ਨਵੀਂ ਦਿੱਲੀ (ਭਾਸ਼ਾ)-ਭਾਰਤੀ ਦੀਵਾਲੀਆ ਅਤੇ ਕਰਜ਼ਾਸੋਧ ਅਸਮਰੱਥਾ ਕੋਡ ਬੋਰਡ (ਆਈ. ਬੀ. ਬੀ. ਆਈ.) ਦੇ ਚੇਅਰਮੈਨ ਐੱਮ. ਐੱਸ. ਸਾਹੂ ਨੇ ਕਿਹਾ ਹੈ ਕਿ ਦੀਵਾਲੀਆ ਕਾਨੂੰਨ ਦੀ ਵਜ੍ਹਾ ਨਾਲ ਅੱਜ ਕਈ ਕੰਪਨੀਆਂ ਨੂੰ ਸਮੇਂ ਤੋਂ ਪਹਿਲਾਂ ਬੰਦ ਹੋਣ ਤੋਂ ਬਚਾਇਆ ਜਾਣਾ ਸੰਭਵ ਹੋ ਸਕਿਆ ਹੈ। ਸਾਹੂ ਨੇ ਕਿਹਾ ਕਿ ਬੋਰਡ ਸਰਵਸ੍ਰੇਸ਼ਠ ਵਿਵਹਾਰ ਅਤੇ ਨਿਯਮਾਂ ਨੂੰ ਜ਼ਮੀਨੀ ਅਸਲੀਅਤਾਂ ਦੇ ਅਨੁਕੂਲ ਯਕੀਨੀ ਕਰਨ ਦੀ ਕੋਸ਼ਿਸ਼ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਦੀਵਾਲੀਆ ਅਤੇ ਕਰਜ਼ਾ ਸੋਧ ਅਸਮਰੱਥਾ ਕੋਡ (ਆਈ. ਬੀ. ਸੀ.) ਦੇ ਲਾਗੂਕਰਨ ਦੇ 3 ਸਾਲਾਂ ਤੋਂ ਜ਼ਿਆਦਾ ਹੋ ਗਏ ਹਨ।
ਇਸ ਕੋਡ ਦੇ ਆਉਣ ਤੋਂ ਬਾਅਦ ਅੰਸ਼ਧਾਰਕਾਂ ਦੇ ਵਰਤਾਅ ’ਚ ਜ਼ਿਕਰਯੋਗ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਜੋ ਸ਼ੁਰੂਆਤੀ ਪ੍ਰਮਾਣ ਮਿਲੇ ਹਨ, ਉਨ੍ਹਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਕੋਡ ਪਹਿਲਾਂ ਦੇ ਢਾਂਚਿਆਂ ਦੀ ਤੁਲਨਾ ’ਚ ਜ਼ਿਆਦਾ ਬਿਹਤਰ ਨਤੀਜੇ ਦੇਣ ’ਚ ਸਫਲ ਰਿਹਾ ਹੈ।
ਬੈਂਕ੍ਰਪਸੀ ਈਕੋਸਿਸਟਮ ’ਚ ਆਈ. ਬੀ. ਬੀ. ਆਈ. ਇਕ ਮਹੱਤਵਪੂਰਣ ਸੰਸਥਾਨ ਹੈ। ਇਹ ਕੋਡ ਸਮਾਂਬੱਧ ਅਤੇ ਬਾਜ਼ਾਰ ਨਾਲ ਜੁੜਿਆ ਕਾਰਪੋਰੇਟ ਦੀਵਾਲੀਅਾ ਹੱਲ ਪ੍ਰਕਿਰਿਆ (ਸੀ . ਆਈ. ਆਰ. ਪੀ.) ਦੀ ਵਿਵਸਥਾ ਕਰਦਾ ਹੈ। ਇਸ ਕੋਡ ’ਚ ਕਈ ਸੋਧਾਂ ਹੋਈਆਂ ਹਨ। ਸੁਪਰੀਮ ਕੋਰਟ ਏਸਾਰ ਸਟੀਲ ਦੇ ਮਾਮਲੇ ’ਚ ਹਾਲੀਆ ਆਦੇਸ਼ ਤੋਂ ਕਈ ਪਹਿਲੂਆਂ ਨੂੰ ਲੈ ਕੇ ਹਾਲਤ ਸਾਫ ਹੋਏ ਹਨ।
ਵਿਸ਼ੇਸ਼ ਰੂਪ ਨਾਲ ਇਸ ਆਦੇਸ਼ ਨਾਲ ਹੱਲ ਪੇਸ਼ੇਵਰਾਂ ਦੀ ਭੂਮਿਕਾ , ਡਿਸਪੋਜ਼ਲ ਐਪਲੀਕੇਸ਼ਨ ਅਤੇ ਕਰਜ਼ਾਦਾਤਿਆਂ ਦੀ ਕਮੇਟੀ (ਸੀ. ਓ. ਸੀ.) ਦੀ ਭੂਮਿਕਾ ਸਪੱਸ਼ਟ ਕਰਨ ’ਚ ਮਦਦ ਮਿਲੀ ਹੈ। ਇਸ ਕੋਡ ਦੀਆਂ ਪ੍ਰਮੁੱਖ ਉਪਲੱਬਧੀਆਂ ਦੇ ਬਾਰੇ ’ਚ ਪੁੱਛੇ ਜਾਣ ’ਤੇ ਸਾਹੂ ਨੇ ਕਿਹਾ ਕਿ ਇਸ ਨਾਲ ਕਰਜ਼ਦਾਰ ਅਤੇ ਕਰਜ਼ਾਦਾਤੇ ਦੇ ਸਬੰਧਾਂ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕੀਤਾ ਗਿਆ ਹੈ। ਨਾਲ ਹੀ ਅੰਸ਼ਧਾਰਕਾਂ ਦੇ ਵਰਤਾਅ ’ਚ ਜ਼ਿਕਰਯੋਗ ਬਦਲਾਅ ਲਿਆਉਣ ’ਚ ਮਦਦ ਮਿਲੀ ਹੈ।
9 ਮਹੀਨੇ ਦੀ ਕਟੌਤੀ ਦੇ ਬਾਅਦ ਮਾਰੂਤੀ ਨੇ ਨਵੰਬਰ 'ਚ ਚਾਰ ਫੀਸਦੀ ਵਧਾਇਆ ਉਤਪਾਦਨ
NEXT STORY