ਮੁੰਬਈ — ਕਿਸੇ ਤਾਜ਼ਾ ਸੰਕੇਤਾਂ ਦੀ ਅਣਹੋਂਦ ਵਿਚ ਰੁਪਇਆ ਨਵੇਂ ਸਾਲ ਦੇ ਪਹਿਲੇ ਕਾਰੋਬਾਰੀ ਸੈਸ਼ਨ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਚਾਰ ਪੈਸੇ ਡਿੱਗ ਕੇ 73.11 ਦੇ ਪੱਧਰ ’ਤੇ ਆ ਗਿਆ। ਘਰੇਲੂ ਇਕਾਈ ਸ਼ੁੱਕਰਵਾਰ ਨੂੰ ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਇੱਕ ਸੀਮਤ ਦਾਇਰੇ ’ਚ ਕਾਰੋਬਾਰ ਕਰ ਰਹੀ ਸੀ। ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 73.09 ਦੇ ਪੱਧਰ ’ਤੇ ਖੁੱਲਿ੍ਹਆ ਅਤੇ ਅੱਗੇ ਡਿੱਗ ਕੇ 73.11 ਦੇ ਪੱਧਰ ’ਤੇ ਆ ਗਿਆ। ਰੁਪਿਆ ਇਸ ਤਰ੍ਹਾਂ ਪਿਛਲੀ ਬੰਦ ਕੀਮਤ ਦੇ ਮੁਕਾਬਲੇ ਚਾਰ ਪੈਸੇ ਟੁੱਟਿਆ। ਵੀਰਵਾਰ ਨੂੰ ਰੁਪਿਆ 24 ਪੈਸੇ ਦੀ ਤੇਜ਼ੀ ਦੇ ਨਾਲ ਅਮਰੀਕੀ ਡਾਲਰ ਦੇ ਮੁਕਾਬਲੇ ਚਾਰ ਮਹੀਨੇ ਦੇ ਉੱਚੇ ਪੱਧਰ 73.07 ਦੇ ਪੱਧਰ ’ਤੇ ਬੰਦ ਹੋਇਆ ਹੈ। ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਰੁਪਿਆ ਇਕ ਸੀਮਤ ਦਾਇਰੇ ਅੰਦਰ ਰਹਿ ਸਕਦਾ ਹੈ, ਕਿਉਂਕਿ ਘਰੇਲੂ ਅਤੇ ਗਲੋਬਲ ਮੋਰਚੇ ’ਤੇ ਕੋਈ ਵੱਡਾ ਆਰਥਿਕ ਅੰਕੜਾ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਛੇ ਵੱਡੀਆਂ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਇੰਡੈਕਸ 0.29 ਪ੍ਰਤੀਸ਼ਤ ਦੇ ਵਾਧੇ ਨਾਲ 89.93 ’ਤੇ ਪਹੁੰਚ ਗਿਆ।
ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੀਆਂ ਵਧੀਆਂ ਕੀਮਤਾਂ
NEXT STORY