ਮੁੰਬਈ : ਕੋਰੋਨਾ ਕਾਲ ਵਿਚ ਸੋਨਾ-ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਤੇਜ਼ੀ ਆ ਰਹੀ ਹੈ ਪਰ ਅੱਜ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੋਮਵਾਰ ਸ਼ਾਮ 54,946 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ 5 ਅਕਤੂਬਰ ਦੀ ਡਿਲਿਵਰੀ ਵਾਲਾ ਸੋਨਾ ਅੱਜ ਸਵੇਰੇ 54,750 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਖੁੱਲ੍ਹਿਆ। ਯਾਨੀ ਅੱਜ ਸੋਨੇ ਦੀਆਂ ਕੀਮਤਾਂ ਵਿਚ 196 ਰੁਪਏ ਦੀ ਗਿਰਾਵਟ ਆਈ ਹੈ। ਅੱਗੇ ਦੇ ਕਾਰੋਬਾਰ ਵਿਚ ਵੀ ਇਹ ਗਿਰਾਵਟ ਰਿਕਵਰ ਨਹੀਂ ਹੋ ਰਹੀ, ਸਗੋਂ ਹੋਰ ਵੱਧਦੀ ਦਿਖ ਰਹੀ ਹੈ। ਬਾਜ਼ਾਰ ਖੁੱਲ੍ਹਣ ਦੇ ਕੁਝ ਮਿੰਟਾਂ ਵਿਚ ਹੀ ਸੋਨੇ ਨੇ 54,571 ਦਾ ਹੇਠਲਾ ਪੱਧਰ ਛੂਹ ਲਿਆ, ਜਦੋਂ ਕਿ ਉੱਚਾ ਪੱਧਰ 54,750 ਤੋਂ ਉੱਤੇ ਨਹੀਂ ਵੱਧ ਸਕਿਆ। ਸੋਨੇ ਵਿਚ ਲਗਾਤਾਰ ਆ ਰਹੀ ਤੇਜੀ ਅਤੇ ਕੋਰੋਨਾ ਵਾਇਰਸ ਕਾਰਨ ਸੁਰੱਖਿਅਤ ਨਿਵੇਸ਼ ਦਾ ਠਿਕਾਣਾ ਹੋਣ ਦੇ ਚਲਦੇ ਇਸ ਵਿਚ ਖੂਬ ਨਿਵੇਸ਼ ਹੋ ਰਿਹਾ ਹੈ। ਅੱਜ ਦੀ ਗਿਰਾਵਟ ਦਾ ਸਭ ਤੋਂ ਵੱਡਾ ਲਾਭ ਮੁਨਾਫਾਵਸੂਲੀ ਹੋ ਸਕਦਾ ਹੈ।
ਇਹ ਵੀ ਪੜ੍ਹੋ: ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਜੱਦੀ ਜਾਇਦਾਦ 'ਚ ਧੀ ਨੂੰ ਪੁੱਤਰ ਸਮਾਨ ਮਿਲੇਗਾ ਹੱਕ
ਵਾਇਦਾ ਬਾਜ਼ਾਰ ਵਿਚ ਕੱਲ ਕੀ ਸੀ ਸੋਨੇ ਦਾ ਹਾਲ
ਮਜਬੂਤ ਹਾਜ਼ਿਰ ਮੰਗ ਕਾਰਨ ਕਾਰੋਬਾਰੀਆਂ ਨੇ ਤਾਜ਼ਾ ਸੌਦਿਆਂ ਦੀ ਲਿਵਾਲੀ ਕੀਤੀ ਜਿਸ ਨਾਲ ਵਾਇਦਾ ਬਾਜ਼ਾਰ ਵਿਚ ਸੋਮਵਾਰ ਨੂੰ ਸੋਨਾ 171 ਰੁਪਏ ਦੀ ਤੇਜ਼ੀ ਨਾਲ 54,960 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਮਲਟੀ ਕਮੋਡਿਟੀ ਐਕਸਚੇਂਜ ਵਿਚ ਅਕਤੂਬਰ ਮਹੀਨੇ ਵਿਚ ਡਿਲਿਵਰੀ ਸੋਨਾ ਕੰਟਰੈਕਟ ਦੀ ਕੀਮਤ 171 ਰੁਪਏ ਯਾਨੀ 0.31 ਫ਼ੀਸਦੀ ਦੀ ਤੇਜੀ ਨਾਲ 54,960 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਇਸ ਵਿਚ 16,346 ਲਾਟ ਲਈ ਕਾਰੋਬਾਰ ਹੋਇਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਕਾਰੋਬਾਰੀਆਂ ਦੀ ਤਾਜ਼ਾ ਲਿਵਾਲੀ ਨਾਲ ਸੋਨੇ ਦੀਆਂ ਕੀਮਤਾਂ ਵਿਚ ਤੇਜੀ ਆਈ। ਅੰਤਰਰਾਸ਼ਟਰੀ ਬਾਜ਼ਾਰ, ਨਿਊਯਾਰਕ ਵਿਚ ਸੋਨਾ 0.65 ਫ਼ੀਸਦੀ ਦੀ ਤੇਜੀ ਨਾਲ 2,041.20 ਡਾਲਰ ਪ੍ਰਤੀ ਓਂਸ ਹੋ ਗਿਆ।
ਇਹ ਵੀ ਪੜ੍ਹੋ: ਰੂਸ ਦੇ ਰਾਸ਼ਟਰਪਤੀ ਪੁਤਿਨ ਦਾ ਦਾਅਵਾ: ਕੋਰੋਨਾ ਦੀ ਪਹਿਲੀ ਵੈਕਸੀਨ ਹੋਈ ਤਿਆਰ, ਧੀ ਨੂੰ ਵੀ ਦਿੱਤੀ ਡੋਜ਼
ਸਰਾਫਾ ਬਾਜ਼ਾਰ ਵਿਚ ਕੀ ਸੀ ਹਾਲ
ਦਿੱਲੀ ਸਰਾਫਾ ਬਾਜ਼ਾਰ ਵਿਚ ਸੋਮਵਾਰ ਨੂੰ ਸੋਨਾ 238 ਰੁਪਏ ਹੋਰ ਸੁਧਰ ਕੇ 56,122 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿੱਛਲਾ ਭਾਅ 55,884 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਵੀ 960 ਰੁਪਏ ਦੀ ਤੇਜੀ ਨਾਲ 76,520 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ, ਜੋ ਪਿਛਲੇ ਕਾਰੋਬਾਰੀ ਸੈਸ਼ਨ ਵਿਚ 75,560 ਰੁਪਏ ਪ੍ਰਤੀ ਕਿੱਲੋ 'ਤੇ ਬੰਦ ਹੋਈ ਸੀ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਜਿੰਸ) ਤਪਨ ਪਟੇਲ ਨੇ ਕਿਹਾ, 'ਰੁਪਏ ਵਿਚ ਸੁਧਾਰ ਆਉਣ ਕਾਰਨ ਸੋਨੇ ਵਿਚ ਤੇਜੀ 'ਤੇ ਕੁੱਝ ਰੋਕ ਲੱਗੀ ਰਹੀ।' ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਜ਼ ਦੇ ਉਪ-ਪ੍ਰਧਾਨ (ਜੀਂਸ ਅਨੁਸੰਧਾਨ) ਨਵਨੀਤ ਦਮਾਨੀ ਨੇ ਕਿਹਾ ਕਿ ਅਮਰੀਕਾ-ਚੀਨ ਵਿਚਾਲੇ ਤਣਾਅ ਅਤੇ ਕੋਵਿਡ-19 ਹਾਲਾਤ ਦੇ ਚਲਦੇ ਸੋਨੇ ਅਤੇ ਚਾਂਦੀ ਨੂੰ ਨਿਵੇਸ਼ ਦੀ ਸੁਰੱਖਿਅਤ ਜਗ੍ਹਾ ਮੰਨਿਆ ਜਾ ਰਿਹਾ ਹੈ। ਇਹੀ ਕਾਰਨ ਹੈ ਇਨ੍ਹਾਂ ਵਿਚ ਜ਼ੋਰਦਾਰ ਤੇਜ਼ੀ ਹੈ। ਪਿਛਲੇ ਹਫ਼ਤੇ ਹਰ ਰੋਜ ਸੋਨੇ ਦਾ ਭਾਅ ਤੇਜੀ 'ਤੇ ਰਿਹਾ। ਉਨ੍ਹਾਂ ਦਾ ਮੰਨਣਾ ਹੈ ਕਿ ਨਜ਼ਦੀਕ ਭਵਿਖ ਵਿਚ ਘਰੇਲੂ ਬਾਜ਼ਾਰ ਵਿਚ ਸੋਨਾ ਘੱਟ-ਵੱਧ ਕੇ 54,700-55,400 ਰੁਪਏ ਵਿਚਾਲੇ ਅਤੇ ਵਿਸ਼ਵ ਬਾਜ਼ਾਰ ਵਿਚ 2025-2050 ਡਾਲਰ ਪ੍ਰਤੀ ਓਂਸ ਦੇ ਵਿਚ ਰਹੇਗਾ।
