ਮੁੰਬਈ— ਭਾਰਤ ਦੇ ਵਿਦੇਸ਼ੀ ਕਰੰਸੀ ਭੰਡਾਰ 'ਚ ਬੜ੍ਹਤ ਦਾ ਸਿਲਸਿਲਾ 22 ਮਈ ਨੂੰ ਖਤਮ ਹੋਏ ਹਫਤੇ 'ਚ ਵੀ ਜਾਰੀ ਰਿਹਾ।
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਜਾਰੀ ਅੰਕੜਿਆਂ ਮੁਤਾਬਕ, 22 ਮਈ 2020 ਨੂੰ ਖਤਮ ਹਫਤੇ 'ਚ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ ਲਗਭਗ 3 ਅਰਬ ਡਾਲਰ ਵੱਧ ਕੇ 490.044 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ 15 ਮਈ 2020 ਨੂੰ ਖਤਮ ਹਫਤੇ 'ਚ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 1.726 ਅਰਬ ਡਾਲਰ ਦੇ ਵਾਧੇ ਨਾਲ 487.039 ਅਰਬ ਡਾਲਰ ਰਿਹਾ ਸੀ।
ਉੱਥੇ ਹੀ, ਵਿਦੇਸ਼ੀ ਕਰੰਸੀ ਸੰਪਤੀ ਇਸ ਦੌਰਾਨ 3.035 ਅਰਬ ਡਾਲਰ ਵੱਧ ਕੇ 451.706 ਅਰਬ ਡਾਲਰ ਹੋ ਗਈ। 15 ਮਈ ਨੂੰ ਖਤਮ 'ਚ ਇਹ 1.122 ਅਰਬ ਡਾਲਰ ਵੱਧ ਕੇ 448.670 ਅਰਬ ਡਾਲਰ ਰਹੀ ਸੀ। ਇਸ ਦੌਰਾਨ ਗੋਲਡ ਭੰਡਾਰ 0.127 ਅਰਬ ਡਾਲਰ ਦੀ ਕਮੀ ਨਾਲ 32.779 ਅਰਬ ਰਹਿ ਗਿਆ। 15 ਮਈ ਨੂੰ ਖਤਮ ਹਫਤੇ 'ਚ ਇਹ 32.906 ਅਰਬ ਡਾਲਰ ਸੀ। ਇਸ ਤੋਂ ਇਲਾਵਾ ਐੱਸ. ਡੀ. ਆਰ. 22 ਮਈ ਨੂੰ ਖਤਮ ਹਫਤੇ 'ਚ 0.08 ਅਰਬ ਡਾਲਰ ਦੀ ਬੜ੍ਹਤ ਨਾਲ 1.432 ਅਰਬ ਡਾਲਰ ਰਿਹਾ।
1 ਜੂਨ ਤੋਂ ਕਾਲੇ ਕੋਟ ਤੇ ਟਾਈ 'ਚ ਨਹੀਂ ਦਿਸਣਗੇ TTE, ਰੇਲਵੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
NEXT STORY