ਮੁੰਬਈ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਟੋ ਇੰਪੋਰਟ ’ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਦਾ ਕਹਿਣਾ ਹੈ ਕਿ ਇਸ ਨਾਲ ਘਰੇਲੂ ਨਿਰਮਾਣ ਨੂੰ ਹੁਲਾਰਾ ਮਿਲੇਗਾ ਅਤੇ ਸਾਲਾਨਾ 100 ਬਿਲੀਅਨ ਡਾਲਰ ਦੀ ਆਮਦਨ ਹੋਵੇਗੀ। ਇਹ ਟੈਰਿਫ 3 ਅਪ੍ਰੈਲ ਤੋਂ ਲਾਗੂ ਹੋਵੇਗਾ।
ਇਸ ਟੈਰਿਫ ਨਾਲ ਆਟੋ ਕੰਪਨੀਆਂ ਦੀ ਵਿਕਰੀ ਪ੍ਰਭਾਵਿਤ ਹੋਵੇਗੀ ਤੇ ਉਨ੍ਹਾਂ ਦੀ ਲਾਗਤ ਵਧੇਗੀ। ਟਰੰਪ ਨੂੰ ਉਮੀਦ ਹੈ ਕਿ ਇਹ ਕਦਮ ਅਮਰੀਕਾ ’ਚ ਫੈਕਟਰੀਆਂ ਖੋਲ੍ਹੇਗਾ ਤੇ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ’ਚ ਫੈਲੀ ‘ਹਾਸੋਹੀਣੀ’ ਸਪਲਾਈ ਲੜੀ ਨੂੰ ਖਤਮ ਕਰੇਗਾ। ਉਸ ਨੇ ਆਪਣੇ ਪੈਂਤੜੇ ’ਤੇ ਜ਼ੋਰ ਦਿੰਦਿਆਂ ਕਿਹਾ, ‘‘ਇਹ ਸਥਾਈ ਹੈ।”
ਆਟੋ ਇੰਪੋਰਟ ’ਤੇ ਟੈਰਿਫ ਦੇ ਐਲਾਨ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ’ਤੇ ਵੀ ਪਿਆ ਹੈ। ਅੱਜ ਆਟੋ ਕੰਪਨੀਆਂ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। ਉਥੇ ਹੀ ਸੈਂਸੈਕਸ ਅਤੇ ਨਿਫਟੀ ਵਾਧੇ ਦੇ ਨਾਲ ਬੰਦ ਹੋਏ ਹਨ। ਨਿਫਟੀ ਆਟੋ ਇੰਡੈਕਸ ’ਚ 1.05 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਸੈਂਸੈਕਸ 318 ਅੰਕ ਚੜ੍ਹਿਆ, ਨਿਫਟੀ ਵੀ ਚੜ੍ਹਿਆ
ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 30 ਸ਼ੇਅਰਾਂ ’ਤੇ ਆਧਾਰਿਤ 317.93 ਅੰਕਾਂ ਦੇ ਵਾਧੇ ਨਾਲ 77,606.43 ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 458.96 ਅੰਕਾਂ ਤੱਕ ਚੜ੍ਹ ਗਿਆ ਸੀ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਵੀ 105.10 ਅੰਕਾਂ ਦੇ ਵਾਧੇ ਨਾਲ 23,591.95 ’ਤੇ ਬੰਦ ਹੋਇਆ।
ਅਮਰੀਕੀ Tariff War ਵਿਚਾਲੇ Gold ਨੇ ਬਣਾ'ਤਾ ਨਵਾਂ ਰਿਕਾਰਡ
NEXT STORY