ਨਵੀਂ ਦਿੱਲੀ (ਭਾਸ਼ਾ) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ’ਚ ਭਾਰਤ ਦੀ ਇਕੋਨਮੀ ਨੂੰ ਡੈੱਡ ਇਕੋਨਮੀ ਕਿਹਾ ਸੀ। ਹੁਣ ਉਨ੍ਹਾਂ ਨੂੰ ਕਿਸੇ ਹੋਰ ਤੋਂ ਨਹੀਂ, ਸਗੋਂ ਗਲੋਬਲ ਰੇਟਿੰਗ ਏਜੰਸੀ ਐੱਸ. ਐਂਡ ਪੀ. ਵੱਲੋਂ ਤਗੜਾ ਜਵਾਬ ਮਿਲ ਗਿਆ ਹੈ।
ਇਹ ਵੀ ਪੜ੍ਹੋ : UPI ਯੂਜ਼ਰ ਧਿਆਨ ਦੇਣ! ਹੁਣ 3 ਸਰਕਾਰੀ ਬੈਂਕ ਆਨਲਾਈਨ ਪੈਸੇ ਭੇਜਣ 'ਤੇ ਲਗਾਉਣਗੇ ਚਾਰਜ
ਐੱਸ. ਐਂਡ ਪੀ. ਗਲੋਬਲ ਰੇਟਿੰਗਜ਼ ਨੇ ਭਾਰਤ ਦੀ ਸਾਖ ਨੂੰ ਇਕ ਸਥਾਨ ਵਧਾ ਕੇ ‘ਬੀ. ਬੀ. ਬੀ.’ ਕਰ ਦਿੱਤਾ। ਮਹਿੰਗਾਈ ’ਤੇ ਰੋਕ ਲਾਉਣ ਵਾਲੇ ਬਿਹਤਰ ਮੁਦਰਾ ਨੀਤੀ ਉਪਰਾਲਿਆਂ ਨਾਲ ਮਜ਼ਬੂਤ ਆਰਥਿਕ ਵਾਧੇ ਦਾ ਹਵਾਲਾ ਦਿੰਦਿਆਂ ਰੇਟਿੰਗ ਵਧਾਈ ਗਈ ਹੈ।
ਭਾਰਤ ਦੀ ਰੇਟਿੰਗ ਨੂੰ ਹੇਠਲੇ ਨਿਵੇਸ਼ ਪੱਧਰ ‘ਬੀ. ਬੀ. ਬੀ.-’ ਤੋਂ ਵਧਾਉਣ ਵਾਲੀ ਐੱਸ. ਐਂਡ ਪੀ. ਪਹਿਲੀ ਗਲੋਬਲ ਰੇਟਿੰਗ ਏਜੰਸੀ ਹੈ। ਐੱਸ. ਐਂਡ ਪੀ. ਨੇ ਇਕ ਬਿਆਨ ’ਚ ਕਿਹਾ,‘‘ਭਾਰਤ ਮਾਲੀਆ ਮਜ਼ਬੂਤੀ ਨੂੰ ਪਹਿਲ ਦੇ ਰਿਹਾ ਹੈ। ਇਹ ਮਜ਼ਬੂਤ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਮੁਹਿੰਮ ਨੂੰ ਬਣਾਈ ਰੱਖਦੇ ਹੋਏ ਸਥਾਈ ਜਨਤਕ ਵਿੱਤ ਪ੍ਰਦਾਨ ਕਰਨ ਨੂੰ ਲੈ ਕੇ ਸਰਕਾਰ ਦੀ ਰਾਜਨੀਤਕ ਵਚਨਬੱਧਤਾ ਨੂੰ ਦਰਸਾਉਂਦਾ ਹੈ।’’
ਇਹ ਵੀ ਪੜ੍ਹੋ : Cheque Rules 'ਚ ਵੱਡਾ ਬਦਲਾਅ, ਜਾਣੋ ਨਵੇਂ ਸਿਸਟਮ ਨਾਲ ਕੀ ਹੋਵੇਗਾ ਫਾਇਦਾ
ਰੇਟਿੰਗ ਏਜੰਸੀ ਨੇ ਮਜ਼ਬੂਤ ਆਰਥਿਕ ਵਾਧਾ, ਮਾਲੀਆ ਮਜ਼ਬੂਤੀ ਲਈ ਰਾਜਨੀਤਕ ਵਚਨਬੱਧਤਾ ਅਤੇ ਮਹਿੰਗਾਈ ਨੂੰ ਕੰਟਰੋਲ ’ਚ ਲਿਆਉਣ ਲਈ ਬਿਹਤਰ ਮੁਦਰਾ ਨੀਤੀ ਉਪਰਾਲਿਆਂ ਦਾ ਹਵਾਲਾ ਦਿੰਦੇ ਹੋਏ 19 ਸਾਲਾਂ ਬਾਅਦ ਭਾਰਤ ਦੀ ਰੇਟਿੰਗ ਵਧਾਈ ਹੈ। ਐੱਸ. ਐਂਡ ਪੀ. ਨੇ ਜਨਵਰੀ 2007 ’ਚ ਭਾਰਤ ਨੂੰ ਸਭ ਤੋਂ ਹੇਠਲੇ ਨਿਵੇਸ਼ ਪੱਧਰ ਦੀ ਰੇਟਿੰਗ ‘ਬੀ. ਬੀ. ਬੀ.-’ ਦਿੱਤੀ ਸੀ।
ਐੱਸ. ਐਂਡ ਪੀ. ਗਲੋਬਲ ਰੇਟਿੰਗਜ਼ ਨੇ ਕਿਹਾ,‘‘ਭਾਰਤ ਦੁਨੀਆ ’ਚ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ ਅਰਥਵਿਵਸਥਾਵਾਂ ’ਚੋਂ ਇਕ ਹੈ। ਪਿਛਲੇ 5-6 ਸਾਲਾਂ ’ਚ ਸਰਕਾਰੀ ਖਰਚ ਦੀ ਗੁਣਵੱਤਾ ’ਚ ਸੁਧਾਰ ਹੋਇਆ ਹੈ।’’
ਇਹ ਵੀ ਪੜ੍ਹੋ : ਭੁੱਲ ਜਾਓ ਗਿਰਾਵਟ ਦਾ ਇੰਤਜ਼ਾਰ, ਸੋਨਾ ਜਾਵੇਗਾ 2 ਲੱਖ ਦੇ ਪਾਰ, ਕੀ ਕਹਿੰਦੀ ਹੈ ਰਿਪੋਰਟ?
