ਅਹਿਮਦਾਬਾਦ - ਭਾਰਤੀ ਸਮੂਹ ਵੇਦਾਂਤਾ ਅਤੇ ਦਿੱਗਜ ਇਲਕਟ੍ਰਾਨਿਕਸ ਨਿਰਮਾਤਾ ਫਾਕਸਕਾਨ ਦਾ ਸਾਂਝਾ ਉੱਦਮ ਗੁਜਰਾਤ ਵਿਚ ਅਹਿਮਦਾਬਾਦ ਦੇ ਕੋਲ ਧੋਲੇਰਾ ਵਿਸ਼ੇਸ਼ ਨਿਵੇਸ਼ ਖੇਤਰ(ਐੱਸਆਈਆਰ) ਵਿਚ ਸੈਮੀਕੰਡਕਟਰ ਅਤੇ ਡਿਸਪਲੇਅ ਨਿਰਮਾਣ ਇਕਾਈ ਸਥਾਪਤ ਕਰੇਗਾ। ਸੂਬੇ ਦੇ ਇਕ ਸੀਨੀਅਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਵੇਦਾਤਾਂ ਅਤੇ ਫਾਕਸਕਾਨ ਦੇ ਸਾਂਝੇ ਉੱਦਮ ਨੇ ਪਿਛਲੇ ਸਾਲ ਗੁਜਰਾਤ ਵਿਚ ਪਲਾਂਟ ਸਥਾਪਤ ਕਰਨ ਲਈ ਸੂਬਾ ਸਰਕਾਰ ਨਾਲ 1,54,000 ਕਰੋੜ ਰੁਪਏ ਦਾ ਸਮਝੌਤਾ ਮੈਮੋਰੈਂਡਮ(ਐੱਮਓਯੂ) ਕੀਤਾ ਸੀ। ਇਸ ਨੂੰ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਕਾਰਪੋਰੇਟ ਨਿਵੇਸ਼ ਮੰਨਿਆ ਜਾ ਰਿਹਾ ਹੈ। ਇਹ ਭਾਰਤ ਵਿਚ ਸੈਮੀਕੰਡਕਟਰ ਦੀ ਪਹਿਲੀ ਨਿਰਮਾਣ ਇਕਾਈ ਹੋਵੇਗੀ।
ਇਹ ਵੀ ਪੜ੍ਹੋ : ਅਮਰੀਕਾ 'ਚ ਬੰਦੂਕ ਹਿੰਸਾ ਦਾ ਅਸਰ: ਸਕੂਲਾਂ ਦੀ ਸੁਰੱਖਿਆ ਦਾ ਵਪਾਰ 25 ਹਜ਼ਾਰ ਕਰੋੜ ਤੋਂ ਪਾਰ, ਕੀਤੇ ਹਾਈ ਟੈੱਕ ਪ੍ਰਬੰਧ
ਸਾਂਝੇ ਉੱਦਮ ਨੇ ਪਹਿਲਾਂ ਇਸ ਪਲਾਂਟ ਦੇ ਸਥਾਨ ਦੀ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਸੀ।
ਰੇਲ, ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਦੀ ਮੌਜੂਦਗੀ ਵਿੱਚ ਪਿਛਲੇ ਸਾਲ ਸਤੰਬਰ ਵਿੱਚ ਗਾਂਧੀਨਗਰ ਵਿੱਚ ਇਸ ਸਹਿਮਤੀ ਪੱਤਰ ਉੱਤੇ ਹਸਤਾਖਰ ਕੀਤੇ ਗਏ ਸਨ।
ਇਸ ਮੌਕੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਕਿਹਾ ਸੀ ਕਿ ਇਹ ਪਲਾਂਟ ਸੂਬੇ ਵਿੱਚ ਇੱਕ ਲੱਖ ਨੌਕਰੀਆਂ ਪੈਦਾ ਕਰੇਗਾ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਇਸ ਪਲਾਂਟ ਨੂੰ ਸਥਾਪਿਤ ਕਰਨ ਅਤੇ ਇਸ ਨੂੰ ਸਫਲ ਬਣਾਉਣ ਲਈ ਹਰ ਤਰ੍ਹਾਂ ਦੀ ਮਦਦ ਕਰੇਗੀ।
ਧਿਆਨ ਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੰਬਰ ਵਿੱਚ ਭਾਵਨਗਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੰਕੇਤ ਦਿੱਤਾ ਸੀ ਕਿ ਸੈਮੀਕੰਡਕਟਰ ਪਲਾਂਟ ਧੋਲੇਰਾ ਵਿਚ ਸਥਾਪਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸੂਬਾ ਸਰਕਾਰਾਂ ਨੂੰ ਵਾਪਸ ਨਹੀਂ ਕੀਤਾ ਜਾ ਸਕਦਾ NPS ਤਹਿਤ ਜਮ੍ਹਾ ਪੈਸਾ - ਵਿੱਤ ਮੰਤਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇੰਟਰਨੈੱਟ ਸਪੀਡ ਦੇ ਮਾਮਲੇ ’ਚ ਭਾਰਤ ਨੇ 10 ਸਥਾਨਾਂ ਦੀ ਮਾਰੀ ਛਾਲ
NEXT STORY