ਉਧਰ ਘਰਾਂ ਦੀਆਂ ਕੀਮਤਾਂ 1.8 ਫੀਸਦੀ ਘਟੀਆਂ ਹਨ। ਉਧਰ ਬੰਗਲੁਰੂ 'ਚ ਘਰਾਂ ਦੀਆਂ ਕੀਮਤਾਂ ਸਾਲਾਨਾ ਆਧਾਰ 'ਤੇ 0.2 ਫੀਸਦੀ ਘੱਟ ਹੋਈਆਂ ਹਨ ਅਤੇ ਉਹ ਸੂਚੀ 'ਚ 140ਵੇਂ ਸਥਾਨ 'ਤੇ ਹਨ। ਦਿੱਲੀ 'ਚ ਵੀ ਘਰ 0.7 ਫੀਸਦੀ ਸਸਤੇ ਹੋਏ ਹਨ ਅਤੇ ਇਸ ਸੂਚੀ 'ਚ 142ਵੇਂ ਸਥਾਨ 'ਤੇ ਹਨ। ਪੁਣੇ 'ਚ ਰਿਹਾਇਸ਼ੀ ਸੰਪਤੀਆਂ ਦੀਆਂ ਕੀਮਤਾਂ 'ਚ 1.5 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਉਹ ਸੂਚੀ 'ਚ 144ਵੇਂ ਸਥਾਨ 'ਤੇ ਹਨ।
ਸੈਂਸੈਕਸ 390 ਅੰਕ ਵਧ ਕੇ 57831 'ਤੇ ਪਹੁੰਚਿਆ, ਬੈਂਕਿੰਗ ਸ਼ੇਅਰਾਂ 'ਚ ਤੇਜ਼ੀ
NEXT STORY