ਐੱਸ. ਐਂਡ ਪੀ. ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ’ਤੇ ਅਮਰੀਕੀ ਟੈਰਿਫ ਦਾ ਅਸਰ ਮੈਨੇਜਮੈਂਟ ਦੇ ਘੇਰੇ ’ਚ ਹੋਵੇਗਾ। ਭਾਰਤ ’ਤੇ ਜੇਕਰ 50 ਫੀਸਦੀ ਟੈਰਿਫ ਲਾਇਆ ਜਾਂਦਾ ਹੈ ਤਾਂ ਇਸ ਨਾਲ ਵਾਧੇ ’ਤੇ ਕੋਈ ਵੱਡਾ ਅਸਰ ਪੈਣ ਦਾ ਖਦਸ਼ਾ ਨਹੀਂ ਹੈ।
ਏਜੰਸੀ ਨੇ ਕਿਹਾ,‘‘ਭਾਰਤ ਵਪਾਰ ’ਤੇ ਉਮੀਦ ਤੋਂ ਘਟ ਨਿਰਭਰ ਹੈ ਅਤੇ ਇਸ ਦਾ ਲੱਗਭਗ 60 ਫੀਸਦੀ ਆਰਥਿਕ ਵਾਧਾ ਘਰੇਲੂ ਖਪਤ ਤੋਂ ਆਉਂਦਾ ਹੈ।’’ ਅਮਰੀਕੀ ਏਜੰਸੀ ਦੀ ਰੇਟਿੰਗ ’ਚ ਇਹ ਸੁਧਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਨੂੰ ‘ਮ੍ਰਿਤਕ ਅਰਥਵਿਵਸਥਾ’ ਕਹੇ ਜਾਣ ਦੇ ਕੁਝ ਦਿਨ ਬਾਅਦ ਆਇਆ ਹੈ।
ਇਹ ਵੀ ਪੜ੍ਹੋ : SBI ਖ਼ਾਤਾਧਾਰਕਾਂ ਨੂੰ ਝਟਕਾ, ਹੁਣ ਮੁਫ਼ਤ ਨਹੀਂ ਰਹੇਗੀ ਇਹ ਸੇਵਾ, 15 ਅਗਸਤ ਤੋਂ ਹੋਵੇਗਾ ਵੱਡਾ ਬਦਲਾਅ
ਬਿਆਨ ਅਨੁਸਾਰ, ਐੱਸ. ਐਂਡ ਪੀ. ਗਲੋਬਲ ਰੇਟਿੰਗਜ਼ ਨੇ ਭਾਰਤ ਦੀ ਲੰਮੀ ਮਿਆਦ ਦੀ ‘ਸਾਵਰੇਨ’ ਸਾਖ ਨੂੰ ‘ਬੀ. ਬੀ. ਬੀ.-’ ਤੋਂ ਵਧਾ ਕੇ ਬੀ. ਬੀ. ਬੀ. ਅਤੇ ਛੋਟੀ ਮਿਆਦ ਦੀ ਰੇਟਿੰਗ ਨੂੰ ‘ਏ-3’ ਤੋਂ ਵਧਾ ਕੇ ‘ਏ-2’ ਕਰ ਦਿੱਤਾ ਹੈ। ਅਮਰੀਕੀ ਏਜੰਸੀ ਨੇ ਕਿਹਾ ਕਿ ਲੰਮੀ ਮਿਆਦ ਦੀ ਰੇਟਿੰਗ ਦਾ ਦ੍ਰਿਸ਼ ਸਥਿਰ ਹੈ।
ਬਿਆਨ ਅਨੁਸਾਰ ਹਾਲਾਂਕਿ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੈ ਪਰ 50 ਫੀਸਦੀ ਟੈਰਿਫ (ਜੇਕਰ ਲਾਇਆ ਜਾਂਦਾ ਹੈ) ਨਾਲ ਵਾਧੇ ’ਤੇ ਕੋਈ ਵੱਡਾ ਅਸਰ ਪੈਣ ਦਾ ਖਦਸ਼ਾ ਨਹੀਂ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਲਾਸਕਾ ਮੀਟਿੰਗ ਦੇ ਅਸਫਲ ਹੋਣ ਦੀ ਸੰਭਾਵਨਾ 25 ਪ੍ਰਤੀਸ਼ਤ
NEXT STORY