ਨਵੀਂ ਦਿੱਲੀ- ICICI ਪਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਨੇ ਇਕ ਰਿਟਾਇਰਮੈਂਟ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤਹਿਤ ਉਮਰ ਭਰ ਇਕ ਗਰੰਟੀਸ਼ੁਦਾ ਆਮਦਨ ਮਿਲੇਗੀ। ਇਸ ਨਾਨ-ਲਿੰਕਡ ਤੇ ਨਾਲ ਪਾਰਟੀਸੀਪੇਟਿੰਗ ਪਲਾਨ 'ਚ ਗਾਹਕ ਤਤਕਾਲ ਅਤੇ ਕੁਝ ਸਮੇਂ ਬਾਅਦ ਪੈਨਸ਼ਨ ਸ਼ੁਰੂ ਕਰਾ ਸਕਦਾ ਹੈ।
ਤਤਕਾਲ ਬਦਲ ਤਹਿਤ ਗਾਹਕ ਇਕ ਵਾਰ ਰਕਮ ਦਾ ਭੁਗਤਾਨ ਕਰਕੇ ਤੁਰੰਤ ਆਮਦਨ ਪ੍ਰਾਪਤ ਕਰਨਾ ਸ਼ੁਰੂ ਕਰ ਸਕਦਾ ਹੈ, ਉੱਥੇ ਹੀ ਦੂਜੇ ਬਦਲ ਤਹਿਤ ਕਿਸੇ ਵੀ ਸਮੇਂ ਆਦਮਨੀ ਪ੍ਰਾਪਤ ਕਰਨਾ ਸ਼ੁਰੂ ਕਰਨ ਦੀ ਸਹੂਲਤ ਮਿਲਦੀ ਹੈ। ਦੂਜੇ ਬਦਲ ਤਹਿਤ ਗਾਹਕ ਘੱਟੋ-ਘੱਟੋ ਦਸ ਸਾਲਾਂ ਪਿੱਛੋਂ ਆਮਦਨੀ ਪ੍ਰਾਪਤ ਕਰਨ ਦਾ ਬਦਲ ਚੁਣ ਸਕਦੇ ਹਨ, ਇਸ ਦਾ ਫਾਇਦਾ ਇਹ ਹੈ ਕਿ ਜਿੰਨੇ ਲੰਮੇ ਸਮੇਂ ਬਾਅਦ ਪੈਨਸ਼ਨ ਸ਼ੁਰੂ ਹੋਵੇਗੀ, ਆਮਦਨੀ ਜ਼ਿਆਦਾ ਹੋਵੇਗੀ।
ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਪਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਨੇ ਮਹਿੰਗਾਈ ਦੀ ਚੁਣੌਤੀ ਨੂੰ ਦੇਖਦੇ ਹੋਏ ਗਾਹਕਾਂ ਨੂੰ ਆਪਣਾ ਯੋਗਦਾਨ ਵਧਾਉਣ ਦਾ ਵੀ ਬਦਲ ਦਿੱਤਾ ਹੈ, ਜਿਸ ਨਾਲ ਉਨ੍ਹਾਂ ਨੂੰ ਪ੍ਰਾਪਤ ਹੋਣ ਵਾਲੀ ਆਮਦਨੀ ਵਿਚ ਵਾਧਾ ਹੁੰਦਾ ਹੈ। ਆਈ. ਸੀ. ਆਈ. ਸੀ. ਆਈ. ਪਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਦੇ ਚੀਫ਼ ਡਿਸਟ੍ਰੀਬਿਊਸ਼ਨ ਅਧਿਕਾਰੀ ਅਮਿਤ ਪਲਟਾ ਨੇ ਕਿਹਾ ਕਿ ਵੱਧ ਰਹੀ ਮਹਿੰਗਾਈ ਅਤੇ ਸਮਾਜਿਕ ਸੁਰੱਖਿਆ ਲਈ ਗਾਹਕਾਂ ਲਈ ਇਸ ਤਰ੍ਹਾਂ ਦੇ ਪਲਾਨ ਦੀ ਜ਼ਰੂਰਤ ਹੋ ਗਈ ਹੈ। ਪਾਲਿਸੀਧਾਰਕ ਗੰਭੀਰ ਬਿਮਾਰੀ ਦੇ ਇਲਾਜ ਲਈ ਇਸ ਦੇ ਫੰਡ ਦੀ ਵਰਤੋਂ ਵੀ ਕਰ ਸਕੇਗਾ।
Mrs Bectors Food ਬਣਿਆ ਇਸ ਸਾਲ ਦਾ ਸਭ ਤੋਂ ਵੱਧ ਸਬਸਕ੍ਰਾਈਬ ਹੋਣ ਵਾਲਾ IPO
NEXT STORY