ਨਵੀਂ ਦਿੱਲੀ (ਯੂ. ਐੱਨ. ਆਈ.)-ਮੋਬਾਇਲ ਵਾਲੇਟ ਪੇਅ ਟੀ. ਐੱਮ. ਦਾ ਸੰਚਾਲਨ ਕਰਨ ਵਾਲੀ ਕੰਪਨੀ ਵਨ-97 ਕਮਿਊਨੀਕੇਸ਼ਨ ਨੇ ਕਿਹਾ ਕਿ ਨੋਟਬੰਦੀ ਦੀ ਵਜ੍ਹਾ ਨਾਲ ਉਸ ਦੇ ਐਪ ਤੋਂ ਲੈਣ-ਦੇਣ 'ਚ ਪਿਛਲੇ ਮਹੀਨੇ ਦੇ ਮੁਕਾਬਲੇ ਚਾਲੂ ਮਹੀਨੇ 'ਚ ਹੁਣ ਤੱਕ 30 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਕੰਪਨੀ ਨੇ ਇੱਥੇ ਜਾਰੀ ਬਿਆਨ 'ਚ ਕਿਹਾ ਕਿ ਨਕਦੀ ਦੀ ਤੰਗੀ ਤੋਂ ਪ੍ਰਭਾਵਿਤ ਸੂਬਿਆਂ ਜਿਵੇ ਆਂਧਰ ਪ੍ਰਦੇਸ਼, ਬਿਹਾਰ, ਗੁਜਰਾਤ, ਅਸਮ, ਕਰਨਾਟਕ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਤੇਲੰਗਾਨਾ ਸਮੇਤ ਕਈ ਸੂਬਿਆਂ 'ਚ ਗਾਹਕ ਵੱਡੀ ਗਿਣਤੀ 'ਚ ਪੇਅ ਟੀ. ਐੱਮ. ਕਿਊ. ਆਰ. ਰਾਹੀਂ ਕਰਿਆਨਾ ਦੁਕਾਨਾਂ, ਪੈਟਰੋਲ ਪੰਪ, ਫਾਰਮੇਸੀ, ਆਟੋ/ਟੈਕਸੀ ਦੀ ਸਵਾਰੀ ਆਦਿ ਲਈ ਭੁਗਤਾਨ ਕਰ ਰਹੇ ਹਨ। ਇਸ ਨਾਲ ਪੇਅ ਟੀ. ਐੱਮ. ਦੇ ਰੋਜ਼ਾਨਾ ਦੇ ਲੈਣ-ਦੇਣ 'ਚ ਵਾਧਾ ਦਰਜ ਕੀਤਾ ਗਿਆ ਹੈ। ਪੇਅ ਟੀ. ਐੱਮ. ਦੇ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਕਿਰਨ ਵਾਸੀਰੈੱਡੀ ਨੇ ਕਿਹਾ ਕਿ ਮੌਜੂਦਾ ਕੈਸ਼ ਕਰੰਚ ਨੂੰ ਵੇਖਦਿਆਂ ਗਾਹਕ ਜ਼ਿਆਦਾ ਤੋਂ ਜ਼ਿਆਦਾ ਮਾਤਰਾ 'ਚ ਉਨ੍ਹਾਂ ਦੇ ਐਪ ਦੀ ਵਰਤੋਂ ਕਰ ਰਹੇ ਹਨ। ਇਸ ਦੀ ਵਜ੍ਹਾ ਨਾਲ ਜਿਨ੍ਹਾਂ ਸ਼ਹਿਰਾਂ ਅਤੇ ਨਗਰਾਂ 'ਚ ਏ. ਟੀ. ਐੱਮਜ਼ 'ਚ ਕੈਸ਼ ਨਹੀਂ ਹੈ, ਉੱਥੇ ਮਨੀ ਟਰਾਂਸਫਰ ਅਤੇ ਕਿਊ. ਆਰ.-ਬੇਸਡ ਪੇਮੈਂਟ 'ਚ ਮੁਕਾਬਲਤਨ ਰੂਪ ਨਾਲ ਭਾਰੀ ਵਾਧਾ ਹੋਇਆ ਹੈ।
ਨਕਦੀ ਸੰਕਟ ਨਾਲ ਚਿੰਤਾ 'ਚ ਐੱਫ. ਐੱਮ. ਸੀ. ਜੀ. ਕੰਪਨੀਆਂ, ਵਿਕਰੀ ਨੂੰ ਲੱਗ ਸਕਦੈ ਝਟਕਾ
NEXT STORY