ਮੁੰਬਈ - ਇਨਕਮ ਟੈਕਸ ਵਿਭਾਗ ਨੇ ਹਾਲ ਹੀ ਵਿੱਚ ਮਹਾਰਾਸ਼ਟਰ ਦੇ ਪੁਣੇ ਅਤੇ ਠਾਣੇ ਵਿੱਚ ਇੱਕ ਯੂਨੀਕੋਰਨ ਸਟਾਰਟਅੱਪ ਗਰੁੱਪ ਉੱਤੇ ਛਾਪੇਮਾਰੀ ਕਰਕੇ ਲਗਭਗ 224 ਕਰੋੜ ਰੁਪਏ ਦੀ ਅਣਦੱਸੀ ਜਾਇਦਾਦ ਦਾ ਪਤਾ ਲਗਾਇਆ ਹੈ। ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ 9 ਮਾਰਚ ਨੂੰ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ 23 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ।
ਇਹ ਸਮੂਹ ਉਸਾਰੀ ਸਮੱਗਰੀ ਦੇ ਥੋਕ ਅਤੇ ਪ੍ਰਚੂਨ ਵਿਕਰੀ ਕਰਦਾ ਹੈ ਅਤੇ ਇਸ ਦਾ ਸਾਲਾਨਾ ਕਾਰੋਬਾਰ 6,000 ਕਰੋੜ ਰੁਪਏ ਤੋਂ ਵੱਧ ਹੈ। ਹੁਣ ਤੱਕ 1 ਕਰੋੜ ਰੁਪਏ ਦੀ ਅਣਦੱਸੀ ਨਕਦੀ ਅਤੇ 22 ਲੱਖ ਰੁਪਏ ਦੇ ਗਹਿਣੇ ਬਰਾਮਦ ਕੀਤੇ ਜਾ ਚੁੱਕੇ ਹਨ। ਬਿਆਨ ਦੇ ਅਨੁਸਾਰ, ਇਹ ਪਾਇਆ ਗਿਆ ਕਿ ਸਮੂਹ ਨੇ ਖਾਤਿਆਂ ਵਿੱਚ ਫਰਜੀ ਖਰੀਦਦਾਰੀ ਦਰਜ ਕੀਤੀ। ਇਸ ਤੋਂ ਇਲਾਵਾ, ਸਮੂਹ ਨੇ ਬੇਹਿਸਾਬ ਨਕਦੀ ਜਮ੍ਹਾ ਕੀਤੀ।
ਸੀਬੀਡੀਟੀ ਨੇ ਕਿਹਾ, “ਇਸ ਸਬੂਤ ਸਾਹਮਣੇ ਰੱਖ ਕੇ ਸਮੂਹ ਦੇ ਨਿਰਦੇਸ਼ਕਾਂ ਤੋਂ ਪੁੱਛਗਿੱਛ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਵੱਖ-ਵੱਖ ਮੁਲਾਂਕਣ ਸਾਲਾਂ ਵਿੱਚ 224 ਕਰੋੜ ਰੁਪਏ ਤੋਂ ਵੱਧ ਦੀ ਵਾਧੂ ਆਮਦਨ ਦਾ ਖੁਲਾਸਾ ਕੀਤਾ। ਫਿਰ ਉਨ੍ਹਾਂ ਨੇ ਬਕਾਇਆ ਟੈਕਸ ਦੇਣਦਾਰੀ ਦਾ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ।"
ਜਾਂਚ ਵਿਚ ਇਹ ਤੱਥ ਵੀ ਸਾਹਮਣੇ ਆਇਆ ਕਿ ਗਰੁੱਪ ਨੇ ਬਹੁਤ ਜ਼ਿਆਦਾ ਪ੍ਰੀਮੀਅਮ 'ਤੇ ਸ਼ੇਅਰ ਜਾਰੀ ਕਰਕੇ ਮਾਰੀਸ਼ਸ ਦੇ ਰਸਤੇ ਵਿਦੇਸ਼ੀ ਫੰਡ ਵੀ ਇਕੱਠੇ ਕੀਤੇ ਸਨ। ਸੀਬੀਡੀਟੀ ਨੇ ਕਿਹਾ ਕਿ ਮੁੰਬਈ ਅਤੇ ਠਾਣੇ ਵਿੱਚ ਸ਼ੈੱਲ ਕੰਪਨੀਆਂ ਦੇ ਇੱਕ 'ਜਟਿਲ' ਹਵਾਲਾ ਨੈੱਟਵਰਕ ਦਾ ਵੀ ਪਤਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : ਆਮਦਨ ਕਰ ਵਿਭਾਗ ਨੇ ਇਕੱਠਾ ਕੀਤਾ ਆਪਣੇ ਇਤਿਹਾਸ ਸਭ ਤੋਂ ਵੱਧ ਟੈਕਸ : CBDT ਚੇਅਰਮੈਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Cryptocurrency 'ਤੇ GST ਲਗਾਉਣ ਦੀ ਤਿਆਰੀ 'ਚ ਸਰਕਾਰ, ਜਾਣੋ ਕਿੰਨਾ ਲੱਗ ਸਕਦੈ ਟੈਕਸ
NEXT STORY