ਨਵੀਂ ਦਿੱਲੀ (ਭਾਸ਼ਾ) - ਉਦਯੋਗਿਕ ਸੰਸਥਾ ਆਈਸਟਾ ਨੇ ਦੱਸਿਆ ਕਿ ਸਤੰਬਰ ਵਿਚ ਖ਼ਤਮ ਹੋਣ ਵਾਲੇ 2025-26 ਦੇ ਸੀਜ਼ਨ ਵਿਚ ਭਾਰਤ ਦਾ ਖੰਡ ਉਤਪਾਦਨ (ਐਥੇਨਾਲ ਲਈ ਵਰਤੀ ਜਾਣ ਵਾਲੀ ਖੰਡ ਨੂੰ ਛੱਡ ਕੇ) 13 ਫੀਸਦੀ ਵਧ ਕੇ 2.96 ਕਰੋੜ ਟਨ ਹੋਣ ਦਾ ਅੰਦਾਜ਼ਾ ਹੈ। ਹਾਲਾਂਕਿ ਬਰਾਮਦ ਤੈਅ ਕੋਟੇ ਨਾਲੋਂ ਘੱਟ ਭਾਵ ਸਿਰਫ਼ 8 ਲੱਖ ਟਨ ਰਹਿਣ ਦੀ ਉਮੀਦ ਹੈ। ਆਲ ਇੰਡੀਆ ਸ਼ੂਗਰ ਟਰੇਡ ਐਸੋਸੀਏਸ਼ਨ (ਆਈਸਟਾ) ਨੇ ਇਸ ਸੀਜ਼ਨ ਦੇ ਆਪਣੇ ਪਹਿਲੇ ਅੰਦਾਜ਼ੇ ਵਿਚ ਕਿਹਾ ਕਿ ਸ਼ੁੱਧ ਖੰਡ ਉਤਪਾਦਨ ਫ਼ਸਲੀ ਸਾਲ 2024-25 ਵਿਚ ਪੈਦਾ ਹੋਏ 2.62 ਕਰੋੜ ਟਨ ਨਾਲੋਂ ਵੱਧ ਹੋਵੇਗਾ।
ਇਹ ਵੀ ਪੜ੍ਹੋ : ਟਰੰਪ ਦਾ ਵੱਡਾ ਐਲਾਨ: ਕੈਨੇਡਾ 'ਤੇ 50% ਟੈਰਿਫ ਲਗਾਉਣ ਦੀ ਦਿੱਤੀ ਧਮਕੀ
ਉਸ ਨੇ ਕਿਹਾ ਕਿ ‘ਲਾਜਿਸਟਿਕਸ’ ਸਬੰਧੀ ਸਮੱਸਿਆਵਾਂ ਕਾਰਨ ਐਥੇਨਾਲ ਉਤਪਾਦਨ ਲਈ ਖੰਡ ਦੀ ਵਰਤੋਂ ਪਿਛਲੇ ਸੀਜ਼ਨ ਦੇ 34 ਲੱਖ ਟਨ ਤੋਂ ਘੱਟ ਰਹਿਣ ਦੀ ਉਮੀਦ ਹੈ। ਆਈਸਟਾ ਨੇ ਕਿਹਾ ਕਿ 47 ਲੱਖ ਟਨ ਦੇ ਸ਼ੁਰੂਆਤੀ ਸਟਾਕ ਅਤੇ 2.96 ਕਰੋੜ ਟਨ ਦੇ ਸ਼ੁੱਧ ਉਤਪਾਦਨ ਦੇ ਨਾਲ ਦੇਸ਼ ਵਿਚ ਖੰਡ ਦੀ ਕੁੱਲ ਉਪਲਬਧਤਾ 3.43 ਕਰੋੜ ਟਨ ਹੋਵੇਗੀ। ਇਹ ਮਾਤਰਾ 2.87 ਕਰੋੜ ਟਨ ਦੀ ਅਨੁਮਾਨਤ ਘਰੇਲੂ ਖਪਤ ਤੋਂ ਕਿਤੇ ਵੱਧ ਹੈ। ਹਾਲਾਂਕਿ ਸਰਕਾਰ ਨੇ 15 ਲੱਖ ਟਨ ਖੰਡ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਹੈ ਪਰ ਆਈਸਟਾ ਦਾ ਅੰਦਾਜ਼ਾ ਹੈ ਕਿ ਸਾਲ 2025-26 ਵਿਚ ਅਸਲ ਬਰਾਮਦ ਖੇਪ ਸਿਰਫ਼ 8 ਲੱਖ ਟਨ ਦੀ ਹੋਵੇਗੀ।
ਇਹ ਵੀ ਪੜ੍ਹੋ : 4 ਲੱਖ ਤੋਂ ਪਾਰ ਹੋਈ ਚਾਂਦੀ, ਸੋਨੇ ਨੇ ਵੀ ਤੋੜ 'ਤੇ ਸਾਰੇ ਰਿਕਾਰਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਬੇਤਹਾਸ਼ਾ ਵਾਧੇ ਦਾ ਮਸਲਾ ਰਾਜ ਸਭਾ ’ਚ ਉੱਠਿਆ
NEXT STORY