ਇੰਟਰਨੈਸ਼ਨਲ ਡੈਸਕ- ਕੈਨੇਡਾ 'ਚ ਨਸ਼ੇ ਦੀ ਆਦਤ ਇੱਕ ਵੱਡੀ ਸਿਹਤ ਸਮੱਸਿਆ ਹੈ, ਜੋ ਜੀਵਨਕਾਲ ਦੌਰਾਨ ਹਰ ਪੰਜ 'ਚੋਂ ਇਕ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ। ਕਈ ਸ਼ਹਿਰਾਂ 'ਚ ਨਸ਼ੀਲੇ ਪਦਾਰਥਾਂ ਦੇ ਜ਼ਿਆਦਾ ਸੇਵਨ ਕਾਰਨ ਸੰਕਟ ਪੈਦਾ ਹੋ ਗਿਆ ਹੈ। ਮਾਹਿਰਾਂ ਦੇ ਮੁਤਾਬਕ, ਇਲਾਜ ਹਰ ਕਿਸੇ ਲਈ ਇੱਕੋ ਜਿਹਾ ਪ੍ਰਭਾਵਸ਼ਾਲੀ ਨਹੀਂ ਹੁੰਦਾ, ਇਸ ਲਈ ਹੁਣ ਵਿਕਲਪਕ ਤਰੀਕਿਆਂ ਤੇ ਧਿਆਨ ਦੇਣ ਦੀ ਲੋੜ ਹੈ। ਇਕ ਨਵੇਂ ਅਧਿਐਨ ਵਿਚ ਪਤਾ ਲੱਗਾ ਹੈ ਕਿ ਦੌੜਨਾ ਨਸ਼ੇ ਤੋਂ ਮੁਕਤੀ 'ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਇਹ ਸਿਰਫ਼ ਮੂਡ ਸੁਧਾਰਨ, ਲਾਲਸਾ (cravings) ਘਟਾਉਣ ਅਤੇ ਮਾਨਸਿਕ ਸਿਹਤ ਨੂੰ ਮਜ਼ਬੂਤ ਕਰਨ 'ਚ ਹੀ ਨਹੀਂ ਸਹਾਇਕ ਹੈ, ਸਗੋਂ ਨਸ਼ੇ ਵਿਚ ਵਾਪਸੀ ਤੋਂ ਵੀ ਬਚਾ ਸਕਦਾ ਹੈ।
ਸੋਧਕਰਤਾਵਾਂ ਨੇ 11 ਉਨ੍ਹਾਂ ਲੋਕਾਂ ਨਾਲ ਦੌੜ ਲਗਾਈ ਜਿਨ੍ਹਾਂ ਨੇ ਨਸ਼ੇ ਜਾਂ ਸ਼ਰਾਬ ਤੋਂ ਮੁਕਤੀ ਲਈ ਦੌੜ ਨੂੰ ਆਪਣਾ ਹਥਿਆਰ ਬਣਾਇਆ ਸੀ। ਜ਼ਿਆਦਾਤਰ ਨੇ ਕਿਹਾ ਕਿ ਸ਼ੁਰੂ 'ਚ ਉਹ ਭਾਰ ਘਟਾਉਣ ਦੇ ਟੀਚਿਆਂ ਨਾਲ ਪ੍ਰੇਰਿਤ ਸਨ, ਸਿਹਤ ਨਾਲ ਨਹੀਂ। ਕਈ ਵਾਰ ਉਹ ਦੌੜ ਸ਼ੁਰੂ ਕਰਨ ਤੋਂ ਪਹਿਲਾਂ ਵੀ ਸ਼ਰਾਬ ਪੀ ਲੈਂਦੇ ਸਨ, ਪਰ ਜਿਵੇਂ-ਜਿਵੇਂ ਦੌੜ ਲੰਬੀ ਅਤੇ ਤੇਜ਼ ਹੁੰਦੀ ਗਈ, ਜੀਵਨ 'ਚ ਅਨੁਸ਼ਾਸਨ, ਸਹੀ ਖੁਰਾਕ ਅਤੇ ਬਿਹਤਰ ਨੀਂਦ ਆਉਣ ਲੱਗੀ ਅਤੇ ਨਸ਼ੇ ਦੀ ਵਰਤੋਂ ਘਟਦੀ ਗਈ।
ਅਧਿਐਨ ਦੱਸਦਾ ਹੈ ਕਿ ਆਦਤ ਅਕਸਰ ਇਕੱਲੇਪਨ ਪੈਦਾ ਕਰਦੀ ਹੈ, ਪਰ ਦੌੜ ਇਸ ਸਮੱਸਿਆ ਨੂੰ ਘਟਾ ਸਕਦੀ ਹੈ। ਇਹ ਇਕੱਲੇ ਵੀ ਕੀਤੀ ਜਾ ਸਕਦੀ ਹੈ ਅਤੇ ਗਰੁੱਪ 'ਚ ਵੀ, ਜਿਸ ਨਾਲ ਲੋਕ ਆਪਣੇ ਸੁਵਿਧਾ ਅਨੁਸਾਰ ਸ਼ਾਮਲ ਹੋ ਸਕਦੇ ਹਨ। ਦੌੜਨ ਦੇ ਦੌਰਾਨ ਛੋਟੀਆਂ-ਮੋਟੀਆਂ ਗੱਲਾਂ ਨੇ ਨਵੇਂ ਦੋਸਤ ਬਣਾਉਣ 'ਚ ਮਦਦ ਕੀਤੀ ਅਤੇ ਸਮੇਂ ਦੇ ਨਾਲ ਇਹ ਰਿਸ਼ਤੇ ਮਜ਼ਬੂਤ ਹੋ ਗਏ।
ਮਾਹਿਰਾਂ ਦਾ ਕਹਿਣਾ ਹੈ ਕਿ ਦੌੜ ਨੇ ਸਿਰਫ਼ ਸਰੀਰ ਨੂੰ ਹੀ ਨਹੀਂ, ਸਗੋਂ ਜੀਵਨ ਦੀ ਸੋਚ ਨੂੰ ਵੀ ਬਦਲ ਦਿੱਤਾ। ਇਸ ਨੇ ਲਗਾਤਾਰ ਟੀਚੇ, ਪ੍ਰੇਰਣਾ ਅਤੇ ਭਾਈਚਾਰਕ ਸਹਾਇਤਾ ਪ੍ਰਦਾਨ ਕੀਤੀ, ਜਿਸ ਨਾਲ ਲੋਕ ਨਸ਼ੇ ਤੋਂ ਮੁਕਤ ਭਵਿੱਖ ਦੀ ਕਲਪਨਾ ਕਰਨ ਲੱਗੇ। ਇਹ ਅਧਿਐਨ ਦਰਸਾਉਂਦਾ ਹੈ ਕਿ ਨਸ਼ੇ ਤੋਂ ਮੁਕਤੀ ਦੀ ਯਾਤਰਾ ਸਰੀਰ ਤੋਂ ਸ਼ੁਰੂ ਹੋ ਸਕਦੀ ਹੈ ਅਤੇ ਦੌੜ ਇਸ ਦਾ ਇਕ ਮਜ਼ਬੂਤ ਕਦਮ ਹੋ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ 'ਚ ਲਾਰੈਂਸ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦੀ ਉੱਠੀ ਮੰਗ
NEXT STORY