ਮੁੰਬਈ — ਕੱਚੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਅਤੇ ਘਰੇਲੂ ਬਾਜ਼ਾਰਾਂ ਵਿਚ ਖਰੀਦਦਾਰੀ ਨਾਲ ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ 'ਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 3 ਪੈਸੇ ਦੇ ਵਾਧੇ ਨਾਲ 73.13 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ। ਹਾਲਾਂਕਿ ਰੁਪਿਆ 6 ਪੈਸੇ ਦੇ ਵਾਧੇ ਨਾਲ 73.10 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਪਰ ਬਾਅਦ 'ਚ ਇਸ 'ਚ ਗਿਰਾਵਟ ਦੇਖੀ ਗਈ। ਬੀਤੇ ਸ਼ੁੱਕਰਵਾਰ ਨੂੰ ਰੁਪਿਆ 8 ਪੈਸੇ ਦੇ ਵਾਧੇ ਨਾਲ 73.16 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਉਸ ਦਿਨ ਰਿਜ਼ਰਵ ਬੈਂਕ ਨੇ ਆਪਣੀ ਮੁਦਰਾ ਸਮੀਖਿਆ 'ਚ ਨੀਤੀਗਤ ਦਰਾਂ ਨੂੰ ਸਥਿਰ ਰੱਖਿਆ ਸੀ। ਇਸ ਦੌਰਾਨ 6 ਮੁਦਰਾਵਾਂ ਦੀ ਤੁਲਨਾ ਵਿਚ ਡਾਲਰ ਦਾ ਰੁਖ਼ ਦਰਸਾਉਣ ਵਾਲੇ ਡਾਲਰ ਸੂਚਕਅੰਕ 0.02 ਫ਼ੀਸਦੀ ਦੇ ਵਾਧੇ ਨਾਲ 93.07 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਆਧਾਰ ਕਾਰਡ ਦਾ ਬਦਲੇਗਾ ਰੂਪ ਤੇ ਖ਼ਰਾਬ ਹੋਣ ਦੀ ਚਿੰਤਾ ਹੋਈ ਖ਼ਤਮ, ਇਸ ਤਰ੍ਹਾਂ ਦਿਓ ਆਰਡਰ
ਜਾਪਾਨ ਨੂੰ ਪਿੱਛੇ ਛੱਡ ਕੇ 2050 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਭਾਰਤ
NEXT STORY