ਨਵੀਂ ਦਿੱਲੀ (ਏਜੰਸੀ) : ਦੇਸ਼ ਦੇ ਪ੍ਰਮੁੱਖ ਸ਼ੇਅਰ ਬਾਜ਼ਾਰਾਂ ਬੀ.ਐੱਸ.ਈ. ਅਤੇ ਐੱਨ.ਐੱਸ.ਈ. ਨਕਦ ਤੇ ਵਾਅਦਾ ਅਤੇ ਬਦਲ ਦੇ ਸੌਦਿਆਂ ਦੇ ਲਈ ਆਪਣੇ ਲੈਣ-ਦੇਣ ਦੀਆਂ ਫੀਸਾਂ ਨੂੰ ਸੋਧਿਆ ਹੈ। ਇਹ ਕਦਮ ਭਾਰਤੀ ਸਿਕਉਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਵੱਲੋਂ ਸ਼ੇਅਰ ਬਾਜ਼ਾਰ ਸਮੇਤ ਬਾਜ਼ਾਰ ਦੇ ਬੁਨਿਆਦੀ ਢਾਂਚੇ ਨਾਲ ਕੰਮ ਕਰਨ ਵਾਲੀਆਂ ਸੰਸਥਾਵਾਂ ਦੇ ਸਾਰੇ ਮੈਂਬਰਾਂ ਲਈ ਇਕਸਾਰ ਫੀਸ ਢਾਂਚੇ ਨੂੰ ਲਾਜ਼ਮੀ ਕਰਨ ਤੋਂ ਬਾਅਦ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ : ਸਾਵਧਾਨ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਨਿਯਮ, ਇਨ੍ਹਾਂ ਬਦਲਾਅ ਬਾਰੇ ਸੁਚੇਤ ਰਹਿਣਾ ਹੈ ਜ਼ਰੂਰੀ
ਸ਼ੇਅਰ ਬਾਜ਼ਾਰਾਂ ਨੇ ਵੱਖ-ਵੱਖ ਸਰਕੂਲਰਾਂ ’ਚ ਕਿਹਾ ਕਿ ਸੋਧੀਆਂ ਦਰਾਂ 1 ਅਕਤੂਬਰ ਤੋਂ ਲਾਗੂ ਹੋਣਗੀਆਂ। ਬੀ.ਐੱਸ.ਈ. ਨੇ ਇਕੁਇਟੀ ਵਾਅਦਾ-ਬਦਲ ਖੰਡ ’ਚ ਸੈਂਸੈਕਸ ਅਤੇ ਬੈਂਕੈਕਸ ਬਦਲਾਂ ਦੇ ਇਕਰਾਰਨਾਮੇ ਲਈ ਲੈਣ-ਦੇਣ ਦੇ ਖਰਚਿਆਂ ਨੂੰ 3,250 ਰੁਪਏ ਪ੍ਰਤੀ ਕਰੋੜ ਪ੍ਰੀਮੀਅਮ ਕਾਰੋਬਾਰ ਕਰ ਦਿੱਤਾ ਹੈ। ਹਾਲਾਂਕਿ, ਇਕੁਇਟੀ ਵਾਅਦਾ-ਬਦਲ ਖੰਡ ’ਚ ਹੋਰ ਕੰਟਰੈਕਟਸ ਲਈ ਟ੍ਰਾਂਜੈਕਸ਼ਨ ਫੀਸਾਂ ’ਚ ਕੋਈ ਬਦਲਾਅ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਨਿਰਮਲਾ ਸੀਤਾਰਮਨ ਖ਼ਿਲਾਫ਼ ਕੋਰਟ ਦਾ ਵੱਡਾ ਫੈਸਲਾ, FIR ਦਰਜ ਕਰਨ ਦਾ ਆਦੇਸ਼
ਸੇਬੀ ਨੇ ਜੁਲਾਈ ਵਿਚ ਮਾਰਕੀਟ ਬੁਨਿਆਦੀ ਢਾਂਚਾ ਸੰਸਥਾਨਾਂ (ਐੱਮ.ਅਾਈ.ਅਾਈ.) ਦੀਆਂ ਫੀਸਾਂ ਬਾਰੇ ਇਕ ਸਰਕੂਲਰ ਜਾਰੀ ਕੀਤਾ ਸੀ। ਇਸ ਵਿਚ ਕਿਹਾ ਗਿਅਾ ਹੈ ਕਿ ਐੱਮ.ਆਈ.ਆਈ.ਦੇ ਕੋਲ ਸਾਰੇ ਮੈਂਬਰਾਂ ਲਈ ਇਕ ਸਮਾਨ ਫੀਸ ਢਾਂਚਾ ਹੋਣਾ ਚਾਹੀਦਾ ਹੈ, ਜੋ ਮੌਜੂਦਾ ਕਾਰੋਬਾਰ ਦੀ ਮਾਤਰਾ ਅਧਾਰਿਤ ਪ੍ਰਣਾਲੀ ਦੀ ਥਾਂ ਲਵੇਗੀ ।
ਇਹ ਵੀ ਪੜ੍ਹੋ : ਪੇਜਰ ਵਾਂਗ ਬਲਾਸਟ ਨਾ ਹੋ ਜਾਵੇ ਤੁਹਾਡੇ ਘਰ ਪਿਆ ਚੀਨੀ ਸਮਾਨ, ਅਲਰਟ ਮੋਡ 'ਤੇ ਭਾਰਤ ਸਰਕਾਰ
ਇਹ ਵੀ ਪੜ੍ਹੋ : ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ’ਚ ਭਾਰੀ ਵਾਧਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IT ਕਰਮਚਾਰੀ ਨੂੰ ਬਾਥਰੂਮ 'ਚ ਪਿਆ ਦਿਲ ਦਾ ਦੌਰਾ , ਹੋਈ ਮੌਤ
NEXT STORY