ਨਵੀਂ ਦਿੱਲੀ(ਇੰਟ.) – ਦੇਸ਼ ਦੇ ਕਈ ਸੂਬਿਆਂ ’ਚ ਬਰਡ ਫਲੂ ਫੈਲਣ ਕਾਰਣ ਜਿਥੇ ਚਿਕਨ ਮਾਰਕੀਟ ਢਹਿ-ਢੇਰੀ ਹੋ ਗਈ ਹੈ, ਉਥੇ ਹੀ ਮਟਨ-ਮੱਛੀ ਦੀ ਮੰਗ ਵਧਣ ਲੱਗੀ ਹੈ। ਦੇਸ਼ ਦੇ ਕਈ ਸ਼ਹਿਰਾਂ ’ਚ ਮਟਨ 800 ਰੁਪਏ ਕਿਲੋ ਹੋ ਗਿਆ ਹੈ। ਉਥੇ ਹੀ ਪ੍ਰਚੂਨ ਬਾਜ਼ਾਰ ’ਚ ਚਿਕਨ 120 ਰੁਪਏ ਕਿਲੋ ਦੇ ਲਗਭਗ ਆ ਗਿਆ ਹੈ।
ਕੇਰਲ ਦੇ ਕੋਨੇਮਾਰਾ ਮਾਰਕੀਟ ’ਚ ਇਕ ਮੀਟ ਵਿਕ੍ਰੇਤਾ ਨੇ ਦੱਸਿਆ ਕਿ ਬਰਡ ਫਲੂ ਦੀਆਂ ਖਬਰਾਂ ਆਉਣ ਤੋਂ ਬਾਅਦ ਪਿਛਲੇ ਦੋ ਹਫਤੇ ਤੋਂ ਮਟਨ ਦੀ ਵਿਕਰੀ ’ਚ ਕਾਫੀ ਵਾਧਾ ਹੋਇਆ ਹੈ। ਲੋਕ ਡਰ ਦੇ ਮਾਰੇ ਚਿਕਨ ਨਹੀਂ ਖਰੀਦ ਰਹੇ। ਭਾਰੀ ਮੰਗ ਕਾਰਣ ਮਟਨ ਦਾ ਰੇਟ 800 ਰੁਪਏ ਕਿਲੋ ’ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਕੀ ਬਰਡ ਫ਼ਲੂ ਦੀ ਰੋਕਥਾਮ ਲਈ ਕੋਈ ਦਵਾਈ ਹੈ? ਜਾਣੋ ਪੋਲਟਰੀ ਉਤਪਾਦ ਖਾਣੇ ਚਾਹੀਦੇ ਹਨ ਜਾਂ ਨਹੀਂ
ਚਿਕਨ ਦੀ ਮੰਗ ਡਿਗੀ
ਪੋਲਟਰੀ ਫੈੱਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਰਮੇਸ਼ ਖੱਤਰੀ ਮੁਤਾਬਕ ਚਿਕਨ ਉਤਪਾਦਾਂ ਦੀ ਮੰਗ 70 ਤੋਂ 80 ਫੀਸਦੀ ਤੱਕ ਘਟ ਗਈ ਹੈ, ਉਥੇ ਹੀ ਇਸ ਦੀ ਥੋਕ ਕੀਮਤ ’ਚ 50 ਫੀਸਦੀ ਦੀ ਗਿਰਾਵਟ ਆਈ ਹੈ। ਪੰਜਾਬ, ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ ਵਰਗੇ ਕਈ ਸੂਬਿਆਂ ’ਚ ਪੋਲਟਰੀ ਦੀ ਅੰਤਰਰਾਜ਼ੀ ਆਵਾਜਾਈ ’ਤੇ ਰੋਕ ਲਗਾਈ ਗਈ ਹੈ ਅਤੇ ਕਈ ਥਾਵਾਂ ’ਤੇ ਤਾਂ ਮਾਰਕੀਟ ਵੀ ਬੰਦ ਕਰ ਦਿੱਤੀ ਗਈ ਹੈ। ਇਸ ਕਾਰਣ ਚਿਕਨ ਦੀ ਮੰਗ ਕਾਫੀ ਡਿਗ ਗਈ ਹੈ।
ਇਹ ਵੀ ਪੜ੍ਹੋ : ਵਟਸਐਪ ਤੇ ਫੇਸਬੁੱਕ ਦੀ ਨਵੀਂ ਪਾਲਸੀ ਤੋਂ ਲੋਕ ਪ੍ਰੇਸ਼ਾਨ, ਐਲਨ ਮਸਕ ਨੇ ਦਿੱਤੀ ਇਹ ਸਲਾਹ
ਸੂਤਰਾਂ ਮੁਤਾਬਕ ਖੱਤਰੀ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਹਰਿਆਣਾ ਦੇ ਜਿਨ੍ਹਾਂ 2 ਫਾਰਮ ’ਚ ਬਰਡ ਫਲੂ ਦੇ ਮਾਮਲੇ ਪਾਏ ਗਏ ਹਨ, ਉਹ ਲੇਅਰ ਫਾਰਮ ਹਨ ਯਾਨੀ ਉਥੇ ਸਿਰਫ ਆਂਡਿਆਂ ਲਈ ਮੁਰਗੀ ਪਾਲਣ ਹੁੰਦਾ ਹੈ। ਚਿਕਨ, ਮੀਟ ਲਈ ਮੁਰਗੇ ਬ੍ਰਾਇਲਰ ’ਚ ਪਾਲੇ ਜਾਂਦੇ ਹਨ।
ਇਹ ਵੀ ਪੜ੍ਹੋ : ਆਪਣੇ Whatsapp Group ਨੂੰ ‘Signal App’ ’ਤੇ ਲਿਜਾਣ ਲਈ ਅਪਣਾਓ ਇਹ ਆਸਾਨ ਤਰੀਕਾ
ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਲਾਲ ਨਿਸ਼ਾਨ ’ਤੇ ਖੁੱਲਿ੍ਹਆ ਸ਼ੇਅਰ ਬਾਜ਼ਾਰ, ਸੈਂਸੈਕਸ ਅਜੇ ਵੀ 49000 ਦੇ ਪਾਰ
NEXT STORY