ਨਵੀਂ ਦਿੱਲੀ- ਕੌਮਾਂਤਰੀ ਬਾਜ਼ਾਰਾਂ ਦੇ ਨਾਲ-ਨਾਲ ਘਰੇਲੂ ਸਰਾਫਾ ਬਾਜ਼ਾਰ 'ਚ ਵੀ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਜਾਰੀ ਹੈ। ਆਉਣ ਵਾਲੇ ਸਮੇਂ 'ਚ ਵਿਦੇਸ਼ੀ ਬਾਜ਼ਾਰਾਂ 'ਚ ਸੋਨਾ ਮਹਿੰਗਾ ਹੋ ਸਕਦਾ ਹੈ ਅਤੇ 3,200 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਪਹੁੰਚ ਸਕਦਾ ਹੈ, ਜੋ ਇਸ ਸਮੇਂ 2,681.10 ਡਾਲਰ ਪ੍ਰਤੀ ਔਂਸ ਹੈ। ਪ੍ਰਣਵ ਮੇਰ, ਰਿਸਰਚ ਵਾਈਸ ਪ੍ਰੈਜ਼ੀਡੈਂਟ (ਕਮੋਡਿਟੀ ਐਂਡ ਕਰੰਸੀ), ਬਲਿੰਕਐਕਸ ਅਤੇ ਜੇ.ਐੱਮ. ਫਾਈਨੈਂਸ਼ੀਅਲ ਨੇ ਕਿਹਾ, ਸੋਨੇ ਦੀਆਂ ਕੀਮਤਾਂ ਨੂੰ ਕਮਜ਼ੋਰ ਡਾਲਰ, ਗਲੋਬਲ ਕੇਂਦਰੀ ਬੈਂਕਾਂ ਤੋਂ ਹੋਰ ਵਿਆਜ ਦਰਾਂ ’ਚ ਕਟੌਤੀ ਦੀ ਉਮੀਦ, ਸੁਰੱਖਿਅਤ ਨਿਵੇਸ਼ ਦੀ ਮੰਗ ਅਤੇ ਈ.ਟੀ.ਐੱਫ. ਫੰਡਾਂ ਦੇ ਪ੍ਰਵਾਹ ਨਾਲ ਸਮਰਥਨ ਮਿਲ ਰਿਹਾ ਹੈ। ਇਸ ਦੇ ਨਾਲ ਹੀ ਸਰਾਫਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸੋਨੇ ਦੀਆਂ ਕੀਮਤਾਂ 'ਚ ਵਾਧਾ ਗਹਿਣਾ ਵਿਕਰੇਤਾਵਾਂ ਦੀ ਲਗਾਤਾਰ ਖਰੀਦਦਾਰੀ ਅਤੇ ਕੌਮਾਂਤਰੀ ਬਾਜ਼ਾਰ 'ਚ ਮਜ਼ਬੂਤ ਰੁਖ ਕਾਰਨ ਹੋਇਆ ਹੈ। ਕਾਮੈਕਸ 'ਤੇ ਸੋਨਾ 0.15 ਫੀਸਦੀ ਵਧ ਕੇ 2,681.10 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਹੈ। ਇਕ ਸਮੇਂ ਇਹ 2,694.89 ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ : Facebook, Instagram ਅਤੇ WhatsApp ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Stock Market: ਸੈਂਸੈਕਸ, ਨਿਫਟੀ ਨਵੇਂ ਸ਼ਿਖਰ 'ਤੇ
NEXT STORY