ਨਵੀਂ ਦਿੱਲੀ (ਇੰਟ) : ਆਈ.ਡੀ.ਐੱਫ.ਸੀ. ਫਸਟ ਬੈਂਕ ਅਤੇ ਆਈ.ਡੀ.ਐੱਫ.ਸੀ. ਲਿਮਟਿਡ ਦਾ ਮਰਜਰ ਪੂਰਾ ਹੋ ਗਿਆ ਹੈ। ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਤੋਂ ਬਾਅਦ ਇਹ 1 ਅਕਤੂਬਰ ਤੋਂ ਲਾਗੂ ਹੋ ਜਾਵੇਗਾ।
ਇਹ ਵੀ ਪੜ੍ਹੋ : ਸਾਵਧਾਨ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਨਿਯਮ, ਇਨ੍ਹਾਂ ਬਦਲਾਅ ਬਾਰੇ ਸੁਚੇਤ ਰਹਿਣਾ ਹੈ ਜ਼ਰੂਰੀ
ਇਸ ਮਰਜਰ ਕਾਰਨ ਸ਼ੇਅਰ ਹੋਲਡਰਜ਼ ਨੂੰ ਫਾਇਦਾ ਹੋਣ ਵਾਲਾ ਹੈ। ਆਈ.ਡੀ.ਐੱਫ.ਸੀ. ਦੇ ਹਰੇਕ ਸ਼ੇਅਰਹੋਲਡਰ ਨੂੰ 100 ਸ਼ੇਅਰਾਂ ਦੇ ਬਦਲੇ ਆਈ.ਡੀ.ਐੱਫ.ਸੀ. ਬੈਂਕ ਦੇ 155 ਸ਼ੇਅਰ ਦਿੱਤੇ ਜਾਣਗੇ। ਇਸ ਮਰਜਰ ਨਾਲ ਆਈ.ਡੀ.ਐੱਫ.ਸੀ. ਦੇ ਕਾਰਪੋਰੇਟ ਢਾਂਚੇ ਨੂੰ ਸਰਲ ਬਣਾਇਆ ਜਾਵੇਗਾ। ਪ੍ਰਮੋਟਰਾਂ ਦੀ ਹੋਲਡਿੰਗ ਖਤਮ ਹੋ ਜਾਵੇਗੀ ਅਤੇ ਪ੍ਰੋਫੈਸ਼ਨਲ ਮੈਨੇਜਮੈਂਟ ਵਿਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ : ਨਿਰਮਲਾ ਸੀਤਾਰਮਨ ਖ਼ਿਲਾਫ਼ ਕੋਰਟ ਦਾ ਵੱਡਾ ਫੈਸਲਾ, FIR ਦਰਜ ਕਰਨ ਦਾ ਆਦੇਸ਼
ਆਈ.ਡੀ.ਐੱਫ.ਸੀ. ਫਸਟ ਬੈਂਕ ਦੀ ਕੋਈ ਹੋਲਡਿੰਗ ਕੰਪਨੀ ਨਹੀਂ ਹੋਵੇਗੀ
ਆਈ.ਡੀ.ਐੱਫ.ਸੀ. ਫਸਟ ਬੈਂਕ ਨੇ ਇਸ ਮਰਜਰ ਦੇ ਪੂਰਾ ਹੋਣ ਦਾ ਐਲਾਨ ਕੀਤਾ ਹੈ। ਬੈਂਕ ਨੇ ਕਿਹਾ ਕਿ ਇਹ ਸ਼ੇਅਰਹੋਲਡਰਜ਼ ਅਤੇ ਰੈਗੂਲੇਟਰੀ ਮਨਜ਼ੂਰੀਆਂ ਤੋਂ ਬਾਅਦ ਅਗਲੇ ਮਹੀਨੇ ਤੋਂ ਇਹ ਮਰਜਰ ਲਾਗੂ ਕਰ ਦਿੱਤਾ ਜਾਵੇਗਾ। ਆਈ.ਡੀ.ਐੱਫ.ਸੀ. ਨੇ ਸ਼ੇਅਰਾਂ ਦੀ ਅਦਲਾ-ਬਦਲੀ ਲਈ ਰਿਕਾਰਡ ਮਿਤੀ 10 ਅਕਤੂਬਰ ਤੈਅ ਕੀਤੀ ਹੈ। ਇਨ੍ਹਾਂ ਸ਼ੇਅਰਾਂ ਨੂੰ 31 ਅਕਤੂਬਰ ਤੋਂ ਪਹਿਲਾਂ ਸ਼ੇਅਰਹੋਲਡਰਜ਼ ਨੂੰ ਦੇ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ’ਚ ਭਾਰੀ ਵਾਧਾ
