ਨਵੀਂ ਦਿੱਲੀ (ਵਿਸ਼ੇਸ਼) – ਸੋਨੇ ਦੀਆਂ ਕੀਮਤਾਂ ਵਿਚ ਆਉਣ ਵਾਲੇ ਮਹੀਨਿਆਂ ’ਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ ਅਤੇ ਕੌਮਾਂਤਰੀ ਬਾਜ਼ਾਰ ’ਚ ਇਸ ਦੀਆਂ ਕੀਮਤਾਂ 15 ਤੋਂ ਲੈ ਕੇ 20 ਫੀਸਦੀ ਤੱਕ ਵਧ ਸਕਦੀਆਂ ਹਨ। ਫਿਲਹਾਲ ਕੌਮਾਂਤਰੀ ਬਾਜ਼ਾਰ ’ਚ ਸੋਨੇ ਦੀ ਕੀਮਤ 1968 ਡਾਲਰ ਪ੍ਰਤੀ ਓਂਸ ਦੇ ਹਿਸਾਬ ਨਾਲ ਚੱਲ ਰਹੀ ਹੈ ਜਦ ਕਿ ਇਹ ਕੀਮਤਾਂ 2160 ਤੋਂ 2170 ਡਾਲਰ ਪ੍ਰਤੀ ਓਂਸ ਤੱਕ ਪਹੁੰਚ ਸਕਦੀਆਂ ਹਨ।
ਇਹ ਵੀ ਪੜ੍ਹੋ : ਡਿਫਾਲਟਰ ਨੂੰ ਵੀ ਮਿਲ ਸਕੇਗਾ ਕਰਜ਼ਾ, RBI ਦੇ ਫੈਸਲੇ ਦਾ ਆਮ ਆਦਮੀ ਨੂੰ ਮਿਲੇਗਾ ਫ਼ਾਇਦਾ
ਦੁਬਈ ਦੇ ਮੈਟਲ ਕਾਰੋਬਾਰੀ ਜੋਰਜਿਨਾ ਏਫਲ ਨੇ ਕਿਹਾ ਕਿ 2023 ਵਿਚ ਹੁਣ ਤੱਕ ਸੋਨੇ ਨੇ ਨਿਵੇਸ਼ਕਾਂ ਨੂੰ ਸ਼ਾਨਦਾਰ ਰਿਟਰਨ ਦਿੱਤਾ ਹੈ, ਹਾਲਾਂਕਿ ਪਿਛਲੇ ਕੁੱਝ ਦਿਨਾਂ ’ਚ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ ਅਤੇ ਇਹ ਕਰੀਬ 2050 ਡਾਲਰ ਪ੍ਰਤੀ ਓਂਸ ਦਾ ਪੱਧਰ ਛੂਹਣ ਤੋਂ ਬਾਅਦ ਆਪਣੇ ਉੱਚ ਪੱਧਰ ਤੋਂ ਹੇਠਾਂ ਕੰਮ ਕਰ ਰਿਹਾ ਹੈ ਪਰ ਆਉਣ ਵਾਲੇ ਦਿਨਾਂ ’ਚ ਇਸ ਵਿਚ 200 ਡਾਲਰ ਤੱਕ ਦੀ ਤੇਜੀ਼ ਦੇਖਣ ਨੂੰ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਦੇਸ਼ ਛੱਡ ਕੇ ਜਾ ਰਹੇ ਸੂਪਰਰਿਚ ਲੋਕ, Wealth Migration Report 'ਚ ਹੋਇਆ ਖ਼ੁਲਾਸਾ
ਅਮਰੀਕਾ ਦੇ ਕਮੋਡਿਟੀ ਕਾਰੋਬਾਰੀਆਂ ਅਤੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਨਿਵੇਸ਼ਕ ਵਧਦੀ ਹੋਈ ਮਹਿੰਗਾਈ ਕਾਰਣ ਹੋ ਰਹੇ ਨੁਕਸਾਨ ਦੀ ਭਰਪਾਈ ਲਈ ਸੋਨੇ ’ਚ ਪੋਜੀਸ਼ਨ ਬਣਾ ਰਹੇ ਹਨ ਅਤੇ ਆਉਣ ਵਾਲੇ ਮਹੀਨਿਆਂ ਵਿਚ ਨਿਵੇਸ਼ਕਾਂ ਦਾ ਰੁਝਾਨ ਸੋਨੇ ’ਚ ਵਧੇਗਾ। ਇਸ ਦਾ ਕਾਰਣ ਦੁਨੀਆ ਭਰ ਵਿਚ ਬੈਂਕਾਂ ਵਲੋਂ ਵਿਆਜ ਦਰਾਂ ’ਚ ਆਉਣ ਵਾਲੇ ਮਹੀਨਿਆਂ ਵਿਚ ਕੀਤੀ ਜਾਣ ਵਾਲੀ ਸੰਭਾਵਿਤ ਗਿਰਾਵਟ ਹੈ। ਜੇ ਵਿਆਜ ਦਰਾਂ ਵਿਚ ਗਿਰਾਵਟ ਦਾ ਦੌਰ ਸ਼ੁਰੂ ਹੁੰਦਾ ਹੈ ਤਾਂ ਬੈਂਕਾਂ ’ਚ ਪੈਸਾ ਰੱਖਣ ’ਤੇ ਨਿਵੇਸ਼ਕਾਂ ਨੂੰ ਜ਼ਿਆਦਾ ਰਿਟਰਨ ਨਹੀਂ ਮਿਲੇਗਾ ਅਤੇ ਉਨ੍ਹਾਂ ਲਈ ਸੋਨੇ ’ਚ ਨਿਵੇਸ਼ ਪਸੰਦੀਦਾ ਮਾਧਿਅਮ ਬਣ ਜਾਏਗਾ। ਲਿਹਾਜਾ ਇਸ ਸਾਲ ਦੇ ਅਗਲੇ 6 ਮਹੀਨਿਆਂ ਵਿਚ ਸੋਨੇ ਦੀਆਂ ਕੀਮਤਾਂ ’ਚ ਤੇਜੀ਼ ਦੇਖਣ ਨੂੰ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਡਾਲਰ ਦੀ ਬਾਦਸ਼ਾਹਤ ਨੂੰ ਵੱਡਾ ਝਟਕਾ, ਰੂਸ ਦੇ Sberbank ਨੇ ਲਾਂਚ ਕੀਤਾ ਭਾਰਤੀ ਰੁਪਇਆ ਖ਼ਾਤਾ
ਗੁਰੂ-ਰਾਹੂ ਦੀ ਸਾਂਝ ਟੁੱਟਣ ਕਾਰਣ ਸੋਨਾ ਹੋਵੇਗਾ ਮਹਿੰਗਾ
ਜੋਤਿਸ਼ ਦੇ ਲਿਹਾਜ ਨਾਲ ਦੇਖੀਏ ਤਾਂ ਸੋਨੇ ਦੇ ਕਾਰਕ ਗ੍ਰਹਿ ਬ੍ਰਹਿਸਪਤੀ ਇਸ ਸਮੇਂ ਮੇਖ ਰਾਸ਼ੀ ’ਚ ਰਾਹੂ ਦੇ ਨਾਲ ਸਾਂਝ ਵਿਚ ਹਨ। ਇਹ ਸਾਂਝ 30 ਅਕੂਤਬਰ ਨੂੰ ਟੁੱਟ ਜਾਏਗੀ ਕਿਉਂਕਿ ਰਾਹੂ 30 ਅਕਤੂਬਰ ਨੂੰ ਗੁਰੂ ਦੀ ਮੀਨ ਰਾਸ਼ੀ ’ਚ ਗੋਚਰ ਕਰਨਗੇ। ਇਸ ਦਾ ਅਸਰ ਵੀ ਸੋਨੇ ਦੀਆਂ ਕੀਮਤਾਂ ’ਤੇ ਨਜ਼ਰ ਆਵੇਗਾ ਅਤੇ ਸੋਨੇ ਦੀਆਂ ਕੀਮਤਾਂ ਨਵੰਬਰ ਤੋਂ ਲੈ ਕੇ ਅਪ੍ਰੈਲ 2024 ਦੇ ਦਰਮਿਆਨ ਕਾਫੀ ਤੇਜ਼ੀ ਨਾਲ ਵਧ ਸਕਦੀਆਂ ਹਨ।
ਇਹ ਵੀ ਪੜ੍ਹੋ : PNB ਤੇ LIC ਸਮੇਤ ਇਹ 4 ਸਰਕਾਰੀ ਅਦਾਰੇ ਵੇਚਣਗੇ UTI AMC 'ਚ ਹਿੱਸੇਦਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਨਿਸਟਰੀ ਆਫ਼ ਕਾਰਪੋਰੇਟ ਅਫੇਅਰਸ ਨੇ ਹੀਰੋ ਮੋਟੋਕਾਰਪ ਖ਼ਿਲਾਫ ਦਿੱਤੇ ਜਾਂਚ ਦੇ ਹੁਕਮ
NEXT STORY