ਇਹ ਵੀ ਪੜ੍ਹੋ: ਚੀਨ ਨੇ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਫੌਜੀਆਂ ਨੂੰ ਲਗਾਉਣਾ ਸ਼ੁਰੂ ਕੀਤਾ ਟੀਕਾ
ਦੀਵਾਲੀ ਤੱਕ 70 ਹਜ਼ਾਰੀ ਹੋ ਸਕਦਾ ਹੈ ਸੋਨਾ
ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਅਨੁਸਾਰ, ਪਿਛਲੇ 16 ਦਿਨਾਂ ਤੋਂ ਸੋਨੇ ਦੀ ਕੀਮਤ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਰਾਜਧਾਨੀ ਦਿੱਲੀ ਦੇ ਸਰਾਫਾ ਬਾਜ਼ਾਰ 'ਚ ਇਹ 57 ਹਜ਼ਾਰ ਰੁਪਏ ਪ੍ਰਤੀ ਦਸ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਉੱਥੇ ਹੀ, ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 2,000 ਡਾਲਰ ਤੋਂ ਪਾਰ ਹੈ। ਚਾਂਦੀ ਦੀ ਕੀਮਤ 77 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਗਈ ਹੈ ਅਤੇ ਬਹੁਤ ਤੇਜ਼ੀ ਨਾਲ 80 ਹਜ਼ਾਰ ਵੱਲ ਵਧ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਦੀਵਾਲੀ ਤੱਕ ਸੋਨੇ ਦੀ ਕੀਮਤ ਨਵਾਂ ਰਿਕਾਰਡ ਬਣਾਏਗੀ। ਜੇ. ਪੀ. ਮਾਰਗਨ ਦਾ ਕਹਿਣਾ ਹੈ ਕਿ ਵਰਤਮਾਨ 'ਚ ਆਰਥਿਕ, ਮਹਾਮਾਰੀ ਅਤੇ ਰਾਜਨੀਤਕ ਹਾਲਾਤ ਦੇ ਮੱਦੇਨਜ਼ਰ ਇਸ ਦੀ ਪੂਰੀ ਸੰਭਾਵਨਾ ਹੈ ਸੋਨਾ 70 ਹਜ਼ਾਰ ਦੇ ਪੱਧਰ ਨੂੰ ਦੀਵਾਲੀ ਤੱਕ ਛੂਹ ਸਕਦਾ ਹੈ। ਜੇਕਰ ਕੋਰੋਨਾ ਵੈਕਸੀਨ ਆ ਵੀ ਜਾਂਦੀ ਹੈ ਤਦ ਵੀ ਗਲੋਬਲ ਇਕਨੋਮੀ 'ਚ ਸੁਧਾਰ ਹੋਣ 'ਚ ਕਾਫ਼ੀ ਸਮਾਂ ਲੱਗੇਗਾ, ਉਦੋਂ ਤੱਕ ਸੋਨੇ ਦੀ ਕੀਮਤ 'ਚ ਤੇਜ਼ੀ ਦਰਜ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: 13 ਅਗਸਤ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਵੇਗੀ ਅੰਤਰਰਾਸ਼ਟਰੀ ਉਡਾਣ ਸੇਵਾ
ਇਨ੍ਹਾਂ ਕਿਸਾਨਾਂ ਨੂੰ ਪ੍ਰੀਮੀਅਮ ਦਾ ਭੁਗਤਾਨ ਕੀਤੇ ਬਗੈਰ ਮਿਲੇਗਾ 1 ਲੱਖ ਰੁਪਏ ਤੱਕ ਦਾ ਮੁਆਵਜ਼ਾ
NEXT STORY