ਨਵੀਂ ਦਿੱਲੀ– ਰਿਲਾਇੰਸ ਜੀਓ ਅਤੇ ਏਅਰਟੈੱਲ ਦੀ ਬਦੌਲਤ 5ਜੀ ਰਿਲੀਜ਼ ਸਪੀਡ ਫੜ ਰਿਹਾ ਹੈ। ਭਾਰਤ ਨੇ ਜਨਵਰੀ ਦੇ ਮਹੀਨੇ ’ਚ ਗਲੋਬਲ ਪੱਧਰ ’ਤੇ ਔਸਤ ਮੋਬਾਇਲ ਸਪੀਡ ’ਚ 10 ਸਥਾਨਾਂ ਦੀ ਛਾਲ ਮਾਰੀ, ਜਿਸ ਤੋਂ ਬਾਅਦ ਇਹ ਦਸੰਬਰ ’ਚ 79ਵੇਂ ਤੋਂ 69ਵੇਂ ਸਥਾਨ ’ਤੇ ਪਹੁੰਚ ਗਿਆ। ਸੋਮਵਾਰ ਨੂੰ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਨੈੱਟਵਰਕ ਇੰਟੈਲੀਜੈਂਸ ਅਤੇ ਕਨੈਕਟੀਵਿਟੀ ਇਨਸਾਈਟਸ ਪ੍ਰੋਵਾਈਡਰ ਓਕਲਾ ਮੁਤਾਬਕ ਦੇਸ਼ ਦੇ ਸਮੁੱਚੀ ਔਸਤ ਫਿਕਸਡ ਬ੍ਰਾਡਬੈਂਡ ਸਪੀਡ ਲਈ ਗਲੋਬਲ ਪੱਧਰ ’ਤੇ ਰੈਂਕ ’ਚ 2 ਸਥਾਨ (ਦਸੰਬਰ ’ਚ 81ਵੇਂ ਤੋਂ ਜਨਵਰੀ ’ਚ 79ਵੇਂ ਸਥਾਨ ’ਤੇ) ਦਾ ਵਾਧਾ ਕੀਤਾ ਹੈ।
ਭਾਰਤ ’ਚ ਓਵਰਆਲ ਫਿਕਸਡ ਦਰਮਿਆਨੀ ਡਾਊਨਲੋਡ ਸਪੀਡ ਦਸੰਬਰ ’ਚ 49.14 ਐੱਮ. ਬੀ. ਪੀ. ਐੱਸ. ਤੋਂ ਜਨਵਰੀ ’ਚ 50.02 ਐੱਮ. ਬੀ. ਪੀ. ਐੱਸ. ਤੱਕ ਮਾਮੂਲੀ ਵਾਧਾ ਦੇਖਿਆ ਗਿਆ। ਨਵੰਬਰ ’ਚ ਭਾਰਤ ਔਸਤ ਮੋਬਾਇਲ ਸਪੀਡ ’ਚ ਵਿਸ਼ਵ ਪੱਧਰ ’ਤੇ 105ਵੇਂ ਸਥਾਨ ’ਤੇ ਰਿਹਾ।
ਓਕਲਾ ਨੇ ਇਸ ਸਾਲ ਜਨਵਰੀ ’ਚ 29.85 ਐੱਮ. ਬੀ. ਪੀ. ਐੱਸ. ਦੀ ਔਸਤ ਮੋਬਾਇਲ ਡਾਊਨਲੋਡ ਸਪੀਡ ਵੀ ਦਰਜ ਕੀਤੀ ਜੋ ਦਸੰਬਰ 2022 ’ਚ 25.29 ਐੱਮ. ਬੀ. ਪੀ. ਐੱਸ. ਤੋਂ ਬਿਹਤਰ ਹੈ। ਯੂ. ਏ. ਈ. ਸਮੁੱਚੀ ਔਸਤ ਮੋਬਾਇਲ ਸਪੀਡ ਦੀ ਅਗਵਾਈ ਕਰਦਾ ਹੈ ਜਦ ਕਿ ਪਾਪੁਆ ਨਿਊ ਗਿਨੀ ਨੇ ਗਲੋਬਲ ਪੱਧਰ ’ਤੇ ਰੈਂਕ ’ਚ 24 ਸਥਾਨਾਂ ਦਾ ਵਾਧਾ ਕੀਤਾ ਹੈ।
ਨਿਸ਼ਚਿਤ ਬ੍ਰਾਡਬੈਂਕ ਡਾਊਨਲੋਡ ਸਪੀਡ ਲਈ ਸਿੰਗਾਪੁਰ ਚੋਟੀ ਦਾ ਸਥਾਨ ਬਣਿਆ ਹੋਇਆ ਹੈ ਜਦ ਕਿ ਸਾਈਪ੍ਰਸ ਨੇ ਗਲੋਬਲ ਪੱਧਰ ’ਤੇ ਰੈਂਕ ’ਚ 20 ਸਥਾਨਾਂ ਦਾ ਵਾਧਾ ਦਰਜ ਕੀਤਾ ਹੈ। ਇਸ ਦਰਮਿਆਨ ਰਿਲਾਇੰਸ ਜੀਓ ਦੀਆਂ 5ਜੀ ਸੇਵਾਵਾਂ 236 ਤੋਂ ਵੱਧ ਸ਼ਹਿਰਾਂ ’ਚ ਲਾਈਵ ਹੋ ਗਈਆਂ ਹਨ ਜੋ ਘੱਟ ਸਮੇਂ ’ਚ ਇੰਨੇ ਵਿਆਪਕ ਨੈੱਟਵਰਕ ਤੱਕ ਪਹੁੰਚਣ ਵਾਲਾ ਪਹਿਲਾ ਅਤੇ ਇਕੋ-ਇਕ ਦੂਰਸੰਚਾਰ ਆਪ੍ਰੇਟਰ ਬਣ ਗਿਆ ਹੈ।
HP ਇੰਡੀਆ ਨੇ ਸਮਾਰਟ ਟੈਂਕ ਪ੍ਰਿੰਟਰਾਂ ਦੀ ਨਵੀਂ ਰੇਂਜ ਬਾਜ਼ਾਰ ’ਚ ਉਤਾਰੀ, ਇਹ ਨੇ ਵਿਸ਼ੇਸ਼ਤਾਵਾਂ
NEXT STORY