ਇਸ ਮਰਜਰ ਕਾਰਨ ਹੁਣ ਸਭ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਬੈਂਕ ਦੀ ਕੋਈ ਹੋਲਡਿੰਗ ਕੰਪਨੀ ਨਹੀਂ ਹੋਵੇਗੀ। ਬੈਂਕ ਨੇ ਕਿਹਾ ਕਿ ਹੁਣ ਸਾਡੀ ਸ਼ੇਅਰਹੋਲਡਿੰਗ ਹੋਰ ਵੱਡੇ ਨਿੱਜੀ ਖੇਤਰ ਦੇ ਬੈਂਕਾਂ ਵਾਂਗ ਸਰਲ ਹੋ ਜਾਵੇਗੀ। ਹੋਰ ਪ੍ਰਾਈਵੇਟ ਸੈਕਟਰ ਦੇ ਬੈਂਕਾਂ ਵਿਚ ਵੀ ਕੋਈ ਪ੍ਰਮੋਟਰ ਹੋਲਡਿੰਗ ਨਹੀਂ ਹੈ। ਨਾਲ ਹੀ ਬੈਂਕ ਦਾ ਪ੍ਰਬੰਧਨ ਵੀ ਸੌਖਾ ਹੋ ਜਾਵੇਗਾ।
ਮਰਜਰ ਕਾਰਨ ਬੈਂਕ ਨੂੰ ਮਿਲਣਗੇ 600 ਕਰੋੜ ਰੁਪਏ
ਇਸ ਮਰਜਰ ਕਾਰਨ ਬੈਂਕ ਨੂੰ ਲਗਭਗ 600 ਕਰੋੜ ਰੁਪਏ ਮਿਲਣਗੇ। ਆਈ.ਡੀ.ਐੱਫ.ਸੀ.ਫਸਟ ਬੈਂਕ ਦੇ ਐੱਮ.ਡੀ ਅਤੇ ਸੀ.ਈ.ਓ. ਵੀ. ਵੈਦਿਆਨਾਥਨ ਨੇ ਕਿਹਾ ਕਿ ਅਸੀਂ ਇਸ ਮਰਜਰ ਲਈ ਅਸੀਂ ਲਗਭਗ 2 ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਸੀ। ਕਾਫੀ ਮਿਹਨਤ ਤੋਂ ਬਾਅਦ ਅਸੀਂ ਇਸ ਮੁਕਾਮ 'ਤੇ ਪਹੁੰਚ ਸਕੇ ਹਾਂ। ਸਾਨੂੰ ਪੂਰੀ ਅਾਸ ਹੈ ਕਿ ਇਸ ਮਰਜਰ ਨਾਲ ਭਵਿੱਖ ਵਿਚ ਬੈਂਕ ਨੂੰ ਵੱਡਾ ਲਾਭ ਹੋਵੇਗਾ। ਅਸੀਂ ਆਪਣੇ ਗਾਹਕਾਂ ਨੂੰ ਬਿਹਤਰ ਢੰਗ ਨਾਲ ਸਰਵਿਸ ਦੇ ਸਕਾਂਗੇ। ਸਾਡਾ ਕਾਰਪੋਰੇਟ ਢਾਂਚਾ ਵੀ ਹੁਣ ਸੈਕਟਰ ਦੇ ਹੋਰ ਮਹਾਰਥੀ ਬੈਂਕਾਂ ਵਰਗਾ ਹੋ ਜਾਵੇਗਾ।
ਇਹ ਵੀ ਪੜ੍ਹੋ : ਪੇਜਰ ਵਾਂਗ ਬਲਾਸਟ ਨਾ ਹੋ ਜਾਵੇ ਤੁਹਾਡੇ ਘਰ ਪਿਆ ਚੀਨੀ ਸਮਾਨ, ਅਲਰਟ ਮੋਡ 'ਤੇ ਭਾਰਤ ਸਰਕਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
NSE, BSE ਨੇ 1 ਅਕਤੂਬਰ ਤੋਂ ਲਾਗੂ ਹੋਣ ਵਾਲੀਆਂ ਲੈਣ-ਦੇਣ ਦੀਆਂ ਫੀਸਾਂ ਸੋਧੀਆਂ
NEXT STORY