ਨਵੀਂ ਦਿੱਲੀ — ਜੇਕਰ ਤੁਸੀਂ ਸੋਨਾ ਖਰੀਦਣ ਜਾਂ ਫਿਰ ਨਿਵੇਸ਼ ਕਰਨ ਦਾ ਮਨ ਬਣਾ ਰਹੇ ਹੋ ਤਾਂ ਸਰਕਾਰ ਤੁਹਾਨੂੰ ਇਕ ਖਾਸ ਮੌਕਾ ਦੇਣ ਜਾ ਰਹੀ ਹੈ। ਸਰਕਾਰ ਨੇ ਅੱਜ ਤੋਂ ਸਾਵਰੇਨ ਗੋਲਡ ਬਾਂਡ 2019-20(ਸੀਰੀਜ਼-10) ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੇ ਤਹਿਤ ਤੁਸੀਂ ਬਜ਼ਾਰ ਨਾਲੋਂ ਘੱਟ ਕੀਮਤ 'ਤੇ ਸਸਤੇ 'ਚ ਸੋਨਾ ਖਰੀਦ ਸਕਦੇ ਹੋ। ਸਰਕਾਰ ਵਲੋਂ ਇਹ ਆਖਰੀ ਪੇਸ਼ਕਸ਼ ਹੈ। ਇਸ ਦੇ ਤਹਿਤ ਜੇਕਰ ਤੁਸੀਂ ਆਨ ਲਾਈਨ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਛੋਟ ਵੀ ਮਿਲੇਗੀ।
ਇਸ ਕਾਰਨ ਮਿਲ ਰਿਹੈ ਮੌਕਾ
ਦਰਅਸਲ ਕੋਰੋਨਾ ਵਾਇਰਸ ਕਾਰਨ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਆਈ ਅਤੇ ਨਿਵੇਸ਼ਕਾਂ ਨੂੰ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ ਹੈ। ਅਜਿਹੇ 'ਚ ਨਿਵੇਸ਼ਕ ਸੁਰੱਖਿਅਤ ਨਿਵੇਸ਼ ਦੀ ਭਾਲ ਕਰ ਰਹੇ ਹਨ। ਮੌਜੂਦਾ ਸਮੇਂ 'ਚ ਸਾਵਰੇਨ ਗੋਲਡ ਬਾਂਡ ਸਕੀਮ ਬਿਹਤਰ ਵਿਕਲਪ ਸਾਬਤ ਹੋ ਸਕਦੀ ਹੈ। ਇਸ ਵਾਰ ਗੋਲਡ ਦਾ ਬਾਂਡ ਇਸ਼ੂ ਪ੍ਰਾਈਜ਼ 4,260 ਰੁਪਏ ਪ੍ਰਤੀ ਗ੍ਰਾਮ ਨਿਰਧਾਰਤ ਕੀਤਾ ਗਿਆ ਹੈ। ਹੁਣ ਤੁਸੀਂ ਜੇਕਰ ਇਸ ਗੋਲਡ ਬਾਂਡ ਲਈ ਆਨਲਾਈਨ ਤਰੀਕੇ ਨਾਲ ਖਰੀਦਦਾਰੀ ਕਰਦੇ ਹੋ ਅਤੇ ਇਸ ਦਾ ਭੁਗਤਾਨ ਵੀ ਡਿਜੀਟਲ ਤਰੀਕੇ ਨਾਲ ਕਰਦੇ ਹੋ ਤਾਂ ਇਹ ਗੋਲਡ ਬਾਂਡ 4,210 ਰੁਪਏ ਪ੍ਰਤੀ 10 ਗ੍ਰਾਮ ਦਾ ਮਿਲੇਗਾ।
ਸਾਵਰੇਨ ਗੋਲਡ ਬਾਂਡ ਸਕੀਮ ਦੇ ਤਹਿਤ ਗੋਲਡ ਬਾਂਡ ਖਰੀਦਣ ਲਈ ਕੁਝ ਸ਼ਰਤਾਂ ਵੀ ਹਨ
