ਨਵੀਂ ਦਿੱਲੀ— ਰੇਲਵੇ ਨੇ ਪਿਛਲੇ ਵਿੱਤੀ ਸਾਲ 'ਚ ਆਪਣੇ ਕਿਰਾਏ 'ਚ ਵਾਧਾ ਕੀਤੇ ਬਿਨਾਂ ਅਤੇ ਏਅਰਲਾਈਨਾਂ ਦੀਆਂ ਮੁਕਾਬਲੇਬਾਜ਼ ਪੇਸ਼ਕਸ਼ਾਂ ਦੇ ਬਾਵਜੂਦ ਟਿਕਟ ਵਿਕਰੀ ਤੋਂ ਮਾਲੀਏ 'ਚ ਚੋਖਾ ਵਾਧਾ ਦਰਜ ਕੀਤਾ। ਰੇਲਵੇ ਨੇ 2017-2018 ਦੌਰਾਨ ਯਾਤਰੀ ਕਿਰਾਏ ਤੋਂ 50,000 ਕਰੋੜ ਰੁਪਏ ਦੀ ਕਮਾਈ ਕੀਤੀ ਜੋ 2016-2017 ਦੀ ਕਮਾਈ ਨਾਲੋਂ 2551 ਕਰੋੜ ਰੁਪਏ ਜ਼ਿਆਦਾ ਹੈ।
ਰੇਲ ਯਾਤਰੀਆਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ। ਸਬ ਅਰਬਨ ਰੇਲਵੇ ਟਿਕਟ ਵਿਕਰੀ 'ਚ 2 ਫ਼ੀਸਦੀ ਅਤੇ ਪੀ. ਆਰ. ਐੱਸ. ਦੇ ਮਾਧਿਅਮ ਨਾਲ ਬੁਕਿੰਗ 'ਚ 6.3 ਫ਼ੀਸਦੀ ਦਾ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਟਰੇਨਾਂ 'ਚ ਸਫਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ 2016-2017 ਦੇ 821.938 ਕਰੋੜ ਤੋਂ ਵਧ ਕੇ 2017-2018 'ਚ 826.732 ਕਰੋੜ ਹੋ ਗਈ ਹੈ।
ਆਰ. ਬੀ. ਆਈ. ਦੇ ਐਲਾਨ ਨਾਲ ਭਾਰਤੀ ਬਾਂਡ ਬਾਜ਼ਾਰ 'ਚ ਜ਼ਬਰਦਸਤ ਤੇਜ਼ੀ
NEXT STORY