ਨਵੀਂ ਦਿੱਲੀ — ਅਗਸਤ 'ਚ ਕੁੱਲ ਜੀਐੱਸਟੀ ਕੁਲੈਕਸ਼ਨ 10 ਫੀਸਦੀ ਵਧ ਕੇ ਕਰੀਬ 1,74,962 ਕਰੋੜ ਰੁਪਏ ਹੋ ਗਿਆ ਹੈ। ਐਤਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਵਾਧਾ ਸਾਰੀਆਂ ਸ਼੍ਰੇਣੀਆਂ ਕੇਂਦਰੀ ਜੀਐਸਟੀ (ਸੀਜੀਐਸਟੀ), ਰਾਜ ਜੀਐਸਟੀ (ਐਸਜੀਐਸਟੀ), ਏਕੀਕ੍ਰਿਤ ਜੀਐਸਟੀ (ਆਈਜੀਐਸਟੀ), ਅਤੇ ਉਪਕਰ ਵਿੱਚ ਦੇਖਿਆ ਗਿਆ ਹੈ। ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਦੀ ਆਮਦਨ ਪਿਛਲੇ ਸਾਲ ਅਗਸਤ 'ਚ 1,59,069 ਕਰੋੜ ਰੁਪਏ ਹੋ ਗਿਆ ਸੀ।
ਜੁਲਾਈ ਮਹੀਨੇ 'ਚ ਕੁੱਲ 1,82,075 ਕਰੋੜ ਰੁਪਏ ਦਾ ਕੁਲੈਕਸ਼ਨ ਹੋਇਆ ਹੈ। 2024 ਵਿਚ ਹੁਣ ਤੱਕ ਕੁੱਲ ਜੀਐੱਸਟੀ ਕੁਲੈਕਸ਼ਨ 10.01 ਫ਼ੀਸਦੀ ਵਧ ਕੇ 9.13 ਲੱਖ ਕਰੋੜ ਰੁਪਏ ਹੋ ਗਿਆ ਹੈ ਜਦੋਂਕਿ ਸਾਲ 2023 ਦੀ ਇਸੇ ਮਿਆਦ ਵਿਚ 8.29 ਲੱਖ ਕਰੋੜ ਰੁਪਏ ਦਾ ਕੁਲੈਕਸ਼ਨ ਹੋਇਆ ਸੀ। ਅਪ੍ਰੈਲ 'ਚ ਕੁੱਲ ਜੀਐੱਸਟੀ ਕੁਲੈਕਸ਼ਨ 2.10 ਲੱਖ ਕਰੋੜ ਰੁਪਏ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ।
ਅਗਸਤ 2024 'ਚ ਘਰੇਲੂ ਮਾਲੀਆ 9.2 ਫੀਸਦੀ ਵਧ ਕੇ ਲਗਭਗ 1.25 ਲੱਖ ਕਰੋੜ ਰੁਪਏ ਹੋ ਗਿਆ। ਵਸਤੂਆਂ ਦੀ ਦਰਾਮਦ ਤੋਂ ਕੁੱਲ GST ਮਾਲੀਆ 12.1 ਫੀਸਦੀ ਵਧ ਕੇ 49,976 ਕਰੋੜ ਰੁਪਏ ਹੋ ਗਿਆ। ਸਮੀਖਿਆ ਅਧੀਨ ਮਹੀਨੇ 'ਚ 24,460 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ, ਜੋ ਸਾਲਾਨਾ ਆਧਾਰ 'ਤੇ 38 ਫੀਸਦੀ ਜ਼ਿਆਦਾ ਹੈ। ਸਮੀਖਿਆ ਅਧੀਨ ਮਹੀਨੇ 'ਚ ਰਿਫੰਡ ਐਡਜਸਟਮੈਂਟ ਤੋਂ ਬਾਅਦ ਸ਼ੁੱਧ GST ਮਾਲੀਆ 6.5 ਫੀਸਦੀ ਵਧ ਕੇ 1.5 ਲੱਖ ਕਰੋੜ ਰੁਪਏ ਹੋ ਗਿਆ।
ਜੀਐਸਟੀ ਕੌਂਸਲ ਦੀ 9 ਸਤੰਬਰ ਨੂੰ ਜਾਂ ਇਸ ਤੋਂ ਬਾਅਦ ਮੀਟਿੰਗ ਹੋਣ ਦੀ ਸੰਭਾਵਨਾ ਹੈ, ਜਿੱਥੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਾਲੀ ਕਮੇਟੀ ਟੈਕਸ ਦਰਾਂ ਨੂੰ ਤਰਕਸੰਗਤ ਬਣਾਉਣ ਬਾਰੇ ਵਿਚਾਰ ਵਟਾਂਦਰਾ ਕਰੇਗੀ, ਪਰ ਟੈਕਸਾਂ ਅਤੇ ਸਲੈਬਾਂ ਵਿੱਚ ਬਦਲਾਅ ਬਾਰੇ ਅੰਤਿਮ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ।
ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 194 ਅੰਕ ਚੜ੍ਹਿਆ ਤੇ ਨਿਫਟੀ 25.280 ਦੇ ਪੱਧਰ 'ਤੇ ਹੋਇਆ ਬੰਦ
NEXT STORY