- ਇਨ੍ਹਾਂ ਬਾਂਡ 'ਚ 2 ਮਾਰਚ ਤੋਂ ਲੈ ਕੇ 6 ਮਾਰਚ ਤੱਕ ਨਿਵੇਸ਼ ਕੀਤਾ ਜਾ ਸਕਦਾ ਹੈ।
- ਇਹ ਬਾਂਡ 11 ਮਾਰਚ 2020 ਤੱਕ ਮਿਲ ਜਾਣਗੇ।
- ਕੋਈ ਵੀ ਵਿਅਕਤੀ ਇਕ ਵਿੱਤੀ ਸਾਲ 'ਚ ਵਧ ਤੋਂ ਵਧ 500 ਗ੍ਰਾਮ ਦੇ ਗੋਲਡ ਬਾਂਡ ਹੀ ਖਰੀਦ ਸਕਦਾ ਹੈ। ਇਸ ਬਾਂਡ 'ਚ ਘੱਟੋ-ਘੱਟ ਨਿਵੇਸ਼ 1 ਗ੍ਰਾਮ ਹੈ।
- ਇਸ ਦੇ ਨਿਵੇਸ਼ਕ ਨੂੰ ਟੈਕਸ 'ਤੇ ਛੋਟ ਵੀ ਮਿਲਦੀ ਹੈ।
- ਨਿਵੇਸ਼ਕ ਇਸ ਗੋਲਡ ਬਾਂਡ ਦੇ ਜ਼ਰੀਏ ਬੈਂਕ ਤੋਂ ਲੋਨ ਵੀ ਲੈ ਸਕਦੇ ਹਨ।
- ਇਸ ਸਕੀਮ ਦਾ ਮਕਸਦ ਸੋਨੇ ਦੀ ਫਿਜ਼ੀਕਲ ਡਿਮਾਂਡ ਨੂੰ ਘੱਟ ਕਰਨਾ ਹੈ।
- ਇਸ ਦੇ ਤਹਿਤ ਸੋਨਾ ਖਰੀਦ ਕੇ ਘਰ ਨਹੀਂ ਰੱਖਿਆ ਜਾਂਦਾ ਸਗੋਂ ਬਾਂਡ 'ਚ ਨਿਵੇਸ਼ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ।
- ਬਾਂਡ ਦੀ ਖਰੀਦਦਾਰੀ ਕਮਰਸ਼ੀਅਲ ਬੈਂਕ, ਭਾਰਤੀ ਸਟਾਕ ਹੋਲਡਿੰਗ ਨਿਗਮ ਲਿਮਟਿਡ ਅਤੇ ਕੁਝ ਚੋਣਵੇਂ ਡਾਕ ਘਰਾਂ ਅਤੇ ਮਾਨਤਾ ਪ੍ਰਾਪਤ ਸ਼ੇਅਰ ਬਜ਼ਾਰਾਂ ਜਿਵੇਂ ਰਾਸ਼ਟਰੀ ਸਟਾਕ ਐਕਸਚੇਂਜ ਲਿਮਟਿਡ ਅਤੇ ਬੰਬਈ ਸਟਾਕ ਐਕਸਚੇਂਜ ਦੇ ਜ਼ਰੀਏ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਬੁਲਿਅਨ ਐਂਡ ਜਿਊਲਰਜ਼ ਐਸੋਸੀਏਸ਼ਨ ਲਿਮਟਿਡ ਵਲੋਂ ਪਿਛਲੇ 3 ਦਿਨ 999 ਸ਼ੁੱਧਤਾ ਵਾਲੇ ਸੋਨੇ ਦੀ ਦਿੱਤੀ ਗਈ ਕੀਮਤ ਦੇ ਅਧਾਰ 'ਤੇ ਇਸ ਬਾਂਡ ਦੀ ਕੀਮਤ ਰੁਪਏ 'ਚ ਤੈਅ ਹੁੰਦੀ ਹੈ।
ਕਿਸਾਨਾਂ ਨੂੰ ਇਸ ਸਕੀਮ 'ਚ ਮਿਲਦੈ ਸਭ ਤੋਂ ਸਸਤਾ ਲੋਨ, ਜਾਣੋ ਖਾਸ ਗੱਲਾਂ
NEXT STORY