ਨਵੀਂ ਦਿੱਲੀ—ਬੈਂਕ ਸ਼ੇਅਰਾਂ ਨੇ ਅਮਰੀਕੀ ਬਾਜ਼ਾਰ 'ਚ ਜੋਸ਼ ਭਰ ਦਿੱਤਾ ਅਤੇ ਕੱਲ੍ਹ ਦੇ ਕਾਰੋਬਾਰ 'ਚ ਡਾਓ 150 ਅੰਕਾਂ ਦੀ ਉਛਾਲ ਦੇ ਨਾਲ ਬੰਦ ਹੋਇਆ ਜਦਕਿ ਨੈਸਡੈਕ ਵੀ 1.5 ਫੀਸਦੀ ਉੱਪਰ ਬੰਦ ਹੋਇਆ। ਉਧਰ ਏਸ਼ੀਆ 'ਚ ਅੱਜ ਤੇਜ਼ੀ ਦਾ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। 2 ਦਿਨਾਂ ਦੀ ਗਿਰਾਵਟ ਤੋਂ ਬਾਅਦ ਕੱਲ੍ਹ ਅਮਰੀਕੀ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਆਈ.ਟੀ., ਫਾਈਨੈਸ਼ੀਅਲ ਸ਼ੇਅਰਾਂ 'ਚ ਅਮਰੀਕੀ ਬਾਜ਼ਾਰ ਨੂੰ ਸਹਾਰਾ ਮਿਲਿਆ। ਕੱਲ੍ਹ ਦੇ ਕਾਰੋਬਾਰ 'ਚ ਫਾਈਨੈਂਸ਼ੀਅਲ ਸ਼ੇਅਰਾਂ 'ਚ 1.4 ਫੀਸਦੀ ਦਾ ਉਛਾਲ ਆਇਆ। ਨਿਵੇਸ਼ਕਾਂ ਨੂੰ ਵੱਡੇ ਬੈਂਕਾਂ ਦੇ ਹਾਲਾਤ 'ਚ ਸੁਧਾਰ ਦੀ ਉਮੀਦ ਹੈ। ਉਧਰ ਕਮਜ਼ੋਰ ਡਾਲਰ ਨਾਲ ਸੋਨੇ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ 1263 ਡਾਲਰ ਪ੍ਰਤੀ ਓਂਸ ਦੇ ਆਲੇ-ਦੁਆਲੇ ਆ ਗਿਆ ਹੈ। ਯੂ.ਐਸ. 'ਚ ਕੱਚੇ ਤੇਲ ਦਾ ਭੰਡਾਰ ਅਨੁਮਾਨ ਤੋਂ ਘੱਟ ਹੋਣ ਦੇ ਨਾਲ ਹੀ ਕੱਚੇ ਤੇਲ 'ਚ ਤੇਜ਼ੀ ਆਈ ਹੈ ਅਤੇ ਬ੍ਰੈਂਟ ਕਰੂਡ 47 ਡਾਲਰ ਪ੍ਰਤੀ ਬੈਰਲ ਦੇ ਕੋਲ ਚੱਲਿਆ ਗਿਆ ਹੈ।
ਬੁੱਧਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 143.95 ਅੰਕ ਯਾਨੀ 0.68 ਫੀਸਦੀ ਵੱਧ 21454.61 'ਤੇ, ਐਸਐਂਡਪੀ-500 ਇੰਡੈਕਸ 21.31 ਅੰਕ ਯਾਨੀ 0.88 ਫੀਸਦੀ ਵੱਧ ਕੇ 2440.69 'ਤੇ ਅਤੇ ਨੈਸਡੈਕ 87.79 ਅੰਕ ਯਾਨੀ 1.43 ਫੀਸਦੀ ਦੀ ਮਜ਼ਬੂਤੀ ਦੇ ਨਾਲ 6234.41 'ਤੇ ਬੰਦ ਹੋਇਆ।
ਟਾਟਾ ਮੋਟਰਜ਼, ਫਾਕਸਵੈਗਨ ਦੀ ਸਾਂਝੇਦਾਰੀ ਟੁੱਟਣ ਦੀ ਸੰਭਾਵਨਾ
NEXT STORY