ਨਵੀਂ ਦਿੱਲੀ — ਨੌਜਵਾਨਾਂ 'ਚ ਪੁਰਾਣੀ ਕਾਰ ਦੇ ਪ੍ਰਤੀ ਵਧ ਰਹੇ ਲਗਾਅ ਦੇ ਕਾਰਨ ਇਸ ਦੇ ਬਜ਼ਾਰ 'ਚ ਤੇਜ਼ੀ ਆ ਰਹੀ ਹੈ ਅਤੇ ਸਾਲ 2023 ਤੱਕ ਦੇਸ਼ 'ਚ 66 ਲੱਖ ਪੁਰਾਣੀਆਂ ਕਾਰਾਂ ਦੇ ਨਾਲ 25 ਅਰਬ ਡਾਲਰ ਦਾ ਬਜ਼ਾਰ ਹੋਣ ਦਾ ਅਨੁਮਾਨ ਲਗਾਇਆ ਹੈ। ਕਲਾਸੀਫਾਈਡ ਅਤੇ ਪੁਰਾਣੇ ਵਾਹਨਾਂ ਦੀ ਖਰੀਦ-ਵੇਚ ਪਲੇਟਫਾਰਮ OLX ਦੇ ਆਟੋ ਨੋਟ ਅਧਿਐਨ ਦੇ ਤੀਜੇ ਐਡੀਸ਼ਨ 'ਚ ਇਹ ਦਾਅਵਾ ਕੀਤਾ ਗਿਆ ਹੈ। ਵਰਤਮਾਨ ਸਮੇਂ 'ਚ ਪੁਰਾਣੀਆਂ ਕਾਰਾਂ ਦੇ ਬਜ਼ਾਰ ਦਾ ਆਕਾਰ ਨਵੀਂਆਂ ਕਾਰਾਂ ਦੇ ਬਜ਼ਾਰ ਦੇ ਮੁਕਾਬਲੇ 1.3 ਗੁਣਾ ਜ਼ਿਆਦਾ ਹੈ ਅਤੇ ਇਸ ਦੇ ਸਾਲ 2023 ਤੱਕ ਵਧ ਕੇ 25 ਅਰਬ ਡਾਲਰ ਹੋਣ ਦਾ ਅੰਦਾਜ਼ਾ ਹੈ।
ਨੌਜਵਾਨ ਖਾਸਤੌਰ 'ਤੇ 22 ਤੋਂ ਲੈ ਕੇ 37 ਸਾਲ ਉਮਰ ਵਰਗ ਦੇ ਵਿਚਕਾਰ ਪੁਰਾਣੀ ਕਾਰਾਂ ਨੂੰ ਲੈ ਕੇ ਲਗਾਓ ਵਧ ਰਿਹਾ ਹੈ। ਅਧਿਐਨ 'ਚ ਕਿਹਾ ਗਿਆ ਹੈ ਕਿ ਵਰਤਮਾਨ ਸਮੇਂ 'ਚ ਪੁਰਾਣੀਆਂ ਕਾਰਾਂ ਦਾ ਬਜ਼ਾਰ 14 ਅਰਬ ਡਾਲਰ ਅਨੁਮਾਨਿਤ ਹੈ ਅਤੇ ਸਾਲ 2023 ਤੱਕ ਇਸ ਦੇ ਵਧ ਕੇ 25 ਅਰਬ ਡਾਲਰ ਤੱਕ ਵਧਣ ਦਾ ਅੰਦਾਜ਼ਾ ਹੈ। OLX ਅਤੇ OLX (Cash my car)ਕੈਸ਼ ਮਾਇ ਕਾਰ ਦੇ ਇਸ ਅਧਿਐਨ 'ਚ ਪੂਰੇ ਦੇਸ਼ 'ਚ 1,500 ਤੋਂ ਜ਼ਿਆਦਾ ਅਜਿਹੇ ਲੋਕ ਸ਼ਾਮਲ ਹੋਏ ਜਿਨ੍ਹਾਂ ਨੇ ਪਿਛਲੇ ਇਕ ਸਾਲ 'ਚ ਪੁਰਾਣੀ ਕਾਰ ਦੀ ਖਰੀਦ ਵੇਚ ਕੀਤੀ ਹੈ। ਡਿਜੀਟਲ ਤਰੀਕੇ ਨਾਲ ਪੁਰਾਣੀ ਕਾਰ ਦੀ ਖਰੀਦ ਵੇਚ ਦੀ ਸਹੂਲਤ ਉਪਲੱਬਧ ਹੋਣ ਦੇ ਕਾਰਨ ਇਸ ਬਜ਼ਾਰ 'ਚ ਤੇਜ਼ੀ ਆ ਰਹੀ ਹੈ। ਪੁਰਾਣੀ ਕਾਰ ਖਰੀਦਣ ਦੇ ਪਿੱਛੇ ਸਭ ਤੋਂ ਵੱਡੀ ਸੋਚ ਬ੍ਰਾਂਡ ਅਤੇ ਸੁਰੱਖਿਆ ਹੁੰਦੀ ਹੈ। ਨੌਜਵਾਨ ਪੁਰਾਣੀ ਕਾਰ ਖਰੀਦਦੇ ਹਨ ਅਤੇ ਪਸੰਦ ਨਾ ਆਉਣ 'ਤੇ ਉਸ ਨੂੰ ਕੁਝ ਮਹੀਨੇ ਚਲਾਉਣ ਤੋਂ ਬਾਅਦ ਵੇਚ ਦਿੰਦੇ ਹਨ।
ਫਿਚ ਨੇ ਘਟਾਇਆ GDP ਦਾ ਅਨੁਮਾਨ, 6.6 ਫੀਸਦੀ ਰਹਿਣ ਦੀ ਸੰਭਾਵਨਾ
NEXT STORY