ਨਵੀਂ ਦਿੱਲੀ - ਸਾਲ 2023 ਦੁਨੀਆ ਭਰ ਦੇ ਅਮੀਰਾਂ ਲਈ ਵਾਪਸੀ ਦਾ ਸਾਲ ਸੀ। ਦੁਨੀਆ ਦੀਆਂ ਚੋਟੀ ਦੀਆਂ 500 ਸਭ ਤੋਂ ਅਮੀਰ ਸ਼ਖਸੀਅਤਾਂ ਦੀ ਕੁੱਲ ਸੰਪਤੀ 1.5 ਟ੍ਰਿਲੀਅਨ ਡਾਲਰ ਯਾਨੀ ਲਗਭਗ 125 ਲੱਖ ਕਰੋੜ ਰੁਪਏ ਵਧੀ ਹੈ। ਇਸ ਨਾਲ 2022 ਦੌਰਾਨ ਉਨ੍ਹਾਂ ਦੀ ਦੌਲਤ ਵਿਚ ਲਗਭਗ 1.4 ਟ੍ਰਿਲੀਅਨ ਡਾਲਰ (116.5 ਲੱਖ ਕਰੋੜ ਰੁਪਏ) ਦੇ ਨੁਕਸਾਨ ਦੀ ਭਰਪਾਈ ਹੋਈ। ਟੇਸਲਾ ਦੇ ਸੀਈਓ ਐਲੋਨ ਮਸਕ ਦੀ ਜਾਇਦਾਦ ਵਿੱਚ ਕਰੀਬ 8 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ, ਜੋ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਕੁੱਲ ਸੰਪਤੀ ਦੇ ਬਰਾਬਰ ਹੈ। 'ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ' ਮੁਤਾਬਕ ਇਸ ਸਾਲ ਤਕਨਾਲੋਜੀ ਖੇਤਰ 'ਚ ਅਰਬਪਤੀਆਂ ਦੀ ਦੌਲਤ 'ਚ ਸਭ ਤੋਂ ਜ਼ਿਆਦਾ 48 ਫ਼ੀਸਦੀ ਭਾਵ 54.8 ਲੱਖ ਕਰੋੜ ਰੁਪਏ ਵਧੀ ਹੈ। ਇਸ ਵਿਚ ਵੀ ਏਆਈ ਉਦਯੋਗਪਤੀ ਸਭ ਤੋਂ ਅੱਗੇ ਰਹੇ।
ਇਹ ਵੀ ਪੜ੍ਹੋ : ਨਵੇਂ ਸਾਲ 'ਚ ਵੀ ਰਹੇਗੀ ਛੁੱਟੀਆਂ ਦੀ ਭਰਮਾਰ, ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ
ਟਾਪ 'ਤੇ ਰਹੇ ਐਲੋਨ ਮਸਕ
ਇਸ ਸਾਲ ਦੌਲਤ ਵਧਾਉਣ ਦੇ ਮਾਮਲੇ 'ਚ ਮਸਕ ਚੋਟੀ 'ਤੇ ਰਿਹਾ। ਉਨ੍ਹਾਂ ਦੀ ਜਾਇਦਾਦ 7.9 ਲੱਖ ਕਰੋੜ ਰੁਪਏ ਵਧ ਕੇ 19 ਲੱਖ ਕਰੋੜ ਰੁਪਏ ਹੋ ਗਈ। ਮਸਕ ਫਰਾਂਸ ਦੇ ਲਗਜ਼ਰੀ ਕਾਰੋਬਾਰੀ ਬਰਨਾਰਡ ਐਨਾਲਟ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ। ਉਨ੍ਹਾਂ ਦੀ ਦੌਲਤ ਐਨਾਲਟ ਤੋਂ 4.16 ਲੱਖ ਕਰੋੜ ਰੁਪਏ ਵੱਧ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਪੂਰੇ ਕਰੋ ਇਹ ਜ਼ਰੂਰੀ ਕੰਮ, ਨਹੀਂ ਤਾਂ ਹੋ ਸਕਦਾ ਹੈ ਨੁਕਸਾਨ
ਦੁਨੀਆ ਦੇ ਟਾਪ ਅਮੀਰਾਂ ਦੀ ਕੁੱਲ ਸੰਪਤੀ
ਕਾਰੋਬਾਰੀ ਕੁੱਲ ਜਾਇਦਾਦ 2023 ਵਿਚ ਵਧੀ
elon musk 19.0 7.9
ਬਰਨਾਰਡ ਐਨਾਲਟ 14.9 1.4
ਜੇਫ ਬੇਜੋਸ 14.8 5.9
ਬਿਲ ਗੇਟਸ 11.7 2.6
ਸਟੀਵ ਬਾਮਰ 10.9 3.7
ਭਾਰਤ ਦੇ ਟਾਪ ਅਮੀਰਾ ਦੀ ਕੁੱਲ ਸੰਪਤੀ
ਕਾਰੋਬਾਰੀ ਕੁੱਲ ਸੰਪਤੀ 2023 ਵਿਚ ਵਧੀ
ਮੁਕੇਸ਼ ਅੰਬਾਨੀ 8.08 0.83
ਸ਼ਿਵ ਨਾਡਰ 2.82 0.79
ਸਾਵਿੱਤਰੀ ਜਿੰਦਲ 2.00 0.74
ਸ਼ਾਪੂਰ ਮਿਸਤਰੀ 1.92 0.62
ਕੇ.ਪੀ. ਸਿੰਘ 1.34 0.60
(ਅੰਕੜੇ ਲੱਖ ਕਰੋੜ ਰੁਪਏ, ਸਰੋਤ: ਬਲੂਮਬਰਗ)
ਇਹ ਵੀ ਪੜ੍ਹੋ : ਭਾਸ਼ਾ ਨੂੰ ਲੈ ਕੇ ਕਈ ਥਾਵਾਂ 'ਤੇ ਭੱਖ਼ਿਆ ਵਿਵਾਦ , ਕਈ ਕੰਪਨੀਆਂ ਦੇ ਸਾਈਨ ਬੋਰਡ 'ਤੇ ਕਾਲਖ਼ ਲਗਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੇਂ ਸਾਲ 'ਤੇ ਘੁੰਮਣ ਜਾਣ ਦੀ ਬਣਾ ਰਹੇ ਹੋ ਯੋਜਨਾ ਤਾਂ ਇਨ੍ਹਾਂ ਰੂਟਾਂ 'ਤੇ ਸਸਤੀਆਂ ਮਿਲ ਰਹੀਆਂ ਹਨ ਹਵਾਈ ਟਿਕਟਾਂ
NEXT STORY