ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ 'ਚ ਡੀਮੈਟ ਖਾਤੇ ਨਾਲ ਜੁੜੇ ਨਿਯਮਾਂ 'ਚ ਬਦਲਾਅ ਨੂੰ ਲੈ ਕੇ ਇਕ ਅਹਿਮ ਅਪਡੇਟ ਆਇਆ ਹੈ। ਮਾਰਕੀਟ ਰੈਗੂਲੇਟਰ ਸੇਬੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਗਾਹਕ ਦੇ ਡੀਮੈਟ ਖਾਤੇ ਵਿੱਚ ਪ੍ਰਤੀਭੂਤੀਆਂ ਦੇ ਸਿੱਧੇ ਭੁਗਤਾਨ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦੀ ਸਮਾਂ ਸੀਮਾ 14 ਅਕਤੂਬਰ ਤੋਂ ਵਧਾ ਕੇ 11 ਨਵੰਬਰ ਤੱਕ ਕਰ ਦਿੱਤੀ ਗਈ ਹੈ।
ਸੇਬੀ ਨੇ ਇਹ ਨਿਯਮ 5 ਜੂਨ ਨੂੰ ਜਾਰੀ ਸਰਕੂਲਰ ਰਾਹੀਂ ਪੇਸ਼ ਕੀਤਾ ਸੀ, ਜਿਸਦਾ ਉਦੇਸ਼ ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਕਰਨਾ ਅਤੇ ਕਲੀਅਰਿੰਗ ਕਾਰਪੋਰੇਸ਼ਨਾਂ (ਸੀਸੀ) ਦੁਆਰਾ ਜੋਖਮ ਨੂੰ ਘਟਾਉਣਾ ਹੈ। ਇਸ ਨਵੀਂ ਪ੍ਰਣਾਲੀ ਦੇ ਤਹਿਤ, ਹੁਣ ਪ੍ਰਤੀਭੂਤੀਆਂ ਦਾ ਭੁਗਤਾਨ ਸਿੱਧੇ ਨਿਵੇਸ਼ਕਾਂ ਦੇ ਡੀਮੈਟ ਖਾਤੇ ਵਿੱਚ ਜਮ੍ਹਾ ਹੋਵੇਗਾ, ਜਦੋਂ ਕਿ ਵਰਤਮਾਨ ਵਿੱਚ ਇਹ ਪ੍ਰਕਿਰਿਆ ਬ੍ਰੋਕਰ ਦੇ ਪੂਲ ਖਾਤੇ ਰਾਹੀਂ ਹੁੰਦੀ ਹੈ।
ਇਸ ਤੋਂ ਇਲਾਵਾ ਪ੍ਰਤੀਭੂਤੀਆਂ ਦੀ ਅਦਾਇਗੀ ਦਾ ਸਮਾਂ ਵੀ ਬਦਲਿਆ ਗਿਆ ਹੈ। ਇਹ ਸਮਾਂ ਹੁਣ ਦੁਪਹਿਰ 1:30 ਵਜੇ ਤੋਂ ਵਧਾ ਕੇ 3:30 ਵਜੇ ਤੱਕ ਕਰ ਦਿੱਤਾ ਗਿਆ ਹੈ, ਤਾਂ ਜੋ ਅਗਲੇ ਦਿਨ ਦੀ ਬਜਾਏ ਉਸੇ ਦਿਨ ਗਾਹਕ ਦੇ ਖਾਤੇ ਵਿੱਚ ਪ੍ਰਤੀਭੂਤੀਆਂ ਜਮਾਂ ਹੋ ਸਕਣ।
ਸੇਬੀ ਨੇ ਬ੍ਰੋਕਰਜ਼ ਫੋਰਮ ਤੋਂ ਸਲਾਹ ਲੈਣ ਅਤੇ ਬਜ਼ਾਰ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਤਬਦੀਲੀ ਨੂੰ ਯਕੀਨੀ ਬਣਾਉਣ ਲਈ ਇਹ ਸਮਾਂ ਸੀਮਾ ਵਧਾ ਦਿੱਤੀ ਹੈ।
1 ਲੱਖ ਦਾ ਫੰਡ ਬਣ ਗਿਆ 6 ਕਰੋੜ, 135 ਦਿਨਾਂ ਤੋਂ ਇਸ ਸ਼ੇਅਰ 'ਤੇ ਲੱਗ ਰਿਹੈ ਅੱਪਰ ਸਰਕਟ
NEXT STORY