ਨਵੀਂ ਦਿੱਲੀ (ਯੂ. ਐੱਨ. ਆਈ.)-ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਸੇਵਾ ਕੰਪਨੀ ਇੰਡੀਗੋ ਨੂੰ ਸਮੇਂ 'ਤੇ ਉਡਾਣ ਭਰਨ ਦੇ ਮਾਮਲੇ 'ਚ ਕੌਮਾਂਤਰੀ ਰੈਂਕਿੰਗ 'ਚ ਚੌਥਾ ਸਥਾਨ ਮਿਲਿਆ ਹੈ। ਏਅਰਲਾਈਨ ਨੇ ਅੱਜ ਦੱਸਿਆ ਕਿ ਹਵਾਬਾਜ਼ੀ ਖੇਤਰ ਦੀ ਵਿਸ਼ਲੇਸ਼ਣ ਕੰਪਨੀ ਓ. ਏ. ਜੀ. ਦੀ ਸਾਲਾਨਾ ਰਿਪੋਰਟ 'ਚ ਸਮੇਂ 'ਤੇ ਉਡਾਣ ਭਰਨ (ਓ. ਟੀ. ਪੀ.) ਦੇ ਮਾਮਲੇ 'ਚ ਵੱਡੀਆਂ ਜਹਾਜ਼ ਸੇਵਾ ਕੰਪਨੀਆਂ ਦੀ ਸ਼੍ਰੇਣੀ 'ਚ ਉਹ 2017 'ਚ ਦੁਨੀਆ 'ਚ ਚੌਥੇ ਸਥਾਨ 'ਤੇ ਰਹੀ ਹੈ। ਇਸ ਸੂਚੀ 'ਚ ਟਾਪ-20 'ਚ ਜਗ੍ਹਾ ਬਣਾਉਣ ਵਾਲੀ ਇੰਡੀਗੋ ਇਕੱਲੀ ਭਾਰਤੀ ਏਅਰਲਾਈਨ ਹੈ।
ਏਅਰ ਇੰਡੀਆ ਨੇ 400 ਠੇਕਾ ਕਰਮਚਾਰੀਆਂ ਦੀਆਂ ਸੇਵਾਵਾਂ ਕੀਤੀਆਂ ਖਤਮ
ਏਅਰ ਇੰਡੀਆ ਨੇ ਅਪ-ਨਿਵੇਸ਼ ਦੇ ਮੱਦੇਨਜ਼ਰ ਆਪਣੇ 400 ਕਰਮਚਾਰੀਆਂ, ਜਿਨ੍ਹਾਂ ਨੂੰ ਉਨ੍ਹਾਂ ਦੀ ਸੇਵਾ-ਮੁਕਤੀ ਤੋਂ ਬਾਅਦ ਠੇਕੇ ਦੇ ਆਧਾਰ 'ਤੇ ਕਿਰਾਏ 'ਤੇ ਲਿਆ ਹੋਇਆ ਸੀ, ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਇਹ ਪ੍ਰ੍ਰਭਾਵਿਤ ਕਰਮਚਾਰੀ ਉਹ ਹਨ, ਜਿਨ੍ਹਾਂ ਦੀ ਭਰਤੀ ਠੇਕੇ 'ਤੇ ਗੈਰ-ਤਕਨੀਕੀ ਕੰਮਾਂ ਵਾਸਤੇ ਕੀਤੀ ਗਈ ਸੀ। ਇਸ ਸਬੰਧੀ ਏਅਰਲਾਈਨਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਪਰਦੀਪ ਸਿੰਘ ਖਾਰੋਲਾ ਨੇ ਫੌਰੀ ਤੌਰ 'ਤੇ ਸੇਵਾਵਾਂ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਭਾਰਤੀ ਦੁੱਧ ਉਦਯੋਗ ਮੁਸ਼ਕਿਲ 'ਚ
NEXT STORY