ਹੈਦਰਾਬਾਦ : ਫੂਡ ਡਿਲੀਵਰੀ ਪਲੇਟਫਾਰਮ ਸਵਿਗੀ ਨੇ ਵੀਰਵਾਰ ਨੂੰ ਕਿਹਾ ਕਿ ਹੈਦਰਾਬਾਦ ਦੇ ਇੱਕ ਵਿਅਕਤੀ ਨੇ ਪਿਛਲੇ 12 ਮਹੀਨਿਆਂ ਵਿੱਚ ਐਪ ਰਾਹੀਂ 6 ਲੱਖ ਰੁਪਏ ਦੀ ਇਡਲੀ ਆਰਡਰ ਕੀਤੀ ਹੈ। ਸਵਿੱਗੀ ਨੇ ਹਰ ਸਾਲ 30 ਮਾਰਚ ਨੂੰ ਮਨਾਏ ਜਾਂਦੇ 'ਵਿਸ਼ਵ ਇਡਲੀ ਦਿਵਸ' 'ਤੇ ਆਪਣਾ ਵਿਸ਼ਲੇਸ਼ਣ ਜਾਰੀ ਕੀਤਾ।
ਇਹ ਵੀ ਪੜ੍ਹੋ : ਜੇਕਰ ਤੁਹਾਡੇ ਕੋਲ ਹੈ 10-15 ਸਾਲ ਪੁਰਾਣਾ ਵਾਹਨ, ਤਾਂ ਪੜ੍ਹੋ ਇਹ ਅਹਿਮ ਖ਼ਬਰ...
ਇਡਲੀ ਦੀ ਪ੍ਰਸਿੱਧੀ ਬਾਰੇ ਦਿਲਚਸਪ ਜਾਣਕਾਰੀ ਉਪਲਬਧ
ਸਵਿਗੀ ਨੇ ਇੱਕ ਰੀਲੀਜ਼ ਵਿੱਚ ਕਿਹਾ ਕਿ ਇਹ ਵਿਸ਼ਲੇਸ਼ਣ 30 ਮਾਰਚ, 2022 ਤੋਂ 25 ਮਾਰਚ, 2023 ਤੱਕ ਦੀ ਮਿਆਦ ਨੂੰ ਕਵਰ ਕਰਦਾ ਹੈ ਅਤੇ ਦੱਖਣੀ ਭਾਰਤੀ ਡਿਸ਼ ਇਡਲੀ ਦੀ ਪ੍ਰਸਿੱਧੀ ਬਾਰੇ ਦਿਲਚਸਪ ਜਾਣਕਾਰੀ ਪ੍ਰਦਾਨ ਕਰਦਾ ਹੈ। ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਹੈਦਰਾਬਾਦ ਦੇ ਇੱਕ ਉਪਭੋਗਤਾ ਨੇ ਪਿਛਲੇ ਸਾਲ ਸਭ ਤੋਂ ਵੱਧ ਇਡਲੀ ਦਾ ਆਰਡਰ ਕੀਤਾ ਅਤੇ ਇਡਲੀ 'ਤੇ 6 ਲੱਖ ਰੁਪਏ ਖਰਚ ਕੀਤੇ। ਉਸ ਨੇ ਇਸ ਦੌਰਾਨ ਇਡਲੀ ਦੀਆਂ 8,428 ਪਲੇਟਾਂ ਆਰਡਰ ਕੀਤੀਆਂ।
ਇਹ ਵੀ ਪੜ੍ਹੋ : ਅਪ੍ਰੈਲ ਮਹੀਨੇ 15 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਛੁੱਟੀ ਨਾਲ ਹੋਵੇਗੀ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ
ਇਨ੍ਹਾਂ ਇਲਾਕਿਆਂ ਤੋਂ ਆਰਡਰ ਕੀਤੀਆਂ ਜਾਂਦੀਆਂ ਹਨ ਜ਼ਿਆਦਾਤਰ ਇਡਲੀਆਂ
ਸਵਿਗੀ ਨੇ ਪਿਛਲੇ 12 ਮਹੀਨਿਆਂ ਵਿੱਚ ਇਡਲੀ ਦੀਆਂ 3.3 ਕਰੋੜ ਪਲੇਟਾਂ ਡਿਲੀਵਰ ਕੀਤੀਆਂ, ਜੋ ਲੋਕਾਂ ਵਿੱਚ ਇਸ ਡਿਸ਼ ਦੀ ਬਹੁਤ ਪ੍ਰਸਿੱਧੀ ਨੂੰ ਦਰਸਾਉਂਦੀ ਹੈ। ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਸਭ ਤੋਂ ਵੱਧ ਇਡਲੀ ਬੈਂਗਲੁਰੂ, ਹੈਦਰਾਬਾਦ ਅਤੇ ਚੇਨਈ ਤੋਂ ਮੰਗਵਾਈ ਜਾਂਦੀ ਹੈ। ਹੋਰ ਸ਼ਹਿਰਾਂ ਵਿੱਚ ਮੁੰਬਈ, ਕੋਇੰਬਟੂਰ, ਪੁਣੇ, ਵਿਸ਼ਾਖਾਪਟਨਮ, ਦਿੱਲੀ, ਕੋਲਕਾਤਾ ਅਤੇ ਕੋਚੀ ਸ਼ਾਮਲ ਹਨ। ਅੰਕੜਿਆਂ ਦੇ ਅਨੁਸਾਰ, ਇਡਲੀ ਆਰਡਰ ਕਰਨ ਦਾ ਸਭ ਤੋਂ ਪਸੰਦੀਦਾ ਸਮਾਂ ਸਵੇਰੇ 8 ਵਜੇ ਤੋਂ ਸਵੇਰੇ 10 ਵਜੇ ਤੱਕ ਹੁੰਦਾ ਹੈ।
ਇਹ ਵੀ ਪੜ੍ਹੋ : Google ਨੂੰ ਝਟਕਾ, 30 ਦਿਨਾਂ 'ਚ ਭਰਨਾ ਪਵੇਗਾ 1337 ਕਰੋੜ ਰੁਪਏ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Unacademy ਦਾ ਛਾਂਟੀ ਦਾ ਚੌਥਾ ਦੌਰ, 380 ਮੁਲਾਜ਼ਮਾਂ ਦੀ ਖੋਹੀ ਨੌਕਰੀ
NEXT STORY