ਮੁੰਬਈ–ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 10 ਜੁਲਾਈ ਨੂੰ ਸਮਾਪਤ ਹਫਤੇ 'ਚ 3.11 ਅਰਬ ਡਾਲਰ ਵਧ ਕੇ 516.36 ਅਰਬ ਡਾਲਰ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਦਾ ਦੇਸ਼ ਦਾ ਭੰਡਾਰ ਲਗਾਤਾਰ ਤੀਜੇ ਹਫਤੇ ਵਧਿਆ ਹੈ। ਇਸ ਤੋਂ ਪਹਿਲਾਂ 3 ਜੁਲਾਈ ਨੂੰ ਸਮਾਪਤ ਹਫਤੇ 'ਚ ਇਹ 6.42 ਅਰਬ ਡਾਲਰ ਵਧ ਕੇ 513.25 ਅਰਬ ਡਾਲਰ ਰਿਹਾ ਸੀ।
ਰਿਜ਼ਰਵ ਬੈਂਕ ਵਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ 10 ਜੁਲਾਈ ਨੂੰ ਸਮਾਪਤ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਭਾਗ ਵਿਦੇਸ਼ੀ ਮੁਦਰਾ ਜਾਇਦਾਦ 'ਚ 2.37 ਅਰਬ ਡਾਲਰ ਦਾ ਵਾਧਾ ਹੋਇਆ ਅਤੇ ਵੀਕੈਂਡ 'ਤੇ ਇਹ 475.64 ਅਰਬ ਡਾਲਰ 'ਤੇ ਰਿਹਾ। ਇਸ ਦੌਰਾਨ ਸੋਨੇ ਦਾ ਭੰਡਾਰ ਵੀ 71.2 ਕਰੋੜ ਡਾਲਰ ਵਧ ਕੇ 34.73 ਅਰਬ ਡਾਲਰ ਹੋ ਗਿਆ। ਸਮੀਖਿਆ ਅਧੀਨ ਹਫਤੇ ਦੌਰਾਨ ਕੌਮਾਂਤਰੀ ਮੁਦਰਾ ਫੰਡ ਕੋਲ ਰਿਜ਼ਰਵ ਫੰਡ 1.9 ਕਰੋੜ ਡਾਲਰ ਵਧ ਕੇ 4.55 ਅਰਬ ਡਾਲਰ ਅਤੇ ਵਿਸ਼ੇਸ਼ ਵਿਦਡ੍ਰਾਲ ਅਧਿਕਾਰ 50 ਲੱਖ ਡਾਲਰ ਦੇ ਵਾਧੇ ਨਾਲ 1.45 ਅਰਬ ਡਾਲਰ 'ਤੇ ਪਹੁੰਚ ਗਿਆ।
ਦੂਰਸੰਚਾਰ ਟ੍ਰਿਬਿਊਨਲ ਨੇ ਵੋਡਾਫੋਨ-ਆਈਡੀਆ ਮਾਮਲੇ 'ਚ ਟਰਾਈ ਦੇ ਅੰਤਰਿਮ ਨਿਰਦੇਸ਼ 'ਤੇ ਲਗਾਈ ਰੋਕ
NEXT STORY