ਨਵੀਂ ਦਿੱਲੀ—ਭਾਰਤ ਨੇ ਚੀਨ ਤੋਂ ਭਾਰਤੀ ਸਰ੍ਹੋਂ, ਸੋਇਆਬੀਨ, ਬਾਸਮਤੀ ਚੌਲ ਅਤੇ ਸਾਧਾਰਨ ਚੌਲ, ਫਲ-ਸਬਜ਼ੀ, ਖੰਡ, ਦਵਾਈਆਂ ਅਤੇ ਸੂਚਨਾ ਤਕਨੀਕੀ ਸੇਵਾਵਾਂ ਲਈ ਬਾਜ਼ਾਰ ਖੋਲ੍ਹਣ 'ਤੇ ਜ਼ੋਰ ਦਿੰਦਿਆਂ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਅਸੰਤੁਲਨ ਦੂਰ ਕਰਨ 'ਤੇ ਜ਼ੋਰ ਦਿੱਤਾ ਹੈ।
ਭਾਰਤ-ਚੀਨ ਆਰਥਿਕ ਸਬੰਧ, ਵਪਾਰ, ਵਿਗਿਆਨ ਅਤੇ ਤਕਨੀਕੀ ਸੰਯੁਕਤ ਸਮੂਹ ਦੀ ਅੱਜ ਇੱਥੇ ਹੋਈ 11ਵੀਂ ਬੈਠਕ 'ਚ ਭਾਰਤ ਨੇ ਚੀਨ ਦੇ ਸਾਹਮਣੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਅਸੰਤੁਲਨ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ। ਭਾਰਤੀ ਪੱਖ ਦੀ ਅਗਵਾਈ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਅਤੇ ਚੀਨ ਦੇ ਪੱਖ ਦੀ ਅਗਵਾਈ ਝੋਂਗ ਸ਼ੇਨ ਨੇ ਕੀਤੀ। ਦੋਵਾਂ ਦੇਸ਼ਾਂ ਨੇ ਬੈਠਕ ਦੀ ਸਾਂਝੀ ਪ੍ਰਧਾਨਗੀ ਕੀਤੀ।
ਜਨਤਕ ਬੈਂਕਾਂ ਦਾ ਹੋਵੇ ਨਿਜੀਕਰਨ : ਪਨਗੜੀਆ
NEXT STORY