ਨਵੀਂ ਦਿੱਲੀ (ਭਾਸ਼ਾ) - ਚਾਰਟਰਡ ਅਕਾਊਂਟੈਂਟ ਦੀ ਸਿਖਰਲੀ ਇਕਾਈ ਆਈ. ਸੀ. ਏ. ਆਈ. ਵਿੱਤੀ ਧੋਖਾਦੇਹੀ ਨਾਲ ਨਜਿੱਠਣ ’ਚ ਬਾਜ਼ਾਰ ਰੈਗੂਲੇਟਰ ਸੇਬੀ ਦੀ ਮਦਦ ਲਈ ਇਕ ਖੋਜ ਪੱਤਰ ਤਿਆਰ ਕਰੇਗੀ। ਭਾਰਤੀ ਚਾਰਟਰਡ ਅਕਾਊਂਟੈਂਟਸ ਸੰਸਥਾਨ (ਆਈ. ਸੀ. ਏ. ਆਈ.) ਦੇ ਪ੍ਰਧਾਨ ਚਰਨਜੋਤ ਸਿੰਘ ਨੰਦਾ ਨੇ ਕਿਹਾ ਕਿ ਸੰਸਥਾਨ ਵਿੱਤੀ ਧੋਖਾਦੇਹੀ ਨਾਲ ਨਜਿੱਠਣ ਦੇ ਸਬੰਧ ’ਚ ਇਕ ਵਰਕਿੰਗ ਗਰੁੱਪ ਬਣਾਏਗਾ ਅਤੇ ਵੱਖ-ਵੱਖ ਪਹਿਲੂਆਂ ਨੂੰ ਅੰਤਿਮ ਰੂਪ ਦੇਣ ਲਈ ਸੇਬੀ ਨਾਲ ਚਰਚਾ ਕਰੇਗਾ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਧੜੰਮ ਡਿੱਗਾ ਸੋਨਾ! 7,000 ਰੁਪਏ ਹੋ ਗਿਆ ਸਸਤਾ
ਨੰਦਾ ਨੇ ਦੱਸਿਆ ਕਿ ਵਰਕਿੰਗ ਗਰੁੱਪ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੂੰ ਇਕ ਖੋਜ ਪੱਤਰ ਪੇਸ਼ ਕਰੇਗਾ। ਨੰਦਾ ਨੇ ਸ਼ੁੱਕਰਵਾਰ ਨੂੰ ਸੇਬੀ ਦੇ ਚੇਅਰਮੈਨ ਤੁਹਿਨ ਕਾਂਤ ਪਾਂਡੇ ਨਾਲ ਬੈਠਕ ਕੀਤੀ। ਹਾਲ ਦੇ ਸਾਲਾਂ ’ਚ ਪ੍ਰਚੂਨ ਨਿਵੇਸ਼ਕਾਂ ਸਮੇਤ ਪੂੰਜੀ ਬਾਜ਼ਾਰ ’ਚ ਨਿਵੇਸ਼ ਵਧਿਆ ਹੈ। ਨਾਲ ਹੀ ਵਿੱਤੀ ਘਪਲਿਆਂ ਅਤੇ ਮੁੱਲ ਹੇਰ-ਫੇਰ ਦੇ ਮਾਮਲੇ ਵੀ ਸਾਹਮਣੇ ਆਏ ਹਨ। ਨਿਵੇਸ਼ਕਾਂ ਦੇ ਹਿਤਾਂ ਦੀ ਰੱਖਿਆ ਕਰਨ ਅਤੇ ਵਿੱਤੀ ਬਾਜ਼ਾਰਾਂ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਰੈਗੂਲੇਟਰਾਂ ਵੱਲੋਂ ਜਨਤਾ ਨੂੰ ਜਾਗਰੂਕ ਕਰਨ ਅਤੇ ਧੋਖਾਦੇਹੀ ’ਤੇ ਲਗਾਮ ਲਾਉਣ ਲਈ ਵੱਖ-ਵੱਖ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਆਈ. ਸੀ. ਏ. ਆਈ. ਦੇ 4.35 ਲੱਖ ਤੋਂ ਜ਼ਿਆਦਾ ਮੈਂਬਰ ਅਤੇ 10 ਲੱਖ ਤੋਂ ਜ਼ਿਆਦਾ ਵਿਦਿਆਰਥੀ ਹਨ।
ਇਹ ਵੀ ਪੜ੍ਹੋ : ਬੈਂਕ ਖਾਤੇ 'ਚ ਨਹੀਂ ਰੱਖੇ 500 ਰੁਪਏ ਤਾਂ ਹੋਵੇਗਾ 4 ਲੱਖ ਦਾ ਨੁਕਸਾਨ, 31 ਮਈ ਹੈ ਆਖਰੀ ਤਾਰੀਖ
ਆਈ. ਸੀ. ਏ. ਆਈ. ਸੰਕਟਗ੍ਰਸਤ ਜੈਨਸੋਲ ਇੰਜੀਨੀਅਰਿੰਗ ਲਿਮਟਿਡ ਅਤੇ ਬਲਿਊ ਸਮਾਰਟ ਮੋਬਿਲਿਟੀ ਦੇ ਵਿੱਤੀ ਵੇਰਵਿਆਂ ਦੀ ਸਮੀਖਿਆ 6 ਮਹੀਨਿਆਂ ’ਚ ਪੂਰੀ ਕਰ ਸਕਦਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : PNB-Bandhan Bank ਨੇ FD ਦੀਆਂ ਵਿਆਜ ਦਰਾਂ 'ਚ ਕੀਤਾ ਬਦਲਾਅ, ਜਾਣੋ ਨਵੀਆਂ ਦਰਾਂ
ਇਹ ਵੀ ਪੜ੍ਹੋ : RBI ਦੀ ICICI, BOB ਸਮੇਤ ਕਈ ਹੋਰਾਂ 'ਤੇ ਸਖ਼ਤ ਕਾਰਵਾਈ, ਲਗਾਇਆ ਭਾਰੀ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
14 ਲੱਖ ਕਰੋੜ ਦੀ ਜਾਇਦਾਦ ਦੇ ਮਾਲਕ ਨੇ ਲਿਆ ਵੱਡਾ ਫ਼ੈਸਲਾ, ਕਿਹਾ - 'ਹੁਣ ਸਮਾਂ ਆ ਗਿਆ ਹੈ...'
NEXT STORY