ਨਵੀਂ ਦਿੱਲੀ— ਰੇਟਿੰਗ ਏਜੰਸੀ ਫਿੱਚ ਨੇ ਭਾਰਤ ਦੀ ਆਰਥਕ ਵਾਧਾ ਦਰ ਅਗਲੇ ਵਿੱਤੀ ਸਾਲ (2018-19) 'ਚ 7.3 ਫ਼ੀਸਦੀ ਅਤੇ 2019-20 'ਚ ਵਧ ਕੇ 7.5 ਫ਼ੀਸਦੀ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਹੈ। ਏਜੰਸੀ ਨੇ ਆਪਣੀ ਕੌਮਾਂਤਰੀ ਆਰਥਕ ਪ੍ਰੀਦ੍ਰਿਸ਼ ਰਿਪੋਰਟ 'ਚ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਭਾਰਤ ਦੀ ਅਰਥਵਿਵਸਥਾ ਦੀ ਰਫਤਾਰ 6.5 ਫ਼ੀਸਦੀ ਰਹੇਗੀ। ਫਿੱਚ ਦਾ ਇਹ ਅੰਦਾਜ਼ਾ ਕੇਂਦਰੀ ਅੰਕੜਾ ਦਫ਼ਤਰ (ਸੀ. ਐੱਸ. ਓ.) ਦੇ ਅਧਿਕਾਰਕ ਅੰਦਾਜ਼ੇ 6.6 ਫ਼ੀਸਦੀ ਤੋਂ ਥੋੜ੍ਹਾ ਘੱਟ ਹੈ। ਵਿੱਤੀ ਸਾਲ 2016-17 'ਚ ਵਾਧਾ ਦਰ 7.1 ਫ਼ੀਸਦੀ ਸੀ। ਫਿੱਚ ਮੁਤਾਬਕ ਨੀਤੀ-ਸਬੰਧੀ ਕਾਰਕ ਦਾ ਪ੍ਰਭਾਵ ਵਾਧੇ 'ਤੇ ਪਿਆ ਸੀ ਪਰ ਹੁਣ ਇਹ ਪ੍ਰਭਾਵ ਘੱਟ ਹੋ ਗਿਆ ਹੈ, ਜਿਸ ਕਾਰਨ ਵਾਧੇ ਦੀ ਸੰਭਾਵਨਾ ਹੈ। ਇਸ 'ਚ ਕਿਹਾ ਗਿਆ ਹੈ ਕਿ ਪੈਸਾ ਸਪਲਾਈ ਦੇ ਮਾਮਲੇ 'ਚ ਸੁਧਾਰ ਵੇਖਿਆ ਗਿਆ ਹੈ ਅਤੇ ਇਹ ਲਗਾਤਾਰ ਵਧ ਰਿਹਾ ਹੈ।
ਪੈਕਟ ਵਾਲੇ ਉਤਪਾਦਾਂ 'ਤੇ ਨਹੀਂ ਹੋਣਗੇ ਇਹ 2 ਸਟਿਕਰ
NEXT STORY