ਨਵੀਂ ਦਿੱਲੀ - ਅਲੂਮੀਨੀਅਮ ਸਮੇਤ ਲਗਭਗ 20 ਉਤਪਾਦਾਂ 'ਤੇ ਕਸਟਮ ਡਿਊਟੀ ਵਧਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਸਟੀਲ ਦੀਆਂ ਕੁਝ ਚੀਜ਼ਾਂ 'ਤੇ ਆਯਾਤ ਲਾਇਸੈਸਿੰਗ ਲਗਾਈ ਜਾ ਰਹੀ ਹੈ। ਸਰਕਾਰ ਦਾ ਇਹ ਕਦਮ ਚੀਨ ਤੋਂ ਆਉਣ ਵਾਲੀਆਂ ਦਰਾਮਦਾਂ 'ਤੇ ਪਾਬੰਦੀ ਲਗਾਉਣ ਦੇ ਉਦੇਸ਼ ਦਾ ਹੀ ਹਿੱਸਾ ਹੈ। ਇਸ ਵੇਲੇ ਕਸਟਮ ਡਿਊਟੀ ਵਧਾਉਣ ਦਾ ਪ੍ਰਸਤਾਵ ਵਿੱਤ ਮੰਤਰਾਲੇ ਦੇ ਸਾਹਮਣੇ ਹੈ, ਜਿਸ ਨੇ ਪਹਿਲਾਂ ਹੀ ਵਣਜ ਅਤੇ ਉਦਯੋਗ ਮੰਤਰਾਲੇ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰੈਵੇਨਿਊ ਵਿਭਾਗ ਕੁਝ ਟੈਰਿਫ ਲਾਉਣ ਦੀ ਘੋਸ਼ਣਾ ਕਰਨ ਦੀ ਤਿਆਰੀ ਕਰ ਰਿਹਾ ਹੈ।
ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਹ ਸਿਰਫ ਚੀਨ 'ਤੇ ਹੀ ਨਹੀਂ ਡਿਊਟੀ ਲਗਾਈ ਜਾ ਰਹੀ, ਸਗੋਂ ਕਸਟਮ ਡਿਊਟੀ ਨੂੰ ਪੂਰੀ ਤਰ੍ਹਾਂ ਵਧਾਉਣ ਦੀ ਕੋਸ਼ਿਸ਼ ਹੈ। ਹਾਲਾਂਕਿ ਇਸਦੇ ਪਿੱਛੇ ਵਿਚਾਰ ਉਨ੍ਹਾਂ ਉਤਪਾਦਾਂ 'ਤੇ ਕੇਂਦ੍ਰਤ ਕਰਨਾ ਹੈ ਜੋ ਵੱਡੀ ਮਾਤਰਾ ਵਿਚ ਚੀਨ ਤੋਂ ਆਯਾਤ ਕੀਤੇ ਜਾਂਦੇ ਹਨ। ਹਾਲ ਹੀ ਦੇ ਹਫਤਿਆਂ ਵਿਚ ਸਰਕਾਰ ਨੇ ਦੇਖਿਆ ਕਿ ਚੀਨ ਨਾਲ ਸੰਬੰਧ ਵਿਗੜਣ ਤੋਂ ਬਾਅਦ ਭਾਰਤ ਤੋਂ ਮੁਫਤ ਵਪਾਰ ਸਮਝੌਤੇ ਵਾਲੇ ਦੇਸ਼ਾਂ ਖਾਸ ਕਰਕੇ ਵਿਅਤਨਾਮ ਅਤੇ ਥਾਈਲੈਂਡ ਵਰਗੇ ਏਸ਼ੀਆਈ ਦੇਸ਼ਾਂ ਨਾਲ ਬਹੁਤ ਸਾਰੀਆਂ ਦਰਾਮਦਾਂ ਆ ਰਹੀਆਂ ਹਨ।
ਇਹ ਵੀ ਪੜ੍ਹੋ- ਇਨ੍ਹਾਂ ਕਿਸਾਨਾਂ ਨੂੰ ਪ੍ਰੀਮੀਅਮ ਦਾ ਭੁਗਤਾਨ ਕੀਤੇ ਬਗੈਰ ਮਿਲੇਗਾ 1 ਲੱਖ ਰੁਪਏ ਤੱਕ ਦਾ ਮੁਆਵਜ਼ਾ
ਕਿਹਾ ਜਾ ਰਿਹਾ ਹੈ ਕਿ ਮਾਲ ਵਿਭਾਗ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਵਣਜ ਵਿਭਾਗ ਨੇ ਟਾਇਰ ਅਤੇ ਟੀ.ਵੀ. ਵਰਗੀਆਂ ਚੀਜ਼Îਾਂ 'ਤੇ ਦਰਾਮਦ ਲਾਇਸੈਂਸ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਲਾਇਸੈਂਸ ਦੇਣ ਵਾਲੀ ਏਜੰਸੀ ਡਾਇਰੈਕਟੋਰੇਟ ਜਨਰਲ ਆਫ ਵਿਦੇਸ਼ੀ ਵਪਾਰ ਦੁਆਰਾ ਵੀ ਕੁਝ ਸਟੀਲ ਉਤਪਾਦਾਂ ਦੇ ਆਯਾਤ 'ਤੇ ਪਾਬੰਦੀ ਲਗਾਈ ਗਈ ਹੈ। ਆਯਾਤ 'ਤੇ ਪਾਬੰਦੀਆਂ ਤੋਂ ਇਲਾਵਾ ਮੋਦੀ ਸਰਕਾਰ ਨੇ 59 ਚੀਨੀ ਐਪਸ 'ਤੇ ਵੀ ਪਾਬੰਦੀ ਲਗਾਈ ਹੈ। ਇਹ ਸਭ ਭਾਰਤ ਅਤੇ ਚੀਨ ਵਿਚਾਲੇ ਸਰਹੱਦ 'ਤੇ ਖੂਨੀ ਝੜਪ ਤੋਂ ਬਾਅਦ ਹੋਇਆ, ਜਿਸ ਵਿਚ 20 ਭਾਰਤੀ ਸੈਨਿਕ ਸ਼ਹੀਦ ਹੋਏ ਸਨ।
ਇਹ ਵੀ ਪੜ੍ਹੋ- 21 ਦਿਨਾਂ ’ਚ ਚਾਂਦੀ ਨੇ ਦਿੱਤਾ 45 ਫੀਸਦੀ ਰਿਟਰਨ, ਸਾਲ ਦੇ ਆਖਿਰ ਤੱਕ ਬਣਾ ਸਕਦੀ ਹੈ ਨਵਾਂ ਰਿਕਾਰਡ
ਲਗਾਤਾਰ ਮਹਿੰਗੇ ਹੋ ਰਹੇ ਸੋਨੇ 'ਚ ਆਈ ਗਿਰਾਵਟ, ਜਾਣੋ ਕਿੰਨੀ ਘਟੀ ਕੀਮਤ
NEXT STORY